Health Tips: ਗਰਮੀਆਂ ''ਚ ਇਕ ਕੱਪ ਤੋਂ ਜ਼ਿਆਦਾ ਨਾ ਪੀਓ ਅਦਰਕ ਵਾਲੀ ਚਾਹ, ਸਰੀਰ ਲਈ ਹੋ ਸਕਦੀ ਖ਼ਤਰਨਾਕ

05/23/2024 11:16:05 AM

ਜਲੰਧਰ - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੇ ਦਿਨ ਦੀ ਸ਼ੁਰੂਆਤ ਇਕ ਕੱਪ ਚਾਹ ਨਾਲ ਕਰਦੇ ਹਨ। ਸਵੇਰੇ-ਸਵੇਰੇ ਪੀਤਾ ਜਾਣ ਵਾਲਾ ਚਾਹ ਦਾ ਪਿਆਲਾ ਪੂਰਾ ਦਿਨ ਬਣਾ ਦਿੰਦਾ ਹੈ। ਥਕਾਵਟ ਹੋਵੇ, ਤਣਾਅ ਹੋਵੇ ਜਾਂ ਊਰਜਾ ਦੀ ਕਮੀ ਮਹਿਸੂਸ ਹੋਵੇ, ਚਾਹ ਪੀਣ ਨਾਲ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਦੌਰਾਨ ਜੇਕਰ ਤੁਹਾਨੂੰ ਅਦਰਕ ਵਾਲੀ ਚਾਹ ਮਿਲ ਜਾਵੇ ਤਾਂ ਫਿਰ ਸੁਆਦ ਦੁੱਗਣਾ ਹੋ ਜਾਂਦਾ ਹੈ। ਅਦਰਕ ਦੀ ਚਾਹ ਸੁਆਦ ਹੋਣ ਦੇ ਨਾਲ-ਨਾਲ ਸਰੀਰ ਲਈ ਫ਼ਾਇਦੇਮੰਦ ਵੀ ਹੁੰਦੀ ਹੈ। ਜੇਕਰ ਤੁਸੀਂ ਅਦਰਕ ਦੀ ਚਾਹ ਸਵੇਰੇ, ਦੁਪਹਿਰ, ਸ਼ਾਮ ਤੇ ਰਾਤ ਨੂੰ ਵੀ ਪੀਂਦੇ ਹੋ ਤਾਂ ਇਹ ਸਰੀਰ ਨੂੰ ਫ਼ਾਇਦਾ ਨਹੀਂ, ਨੁਕਸਾਨ ਪਹੁੰਚਾ ਸਕਦੀ ਹੈ। ਅਦਰਕ ਦੀ ਤਾਸੀਰ ਗਰਮ ਹੁੰਦੀ ਹੈ, ਜਿਸ ਕਾਰਨ ਗਰਮੀਆਂ 'ਚ ਇਸ ਦੀ ਜ਼ਿਆਦਾ ਵਰਤੋਂ ਕਰਨੀ ਸਹੀ ਨਹੀਂ। ਇਹ ਚਾਹ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ, ਜਿਵੇਂ 

ਗਰਮੀਆਂ 'ਚ ਅਦਰਕ ਵਾਲੀ ਚਾਹ ਪੀਣ ਦੇ ਨੁਕਸਾਨ

1. ਢਿੱਡ 'ਚ ਹੋ ਜਾਵੇਗੀ ਜਲਣ
ਅਦਰਕ 'ਚ ਜਿੰਜੇਰੋਲ ਨਾਂ ਦਾ ਤੱਤ ਹੁੰਦਾ ਹੈ, ਜੋ ਜੋੜਾਂ ਤੇ ਮਾਸਪੇਸ਼ੀਆਂ ਦੇ ਦਰਦ ਨੂੰ ਘਟਾਉਂਦਾ ਹੈ। ਗਰਮੀਆਂ ਦੇ ਮੌਸਮ ਵਿਚ ਇਸ ਦੀ ਜ਼ਿਆਦਾ ਮਾਤਰਾ ਵਿਚ ਚਾਹ ਪੀਣ ਨਾਲ ਢਿੱਡ 'ਚ ਐਸਿਡ ਪੈਦਾ ਹੁੰਦਾ ਹੈ, ਜੋ ਜਲਣ ਦੀ ਵਜ੍ਹਾ ਬਣ ਸਕਦੀ ਹੈ।

PunjabKesari

2. ਇਨਸੌਮਨੀਆ
ਗਰਮੀਆਂ ਦੇ ਮੌਸਮ ਵਿਚ ਅਦਰਕ ਦੀ ਚਾਹ ਇਨਸੌਮਨੀਆ ਤੋਂ ਪੀੜਤ ਲੋਕਾਂ ਲਈ ਵੀ ਨੁਕਸਾਨਦੇਹ ਹੈ। ਜ਼ਿਆਦਾ ਅਦਰਕ ਵਾਲੀ ਚਾਹ ਪੀਣ ਨਾਲ ਨੀਂਦ ਖਰਾਬ ਹੋ ਸਕਦੀ ਹੈ। ਨੀਂਦ ਦੀ ਘਾਟ ਪਾਚਨ ਦੇ ਨਾਲ-ਨਾਲ ਮਾਨਸਿਕ ਸਿਹਤ 'ਤੇ ਵੀ ਅਸਰ ਪਾਉਂਦੀ ਹੈ।

3. ਬਲੱਡ ਪ੍ਰੈਸ਼ਰ
ਗਰਮੀਆਂ ਦੇ ਮੌਸਮ ਵਿਚ ਘੱਟ ਬਲੱਡ ਪ੍ਰੈਸ਼ਰ ਵਾਲੇ ਲੋਕ ਅਦਰਕ ਦੀ ਚਾਹ ਪੀਣ ਤੋਂ ਪਰਹੇਜ਼ ਕਰਨ। ਇਸ ਕਾਰਨ ਸਰੀਰ 'ਚ ਊਰਜਾ ਮਹਿਸੂਸ ਹੋਣ ਦੀ ਬਜਾਏ ਚੱਕਰ ਆਉਣਾ ਤੇ ਕਮਜ਼ੋਰੀ ਦੀ ਸ਼ਿਕਾਇਤ ਹੋ ਸਕਦੀ ਹੈ। ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਅਦਰਕ ਦੀ ਚਾਹ ਫ਼ਾਇਦੇਮੰਦ ਮੰਨੀ ਜਾਂਦੀ ਹੈ।

ਇਹ ਵੀ ਪੜ੍ਹੋ : Health Tips: ਸਾਵਧਾਨ! ਖਾਣ-ਪੀਣ ਦੀਆਂ ਇਨ੍ਹਾਂ ਗ਼ਲਤ ਆਦਤਾਂ ਨਾਲ ਵੱਧ ਸਕਦੈ ‘ਦਿਲ ਦਾ ਦੌਰਾ’ ਪੈਣ ਦਾ ਖ਼ਤਰਾ

PunjabKesari

4. ਡਾਇਰੀਆ
ਗਰਮੀਆਂ ਦੇ ਮੌਸਮ ਵਿਚ ਅਦਰਕ ਦੀ ਜ਼ਿਆਦਾ ਚਾਹ ਪੀਣ ਨਾਲ ਦਸਤ ਵੀ ਲਗ ਸਕਦੇ ਹਨ। ਦਸਤ ਸਰੀਰ ਨੂੰ ਕਮਜ਼ੋਰ ਬਣਾ ਦਿੰਦੇ ਹਨ ਤੇ ਗਰਮੀਆਂ 'ਚ ਦਸਤ ਦੀ ਸਮੱਸਿਆ ਸਥਿਤੀ ਨੂੰ ਹੋਰ ਗੰਭੀਰ ਬਣਾ ਸਕਦੀ ਹੈ।

5. ਖੂਨ ਰਿਸਾਅ ਦਾ ਖ਼ਤਰਾ
ਖੂਨ ਰਿਸਾਅ ਦੀਆਂ ਬੀਮਾਰੀਆਂ ਵਾਲੇ ਲੋਕਾਂ ਨੂੰ ਵੀ ਅਦਰਕ ਨੂੰ ਸੰਜਮ 'ਚ ਵਰਤਣਾ ਚਾਹੀਦਾ ਹੈ, ਕਿਉਂਕਿ ਇਹ ਖੂਨ ਵਹਿਣ ਦੇ ਜੋਖ਼ਮ ਨੂੰ ਵਧਾ ਸਕਦਾ ਹੈ, ਖ਼ਾਸ ਕਰਕੇ ਉਨ੍ਹਾਂ ਲੋਕਾਂ ਵਿੱਚ ਜੋ ਪਹਿਲਾਂ ਹੀ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਲੈ ਰਹੇ ਹਨ।

ਇਹ ਵੀ ਪੜ੍ਹੋ : Health Tips: ਸਾਵਧਾਨ! ਮਿੱਠੇ ਨਾਲ ਨਹੀਂ ਸਗੋਂ ਇਨ੍ਹਾਂ ਕਾਰਨਾਂ ਕਰਕੇ ਵੀ ਵੱਧ ਸਕਦੀ ਹੈ ਤੁਹਾਡੀ 'ਸ਼ੂਗਰ'

PunjabKesari


rajwinder kaur

Content Editor

Related News