ਦੁਨੀਆ ਦੇ ਸਭ ਤੋਂ ਮਹਿੰਗੇ ਫੋਨ ਬਣਾਉਣ ਵਾਲੀ ਕੰਪਨੀ ਹੋਵੇਗੀ ਬੰਦ, ਜਾਣੋ ਕਾਰਨ

07/14/2017 6:23:28 PM

ਜਲੰਧਰ- ਬ੍ਰਿਟਿਸ਼ ਦੀ ਲਗਜ਼ਰੀ ਫੋਨ ਨਿਰਮਾਤਾ ਕੰਪਨੀ Vertu ਨੇ ਯੂ.ਕੇ. 'ਚ ਲੱਗੇ ਆਪਣੇ ਪਲਾਂਟ 'ਚ ਨਿਰਮਾਣ ਕੰਮ ਬੰਦ ਕਰ ਦਿੱਤਾ ਹੈ ਜਿਸ ਨਾਲ 200 ਕਰਮਚਾਰੀਆਂ ਦੀ ਨੌਕਰੀ ਖਤਰੇ 'ਚ ਪੈ ਗਈ ਹੈ। ਅੰਗਰੇਜੀ ਅਖਬਾਰ 'ਦਿ ਟੈਲੀਗ੍ਰਾਫ' ਦੀ ਰਿਪੋਰਟ ਮੁਤਾਬਕ ਕੰਪਨੀ ਕੁਝ ਸਮੇਂ ਤੋਂ ਬਿੱਲਾਂ ਦੇ ਭੁਗਤਾਨ ਅਤੇ ਕਰਮਚਾਰੀਆਂ ਨੂੰ ਤਨਖਾਹ ਹਨਹੀਂ ਦੇ ਰਹੀ ਸੀ। ਜਿਸ ਕਾਰਨ ਹੁਣ ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣ ਦਾ ਡਰ ਸਤਾ ਰਿਹਾ ਹੈ। ਵਪਾਰੀ ਹਕਾਨ ਉਜ਼ਾਨ ਦੀ ਨਿਗਰਾਨੀ 'ਚ ਚੱਲ ਰਹੀ ਇਸ ਕੰਪਨੀ 'ਤੇ 128 ਮਿਲੀਅਨ ਪੌਂਡ ਦਾ ਕਰਜ਼ਾ ਚੜ੍ਹਿਆ ਹੋਇਆ ਹੈ ਜਿਸ ਵਿਚੋਂ ਉਸ ਨੇ ਲੈਣਦਾਰਾਂ ਨੂੰ 2.5 ਮਿਲੀਅਨ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਹੈ। 
ਕੰਪਨੀ ਦੇ ਇਕ ਬੁਲਾਰੇ ਨੇ 'ਦਿ ਟੈਲੀਗ੍ਰਾਫ' ਨੂੰ ਦੱਸਿਆ ਕਿ ਸਾਡੇ ਵੱਲੋਂ ਬਿਹਤਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਸਾਡਾ ਐਡਮਿਨੀਸਟ੍ਰੇਸ਼ਨ ਫੇਲ ਹੋ ਗਿਆ ਹੈ। ਫਿਲਹਾਲ ਕੰਪਨੀ ਪੂਰੀ ਤਰ੍ਹਾਂ ਬੰਦ ਨਹੀਂ ਹੋਈ। ਇਕ ਰਿਪੋਰਟ 'ਚ ਦਿੱਤੀ ਗਈ ਜਾਣਕਾਰੀ ਮੁਤਾਬਕ ਭਵਿੱਖ 'ਚ ਕੰਪਨੀ ਨੂੰ ਇਕ ਵਾਰ ਫਿਰ ਦੂਜੇ ਨਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਹ ਕੰਪਨੀ ਕਾਫੀ ਸਮੇਂ ਤੋਂ ਮਾਈਕ੍ਰੋਸਾਫਟ ਅਤੇ ਕੁਆਲਕਾਮ ਨੂੰ ਭੁਗਤਾਨ ਨਹੀਂ ਕਰ ਰਹੀ ਸੀ ਅਤੇ ਹੁਣ ਕਰਮਚਾਰੀਆਂ ਨੂੰ ਤਨਖਾਹ ਨਾ ਦੇਣ ਦੀਆਂ ਖਬਰਾਂ ਤੋਂ ਬਾਅਦ ਕੰਪਨੀ ਦੇ ਅਕਸ 'ਤੇ ਕਾਫੀ ਬੁਰਾ ਅਸਰ ਪਿਆ ਹੈ। 

PunjabKesari

 

ਜ਼ਿਕਰਯੋਗ ਹੈ ਕਿ ਕੰਪਨੀ ਦੁਨੀਆ 'ਚ ਸਭ ਤੋਂ ਮਹਿੰਗੇ ਫੋਨ ਬਣਾਉਣ ਲਈ ਜਾਣੀ ਜਾਂਦੀ ਹੈ। ਇਸ ਕੰਪਨੀ ਦਾ ਸਭ ਤੋਂ ਮਹਿੰਗਾ ਫੋਨ ਕਰੀਬ 2.5 ਕਰੋੜ ਰੁਪਏ ਦਾ ਹੈ।


Related News