ਦੁਨੀਆ ਦੇ ਸਭ ਤੋਂ ਉੱਚੇ ਵੋਟਿੰਗ ਕੇਂਦਰ ਟਸ਼ੀਗੰਗ ''ਤੇ ''ਸਵੀਪ'' ਦੀ ਸਾਈਕਲ ਯਾਤਰਾ ਖ਼ਤਮ, ਦਿੱਤਾ ਖ਼ਾਸ ਸੁਨੇਹਾ

Tuesday, May 21, 2024 - 04:34 PM (IST)

ਦੁਨੀਆ ਦੇ ਸਭ ਤੋਂ ਉੱਚੇ ਵੋਟਿੰਗ ਕੇਂਦਰ ਟਸ਼ੀਗੰਗ ''ਤੇ ''ਸਵੀਪ'' ਦੀ ਸਾਈਕਲ ਯਾਤਰਾ ਖ਼ਤਮ, ਦਿੱਤਾ ਖ਼ਾਸ ਸੁਨੇਹਾ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਿੰਗ ਹੋਣੀ ਹੈ। ਚੋਣਾਂ ਵਿਚ ਹਰੇਕ ਵੋਟਰ ਨੂੰ ਵੋਟ ਪਾਉਣ ਲਈ ਉਤਸ਼ਾਹ ਕਰਨ ਲਈ ਸਾਈਕਲ ਚਾਲਕ ਜਸਪ੍ਰੀਤ ਪਾਲ ਅਤੇ ਸ਼ਿਤਿਜ ਠਾਕੁਰ ਦੁਨੀਆ ਦੇ ਸਭ ਉੱਚੇ ਵੋਟਿੰਗ ਕੇਂਦਰ ਟਸ਼ੀਗੰਗ ਪਹੁੰਚੇ। ਸ਼ਿਮਲਾ ਤੋਂ ਟਸ਼ੀਗੰਗ ਤੱਕ 450 ਕਿਲੋਮੀਟਰ ਦੀ ਦੂਰੀ ਤੈਅ ਕਰਨਾ ਆਸਾਨ ਨਹੀਂ ਸੀ ਪਰ ਸਾਈਕਲ ਚਾਲਕਾਂ ਨੇ ਸਵੀਪ (ਪ੍ਰਣਾਲੀਗਤ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ) ਗਤੀਵਿਧੀ ਦੇ ਹਿੱਸੇ ਦੇ ਰੂਪ ਵਿਚ ਆਪਣੇ ਮਿਸ਼ਨ ਨੂੰ ਪੂਰਾ ਕੀਤਾ। ਪਾਲ ਅਤੇ ਠਾਕੁਰ ਨੇ ਆਪਣੀ ਮੁਹਿੰਮ ਨੂੰ 14 ਮਈ ਤੋਂ ਸ਼ੁਰੂ ਕੀਤਾ ਅਤੇ ਕੁਝ ਦਿਨ ਪਹਿਲਾਂ ਹੀ ਆਖ਼ਰੀ ਪੜਾਅ ਵਿਚ ਪੂਰਾ ਕੀਤਾ।

ਆਖ਼ਰੀ ਪੜਾਅ ਵਿਚ ਕਾਜ਼ਾ ਸਕਰਟ ਹਾਊਸ ਤੋਂ ਸ਼ੁਰੂ ਹੋ ਕੇ ਉਨ੍ਹਾਂ ਨੇ ਸਮੂਡੋ, ਹਾਰਲਿੰਗ, ਲਾਰੀ, ਤਾਬੋ, ਪੋਹ, ਸ਼ਿਚਲਿੰਗ, ਸ਼ੇਗੋ, ਕਾਜ਼ਾ, ਲੰਗਚਾ, ਕੋਮਿਕ ਅਤੇ ਹਿਕਿਮ ਪਿੰਡਾਂ ਨੂੰ ਕਵਰ ਕਰਦੇ ਹੋਏ ਟਸ਼ੀਗੰਗ ਵਿਖੇ ਸਮਾਪਤ ਹੋਏ। ਪਾਲ ਨੇ ਵਾਅਦਾ ਕੀਤਾ ਕਿ ਜੇਕਰ 100 ਫੀਸਦੀ ਵੋਟਿੰਗ ਹੁੰਦੀ ਹੈ ਤਾਂ ਉਹ ਘਰ ਪਰਤਣਗੇ। ਸਪੀਤੀ ਦੇ ਵਧੀਕ ਡਿਪਟੀ ਕਮਿਸ਼ਨਰ (ਏਡੀਸੀ) ਰਾਹੁਲ ਜੈਨ ਨੇ ਮੁੱਖ ਮਹਿਮਾਨ ਵਜੋਂ ਆਪ੍ਰੇਸ਼ਨ ਦੇ ਆਖਰੀ ਪੜਾਅ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸ਼੍ਰੀ ਜੈਨ ਜੋ ਕਿ ਸਪੀਤੀ ਦੀ ਆਪਣੀ ਪਹਿਲੀ ਫੇਰੀ 'ਤੇ ਹਨ, ਨੇ ਲਗਭਗ 80 ਫ਼ੀਸਦੀ ਵੋਟਿੰਗ ਪ੍ਰਾਪਤ ਕਰਨ ਦੇ ਟੀਚੇ 'ਤੇ ਜ਼ੋਰ ਦਿੱਤਾ। ਰੰਗਰਿਕ ਸਕੂਲ ਪਹੁੰਚਣ 'ਤੇ ਸਕੂਲੀ ਬੱਚਿਆਂ ਅਤੇ ਸਥਾਨਕ ਲੋਕਾਂ ਵੱਲੋਂ ਸਾਈਕਲ ਸਵਾਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ।


author

Tanu

Content Editor

Related News