ਇਨਸਾਨੀ ਭਾਸ਼ਾਵਾਂ ਨੂੰ ਪੜ੍ਹਨ ਲਈ ਖਾਸ ਤੌਰ ''ਤੇ ਡਿਵੈਲਪ ਕੀਤਾ ਗਿਆ ਹੈ ਇਹ ਰੋਬੋਟ

Sunday, May 22, 2016 - 02:32 PM (IST)

ਇਨਸਾਨੀ ਭਾਸ਼ਾਵਾਂ ਨੂੰ ਪੜ੍ਹਨ ਲਈ ਖਾਸ ਤੌਰ ''ਤੇ ਡਿਵੈਲਪ ਕੀਤਾ ਗਿਆ ਹੈ ਇਹ ਰੋਬੋਟ
ਜਲੰਧਰ- ਇਨਸਾਨੀ ਭਾਵਨਾਵਾਂ ਨੂੰ ਪੜ੍ਹਨ ਅਤੇ ਚੈੱਕ ਕਰਨ ਲਈ ਡਿਵੈਲਪ ਕੀਤੇ ਗਏ ਰੋਬੋਟ, ''ਪੇਪਰ'' ਦਾ ਪਲੈਟਫਾਰਮ, ਐਂਡ੍ਰਾਇਡ ਡਿਵੈਲਪਰਜ਼ ਨੂੰ ਦੇਣ ਲਈ ਇਕ ਕਾਨਟਰੈੱਕਟ ਹੋਇਆ ਹੈ। ਗੂਗਲ ਅਤੇ ਨਿਰਮਾਤਾ ਕੰਪਨੀ ਸਾਫਟਬੈਂਕ ''ਚ ਹੋਈ ਡੀਲ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਹਿਊਮਨਾਇਡ ਰੋਬੋਟ ਲਈ ਨਵੇਂ ਐਪ ਅਤੇ ਹੋਰ ਕੈਪੇਬਿਲਟੀਜ਼ ਵਿਕਸਿਤ ਕੀਤੀ ਜਾ ਸਕਣਗੀਆਂ। ਹਾਲਾਂਕਿ ਪੇਪਰ ਦੇ ਦਸ ਹਜ਼ਾਰ ਯੂਨਿਟਸ ਹੁਣ ਤੱਕ ਵੇਚੇ ਜਾ ਚੁੱਕੇ ਹਨ ਪਰ ਡਿਵੈਲਪਰਜ਼ ਇਸ ਦੇ ਨਾਵੋਕੀ ਆਪ੍ਰੇਟਿੰਗ ਸਿਸਟਮ ਲਈ ਐਪ ਬਣਾਉਣ ''ਚ ਪੂਰੀ ਤਰ੍ਹਾਂ ਸਫਲ ਨਹੀਂ ਰਹੇ ਹਨ। ਹੁਣ ਤੱਕ ਪੇਪਰ ਦੀ ਵਰਤੋਂ ਵੇਟਰ, ਸੇਲਜ਼ਮੈਨ ਅਤੇ ਕਸਟਮਰ ਸਰਵਿਸ ਰਿਪ੍ਰੀਜੈਂਟੇਟਿਵ ਦੇ ਰੂਪ ''ਚ ਹੋ ਰਿਹਾ ਹੈ ਅਤੇ ਜਾਪਾਨ ''ਚ ਨੈਸਲੇ ,  ਨਿਸਾਨ ਅਤੇ ਮਿਝੁਓ ਬੈਂਕ ਸਮੇਤ ਲਗਭਗ 500 ਕੰਪਨੀਆਂ ਇਸਦੀ ਵਰਤੋਂ ਕਰ ਰਹੀਆਂ ਹਨ।
 
ਗੂਗਲ ਅਤੇ ਸਾਫਟਬੈਂਕ ਵੱਲੋਂ ਡੀਲ ਦੀਆਂ ਸ਼ਰਤਾਂ ਨੂੰ ਸਾਫ਼ ਨਹੀਂ ਕੀਤਾ ਗਿਆ ਅਤੇ ਨਾ ਹੀ ਇਹ ਸਾਫ਼ ਹੈ ਕਿ ਕੀ ਰੋਬੋਟ ਹਾਲ ਹੀ ''ਚ ਆਏ ਗੂਗਲ ਦੇ ਨਵੇਂ ਫੀਚਰ ਆਰਟੀਫਿਸ਼ਿਅਲ ਇੰਟੈਲੀਜੈਂਸੀ ਗੂਗਲ ਅਸਿਸਟੈਂਟ ਦਾ ਲਾਭ ਉਠਾ ਪਾਵੇਗਾ ? ਪਰ ਇੰਨਾ ਤੈਅ ਹੈ ਕਿ ਇਹ ਗੂਗਲ ਨੂੰ ਰੋਬੋਟ ''ਤੇ ਕੁੱਝ ਹੱਦ ਤੱਕ ਦਾ ਕੰਟਰੋਲ ਦੇਵੇਗਾ। 
 
ਪੇਪਰ ਦੀ ਜਾਪਾਨ ''ਚ ਜਬਰਦਸਤ ਮੰਗ ਹੈ ਅਤੇ ਉੱਥੇ ਇਕ ਮਿੰਟ ''ਚ 1000 ਯੂਨਿਟ ਦੀ ਵਿਕਰੀ ਹੋ ਰਹੀ ਹੈ। ਅਮਰੀਕਾ ''ਚ ਵੀ ਇਸਦੀ ਵੱਡੀ ਵਿਕਰੀ ਛੇਤੀ ਸ਼ੁਰੂ ਕੀਤੀ ਜਾਵੇਗੀ। ਪੇਪਰ ਦੀ ਕੀਮਤ 1 ਲੱਖ 98 ਹਜ਼ਾਰ ਯੈਨ ਯਾਨੀ ਕਰੀਬ 1800 ਡਾਲਰ ਹੈ ਅਤੇ ਹੁਣ ਤੱਕ ਇਸ ਨੂੰ ਘਾਟੇ ''ਚ ਵੇਚਿਆ ਜਾ ਰਿਹਾ ਹੈ। ਚਾਰ ਫੁੱਟ ਉੱਚੇ ਇਸ ਹਿਊਮਨਾਇਡ ''ਚ 20 ਮੋਟਰਜ਼ ਲੱਗੀਆਂ ਹਨ ਅਤੇ ਇਸ ਦੇ ਦੋ ਹੱਥ ਵੀ ਹਨ। ਐਂਡ੍ਰਾਇਡ ਰੋਬੋਟ ਚੈੱਸਟ ''ਚ ਲੱਗੇ ਟੈਬਲੇਟ  ਦੇ ਜ਼ਰੀਏ ਕੰਮ ਕਰੇਗਾ।

Related News