ਚੋਣ ਨਤੀਜਿਆਂ ਤੋਂ ਬਾਅਦ ਬੋਲੇ PM ਮੋਦੀ- 'ਇਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ 'ਚ 140 ਕਰੋੜ ਭਾਰਤੀਆਂ ਦੀ ਜਿੱਤ'

Tuesday, Jun 04, 2024 - 10:34 PM (IST)

ਚੋਣ ਨਤੀਜਿਆਂ ਤੋਂ ਬਾਅਦ ਬੋਲੇ PM ਮੋਦੀ- 'ਇਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ 'ਚ 140 ਕਰੋੜ ਭਾਰਤੀਆਂ ਦੀ ਜਿੱਤ'

ਨਵੀਂ ਦਿੱਲੀ- 18ਵੀਂ ਲੋਕ ਸਭਾ ਚੋਣਾਂ ਦੇ ਨਤੀਜੇ ਲਗਭਗ ਸਪਸ਼ਟ ਹੋ ਗਏ ਹਨ। ਭਾਜਪਾ ਦੇ ਅਗਵਾਈ ਵਾਲੇ ਐੱਨ.ਡੀ.ਏ. ਨੇ ਪੂਰਨ ਬਹੁਮਤ ਹਾਸਿਲ ਕਰ ਲਿਆ ਹੈ। ਐੱਨ.ਡੀ.ਏ. ਨੂੰ 291 ਸੀਟਾਂ ਮਿਲ ਗਈਆਂ ਹਨ। ਉਥੇ ਹੀ 'ਇੰਡੀਆ' ਗਠਜੋੜ ਨੇ ਵੀ 234 ਦਾ ਅੰਕੜਾ ਛੂਹ ਲਿਆ ਹੈ। ਇਸ ਵਾਰ 96.88 ਕਰੋੜ ਵੋਟਰਾਂ 'ਚੋਂ 64.2 ਕਰੋੜ ਵੋਟਰਾਂ ਨੇ ਵੋਟ ਪਾ ਕੇ ਰਿਕਾਰਡ ਬਣਾਇਆ ਹੈ। 

ਚੋਣ ਨਤੀਜਿਆਂ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦਫ਼ਤਰ ਪਹੁੰਚੇ। ਇਥੇ ਉਨ੍ਹਾਂ ਆਪਣੇ ਸੰਬੋਧਨ ਦੀ ਸ਼ੁਰੂਆਤ 'ਭਾਰਤ ਮਾਤਾ ਦੀ ਜੈ' ਅਤੇ 'ਜੈ ਜਗਨਨਾਥ' ਨਾਲ ਕੀਤੀ। ਪੀ.ਐੱਮ. ਨੇ ਕਿਹਾ ਕਿ ਅੱਜ ਵੱਡਾ ਮੰਗਲ ਹੈ। ਇਸ ਪਵਿੱਤਰ ਦਿਨ ਐੱਨ.ਡੀ.ਏ. ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਉਨ੍ਹਾਂ ਦੇਸ਼ਵਾਸੀਆਂ ਦਾ ਧੰਨਵਾਦ ਕਰਦੇ ਹਏ ਕਿਹਾ ਕਿ ਜਨਤਾ ਜਨਾਰਦਨ ਨੇ ਭਾਜਪਾ ਅਤੇ ਐੱਨ.ਡੀ.ਏ. 'ਤੇ ਪੂਰਨ ਵਿਸ਼ਵਾਸ ਜਤਾਇਆ ਹੈ। ਅੱਜ ਦੀ ਇਹ ਜਿੱਤ ਦੁਨੀਆ ਦਾ ਸਭ ਤੋਂ ਵੱਡੇ ਲੋਕਤੰਤਰ ਦੀ ਜਿੱਤ ਹੈ। ਇਹ ਭਾਰਤ ਦੇ ਸੰਵਿਧਾਨ 'ਤੇ ਅਟੁੱਟ ਵਿਸ਼ਵਾਸ ਦੀ ਜਿੱਤ ਹੈ। ਇਹ ਵਿਕਸਿਤ ਭਾਰਤ ਦੇ ਪ੍ਰਣ ਦੀ ਜਿੱਤ ਹੈ। ਇਹ ਸਭ ਦਾ ਸਾਥ, ਸਭ ਦਾ ਵਿਸ਼ਵਾਸ' ਦੀ ਜਿੱਤ ਹੈ। ਇਹ ਇਸ ਮੰਤਰ ਦੀ ਜਿੱਤ ਹੈ। ਇਹ 140 ਕਰੋੜ ਭਾਰਤੀਆਂ ਦੀ ਜਿੱਤ ਹੈ। 

PunjabKesari

ਉਨ੍ਹਾਂ ਅੱਗੇ ਕਿਹਾ ਕਿ ਅੱਜ ਮੈਂ ਦੇਸ਼ ਦੇ ਚੋਣ ਕਮਿਸ਼ਨ ਨੂੰ ਵੀ ਵਧਾਈ ਦੇਵਾਂਗਾ। ਚੋਣ ਕਮਿਸ਼ਨ ਨੇ ਇੰਨੀ ਕੁਸ਼ਲਤਾ ਨਾਲ ਦੁਨੀਆ ਦੀ ਸਭ ਤੋਂ ਵੱਡੀ ਚੋਣ ਕਰਵਾਈ ਹੈ। ਇਸ ਚੋਣ ਵਿੱਚ ਲਗਭਗ 100 ਕਰੋੜ ਵੋਟਰਾਂ, 11 ਲੱਖ ਪੋਲਿੰਗ ਸਟੇਸ਼ਨਾਂ, 55 ਲੱਖ ਵੋਟਿੰਗ ਮਸ਼ੀਨਾਂ ਅਤੇ 1.5 ਕਰੋੜ ਪੋਲਿੰਗ ਕਰਮਚਾਰੀਆਂ ਨੇ ਮਿਲ ਕੇ ਕੰਮ ਕੀਤਾ। ਹਰ ਭਾਰਤੀ ਨੂੰ ਭਾਰਤ ਦੀ ਚੋਣ ਪ੍ਰਕਿਰਿਆ ਅਤੇ ਸਮੁੱਚੀ ਚੋਣ ਪ੍ਰਣਾਲੀ 'ਤੇ ਮਾਣ ਹੈ। ਇਹ ਆਪਣੇ ਆਪ ਵਿੱਚ ਬਹੁਤ ਮਾਣ ਵਾਲੀ ਗੱਲ ਹੈ।

PunjabKesari

ਓਡੀਸ਼ਾ 'ਚ ਪਹਿਲੀ ਵਾਰ ਬਣੇਗੀ ਭਾਜਪਾ ਸਰਕਾਰ

ਇਸ ਵਾਰ ਚੋਣਾਂ ਵਿੱਚ ਕੁਝ ਹੋਰ ਵੀ ਦੇਖਣ ਨੂੰ ਮਿਲਿਆ। ਅਰੁਣਾਚਲ ਹੋਵੇ ਜਾਂ ਸਿੱਕਮ, ਆਂਧਰਾ ਪ੍ਰਦੇਸ਼ ਹੋਵੇ ਜਾਂ ਓਡੀਸ਼ਾ, ਕਾਂਗਰਸ ਲਈ ਆਪਣੀ ਜ਼ਮਾਨਤ ਬਚਾਉਣੀ ਵੀ ਔਖੀ ਹੋ ਗਈ। ਓਡੀਸ਼ਾ 'ਚ ਭਾਜਪਾ ਸਰਕਾਰ ਬਣਾਉਣ ਜਾ ਰਹੀ ਹੈ। ਓਡੀਸ਼ਾ ਨੇ ਵੀ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਮਹਾਪ੍ਰਭੂ ਜਗਨਨਾਥ ਦੀ ਧਰਤੀ 'ਤੇ ਭਾਜਪਾ ਦਾ ਮੁੱਖ ਮੰਤਰੀ ਹੋਵੇਗਾ। ਜਿਸ ਪਲ ਦਾ ਪੀੜ੍ਹੀ ਦਰ ਪੀੜ੍ਹੀ ਇੰਤਜ਼ਾਰ ਕਰ ਰਹੀ ਸੀ, ਅੱਜ ਸਫਲਤਾ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਹੈ।

PunjabKesari

ਅਸੀਂ ਕਈ ਸੂਬਿਆਂ 'ਚ ਕੀਤਾ ਕਲੀਨ ਸਵੀਪ

ਤੇਲੰਗਾਨਾ ਵਿੱਚ ਸਾਡੀ ਗਿਣਤੀ ਦੁੱਗਣੀ ਹੋ ਗਈ ਹੈ। ਸਾਡੀ ਪਾਰਟੀ ਨੇ ਮੱਧ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ, ਦਿੱਲੀ, ਉੱਤਰਾਖੰਡ, ਹਿਮਾਚਲ ਅਤੇ ਅਜਿਹੇ ਕਈ ਸੂਬਿਆਂ ਵਿੱਚ ਲਗਭਗ ਕਲੀਨ ਸਵੀਪ ਕਰ ਲਿਆ ਹੈ। ਮੈਂ ਇਨ੍ਹਾਂ ਸਾਰੇ ਸੂਬਿਆਂ ਅਤੇ ਅਰੁਣਾਚਲ ਪ੍ਰਦੇਸ਼, ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਸਿੱਕਮ ਦੀਆਂ ਵਿਧਾਨ ਸਭਾਵਾਂ ਦੇ ਵੋਟਰਾਂ ਦਾ ਵੀ ਧੰਨਵਾਦ ਕਰਦਾ ਹਾਂ। ਮੈਂ ਇਨ੍ਹਾਂ ਰਾਜਾਂ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਕੇਂਦਰ ਸਰਕਾਰ ਤੁਹਾਡੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

PunjabKesari

ਸਹਿਯੋਗੀ ਪਾਰਟੀਆਂ ਦਾ ਮੰਚ 'ਤੇ ਲਿਆ ਨਾਂ

ਪੀ.ਐੱਮ. ਮੋਦੀ ਨੇ ਕਿਹਾ ਕਿ ਚੰਦਰਬਾਬੂ ਨਾਇਡੂ ਦੀ ਅਗਵਾਈ ਵਿੱਚ ਐੱਨ.ਡੀ.ਏ. ਨੇ ਆਂਧਰਾ ਪ੍ਰਦੇਸ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬਿਹਾਰ ਵਿੱਚ ਨਿਤੀਸ਼ ਬਾਬੂ ਦੀ ਅਗਵਾਈ ਵਿੱਚ ਐੱਨ.ਡੀ.ਏ. ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋਸਤੋ, ਦੇਸ਼ ਨੇ ਸਾਨੂੰ 10 ਸਾਲ ਪਹਿਲਾਂ ਜਨਾਦੇਸ਼ ਦਿੱਤਾ ਸੀ। 2013-14 ਵਿੱਚ ਦੇਸ਼ ਨਿਰਾਸ਼ਾ ਦੇ ਆਲਮ ਵਿੱਚ ਡੁੱਬ ਗਿਆ। ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਇਹੋ ਜਿਹੀਆਂ ਸਨ। ਅਜਿਹੇ ਸਮੇਂ ਦੇਸ਼ ਨੇ ਸਾਨੂੰ ਨਿਰਾਸ਼ਾ ਦੇ ਡੂੰਘੇ ਸਾਗਰ ਵਿੱਚੋਂ ਉਮੀਦ ਦੇ ਮੋਤੀ ਕੱਢਣ ਦੀ ਜ਼ਿੰਮੇਵਾਰੀ ਸੌਂਪੀ ਸੀ।  ਮੈਂ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਨਵੀਂ ਊਰਜਾ, ਨਵੇਂ ਉਤਸ਼ਾਹ ਅਤੇ ਨਵੇਂ ਸੰਕਲਪਾਂ ਨਾਲ ਅੱਗੇ ਵਧਾਂਗੇ। ਮੈਂ ਸਾਰੇ ਵਰਕਰਾਂ ਨੂੰ ਉਨ੍ਹਾਂ ਵੱਲੋਂ ਕੀਤੀ ਗਈ ਲਗਨ ਅਤੇ ਅਣਥੱਕ ਮਿਹਨਤ ਲਈ ਵਧਾਈ ਦਿੰਦਾ ਹਾਂ ਤੇ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।


author

Rakesh

Content Editor

Related News