ਸਰਕਾਰ ਦਾ ਵੱਡਾ ਫ਼ੈਸਲਾ; ਭਿਆਨਕ ਗਰਮੀ ਕਾਰਨ ਆਂਗਣਵਾੜੀ ਕੇਂਦਰ 30 ਜੂਨ ਤੱਕ ਰਹਿਣਗੇ ਬੰਦ
Monday, Jun 03, 2024 - 04:23 PM (IST)
ਨਵੀਂ ਦਿੱਲੀ- ਉੱਤਰ ਭਾਰਤ ਵਿਚ ਇਸ ਸਮੇਂ ਝੁਲਸਾ ਦੇਣ ਵਾਲੀ ਗਰਮੀ ਪੈ ਰਹੀ ਹੈ। ਹੀਟਵੇਵ ਕਾਰਨ ਲੋਕਾਂ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਇਸ ਸਮੇਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੀ ਹੈ। ਦਿੱਲੀ ਵਿਚ ਹੀਟਵੇਵ ਦੀ ਸਥਿਤੀ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਨੇ ਸਾਰੇ ਆਂਗਣਵਾੜੀ ਕੇਂਦਰ 30 ਜੂਨ ਤੱਕ ਬੰਦ ਰੱਖਣ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ- ਚੋਣ ਨਤੀਜਿਆਂ ਤੋਂ ਪਹਿਲਾਂ ECI ਦੀ ਪ੍ਰੈੱਸ ਕਾਨਫਰੰਸ, ਚੋਣ ਕਮਿਸ਼ਨਰ ਬੋਲੇ- ਇਤਿਹਾਸਕ ਰਹੀਆਂ ਭਾਰਤ ਦੀਆਂ ਚੋਣਾਂ
ਦਿੱਲੀ ਸਰਕਾਰ ਦੇ ਮੰਤਰੀ ਕੈਲਾਸ਼ ਗਹਿਲੋਤ ਨੇ ਟਵੀਟ ਕਰ ਕੇ ਇਸ ਬਾਬਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਵਿਚ ਚੱਲ ਰਹੀ ਲੂ ਦੇ ਚੱਲਦੇ ਸਰਕਾਰ ਨੇ ਰਾਜਧਾਨੀ ਦੇ ਸਾਰੇ ਆਂਗਣਵਾੜੀ ਕੇਂਦਰਾਂ ਨੂੰ 1 ਜੂਨ 2024 ਤੋਂ ਲੈ ਕੇ 30 ਜੂਨ 2024 ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਲਾਭਪਾਤਰੀਆਂ ਨੂੰ ਰਾਸ਼ਨ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਜਾਵੇਗਾ।
ਇਹ ਵੀ ਪੜ੍ਹੋ- Fack Check : ਗੁਜਰਾਤ 'ਚ ਬਣੀ ਪੀ. ਐੱਮ. ਮੋਦੀ ਦੀ ਸੋਨੇ ਦੀ ਮੂਰਤੀ ਸਾਊਦੀ ਅਰਬ ਦੇ ਦਾਅਵੇ ਤੋਂ ਵਾਇਰਲ
ਕੈਲਾਸ਼ ਗਹਿਲੋਤ ਨੇ ਟਵੀਟ ਕੀਤਾ ਕਿ ਦਿੱਲੀ ਵਿਚ ਪੈ ਰਹੀ ਭਿਆਨਕ ਗਰਮੀ ਨੂੰ ਵੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ ਕਿ ਦਿੱਲੀ ਦੇ ਸਾਰੇ ਆਂਗਣਵਾੜੀ ਕੇਂਦਰ 1 ਜੂਨ 2024 ਤੋਂ 30 ਜੂਨ 2024 ਤੱਕ ਬੰਦ ਰਹਿਣਗੇ। ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੀ ਸੁਰੱਖਿਆ ਅਤੇ ਭਲਾਈ ਲਈ ਪੂਰਕ ਪੋਸ਼ਣ ਸਮੱਗਰੀ ਸਿੱਧੇ ਲਾਭਪਾਤਰੀਆਂ ਦੇ ਦਰਵਾਜ਼ੇ 'ਤੇ 'ਟੇਕ ਹੋਮ ਰਾਸ਼ਨ' ਜ਼ਰੀਏ ਪਹੁੰਚਾਈ ਜਾਵੇਗੀ। ਇਸ ਵਿਚ 3 ਤੋਂ 6 ਸਾਲ ਦੀ ਉਮਰ ਦੇ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਕੇਂਦਰ 'ਤੇ ਆਮ ਤੌਰ 'ਤੇ ਗਰਮ ਪੱਕਿਆ ਹੋਇਆ ਭੋਜਨ ਮਿਲਦਾ ਹੈ। ਮੈਂ ਸਕੱਤਰ, WCD ਨੂੰ ਆਦੇਸ਼ ਦੀ ਪਾਲਣਾ ਯਕੀਨੀ ਬਣਾਉਣ ਅਤੇ ਰੋਜ਼ਾਨਾ ਆਧਾਰ 'ਤੇ ਰਿਪੋਰਟ ਪੇਸ਼ ਕਰਨ ਲਈ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ- IAS ਅਫ਼ਸਰ ਦੀ ਧੀ ਨੇ 10 ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਬਰਾਮਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8