TikTok ’ਤੇ ਲੱਗਾ 40.39 ਕਰੋੜ ਰੁਪਏ ਦਾ ਜ਼ੁਰਮਾਨਾ, ਜਾਣੋ ਕਾਰਨ
Tuesday, Mar 05, 2019 - 01:51 PM (IST)

ਗੈਜੇਟ ਡੈਸਕ– ਚੀਨ ਦੀ ਵੀਡੀਓ ਸਟਰੀਮਿੰਗ ਐਪ TikTok ’ਤੇ ਅਮਰੀਕਾ ਦੇ ਫੇਡਰਲ ਟ੍ਰੇਡ ਕਮਿਸ਼ਨ (FTC) ਨੇ 5.7 ਮਿਲੀਅਨ ਡਾਲਰ ਯਾਨੀ 40.39 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। TikTok ’ਤੇ ਦੋਸ਼ ਹੈ ਕਿ ਉਸ ਨੇ 13 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਤੋਂ ਗੈਰਕਾਨੂੰਨੀ ਤਰੀਕੇ ਨਾਲ ਈਮੇਲ, ਐਡਰੈੱਸ ਅਤੇ ਫੋਟੋ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਹਾਲਾਂਕਿ, TikTok ਨੇ ਇਸ ’ਤੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਉਹ ਜਲਦੀ ਹੀ ਇਸ ਨਾਲ ਨਜਿੱਠਣ ਅਤੇ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੇਗਾ। ਉਥੇ ਹੀ ਅਮਰੀਕਾ ਦੁਆਰਾ ਇਸ ’ਤੇ ਲਗਾਇਆ ਗਿਆ ਜ਼ੁਰਮਾਨਾ ਫੇਡਰਲ ਟ੍ਰੇਡ ਕਮਿਸ਼ਨ (FTC) ਮੁਤਾਬਕ, ਮਿਊਜ਼ੀਕਲੀ ਨੂੰ ਵੀ ਰਿਲੇਟ ਕਰੇਗਾ ਕਿਉਂਕਿ ਸਾਲ 2017 ’ਚ ਮਿਊਜ਼ੀਕਲੀ ਨੂੰ ਬਾਈਟਡਾਂਸ ਐਪ ਨਾਂ ਨਾਲ ਲਾਂਚ ਕੀਤਾ ਗਿਆ ਸੀ ਪਰ ਪਿਛਲੇ ਸਾਲ ਯਾਨੀ 2018 ’ਚ ਇਸ ਦੀ TikTok ਦੇ ਨਾਲ ਸਾਂਝੇਦਾਰੀ ਹੋ ਗਈ।
ਉਥੇ ਹੀ ਫੇਡਰਲ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ TikTok ਉਨ੍ਹਾਂ ਸਾਰੇ ਬੱਚਿਆਂ ਦੀ ਵੀਡੀਓ ਡਿਲੀਟ ਕਰੇਗਾ, ਜਿਨ੍ਹਾਂ ਦੀ ਉਮਰ 13 ਸਾਲ ਤੋਂ ਘੱਟ ਹੈ, TikTok ਦਾ ਕਹਿਣਾ ਹੈ ਕਿ ਅਸੀਂ ਸੁਰੱਖਿਆ ਅਤੇ ਬੱਚਿਆਂ ਨੂੰ ਧਿਆਨ ’ਚ ਰੱਖਦੇ ਹੋਏ ਅਮਰੀਕਾ ਅਤੇ ਯੂ.ਕੇ. ’ਚ you are in control ਨਾਂ ਨਾਲ ਇਕ ਵੀਡੀਓ ਤੁਤਿਰੀਅਲ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਇਸ ਨੂੰ ਕਿਵੇਂ ਕੰਟਰੋਲ ਕਰੋ ਅਤੇ ਇਸ ਦਾ ਇਸਤੇਮਾਲ ਕਿਵੇਂ ਕਰੋ।
ਐਪ ਨੇ ਇਹ ਵੀ ਕਿਹਾ ਹੈ ਕਿ ਜੇਕਰ ਭਾਰਤੀ ਯੂਜ਼ਰਜ਼ ਇਸ ਨੂੰ ਹੁਣ ਡਾਊਲੋਡ ਕਰਕੇ ਇਸਤੇਮਾਲ ਕਰਦੇ ਹਨ ਤਾਂ ਉਨ੍ਹਾਂ ਨੂੰ ਹੁਣ ਐੱਜ ਗੈਟਿੰਗ ਯੂਜ਼ ਕਰਨ ਦਾ ਇਕ ਆਪਸ਼ਨ ਆਏਗਾ, ਜਿਸ ਲਈ ਕੰਪਨੀ ਨੇ 12 ਤੋਂ ਜ਼ਿਆਦਾ ਐਪ ’ਚ ਸਟੋਰ ਰੇਟਿੰਗ ਨੂੰ ਇਨੇਬਲ ਕੀਤਾ ਹੈ, ਜਿਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਪੇਰੈਂਟਸ ਆਪਣੀ ਮਰਜ਼ੀ ਨਾਲ ਤੈਅ ਕਰਨਗੇ।