ਇਹ ਹੈ ਦੁਨੀਆ ਦਾ ਸਭ ਤੋਂ ਛੋਟਾ ਫਲਿੱਪ ਫੋਨ, ਜਾਣੋ ਕੀਮਤ ਤੇ ਖੂਬੀਆਂ

Monday, May 20, 2024 - 05:22 PM (IST)

ਗੈਜੇਟ ਡੈਸਕ- ਤੁਸੀਂ ਬਾਜ਼ਾਰ 'ਚ ਕਈ ਤਰ੍ਹਾਂ ਦੇ ਫੋਨ ਦੇਖੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਫੋਨ ਬਾਰੇ ਦੱਸ ਰਹੇ ਹਾਂ ਜੋ ਸ਼ਾਇਦ ਹੀ ਪਹਿਲਾਂ ਤੁਸੀਂ ਦੇਖਿਆ ਹੋਵੇਗਾ। SHIVANSH J9 ਦੁਨੀਆ ਦਾ ਸਭ ਤੋਂ ਛੋਟਾ ਫਲਿੱਪ ਫੋਨ ਹੈ। ਇਸਦਾ ਸਾਈਜ਼ ਇਕ ਮਾਚਿਸ ਦੀ ਡੱਬੀ ਜਿੰਨਾ ਹੈ। ਇਹ ਫੋਨ 2,590 ਰੁਪਏ ਦੀ ਕੀਮਤ ਨਾਲ ਈ-ਕਾਮਰਸ ਸਾਈਟ ਐਮਾਜ਼ੋਨ 'ਤੇ ਲਿਸਟਿਡ ਹੈ। 

SHIVANSH J9 ਦੀਆਂ ਖੂਬੀਆਂ

SHIVANSH J9 'ਚ ਜੀਓ ਸਿਮ ਤੋਂ ਇਲਾਵਾ ਸਾਰੇ ਸਿਮ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ। ਇਸ ਫਲਿੱਪ ਫੋਨ ਦਾ ਭਾਰ 18 ਗ੍ਰਾਮ ਹੈ ਅਤੇ ਇਸ ਵਿਚ 300mah ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸਨੂੰ ਸਿੰਗਲ ਚਾਰਜ 'ਚ ਦਿਨ ਦਿਨ ਸਟੈਂਡਬਾਈ 'ਚ ਇਸਤੇਮਾਲ ਕੀਤਾ ਜਾ ਸਕਾਦ ਹੈ। ਟਾਕਟਾਈਮ 'ਚ ਇਹ ਫੋਨ 2 ਘੰਟਿਆਂ ਦਾ ਬੈਕਅਪ ਦੇ ਸਕਦਾ ਹੈ। ਇਸ ਵਿਚ 0.66 ਇੰਚ ਦੀ ਡਿਸਪਲੇਅ ਅਤੇ 32MB + 32MB ਮੈਮਰੀ ਦਿੱਤੀ ਗਈ ਹੈ। ਇਹ ਫੋਨ ਸਿੰਗਲ ਮਾਈਕ੍ਰੋ ਸਿਮ ਸਪੋਰਟ ਬਲੂਟੁੱਥ ਡਾਇਲਰ ਦੇ ਨਾਲ ਆਉਂਦਾ ਹੈ। SHIVANSH J9 'ਚ ਮਾਈਕ, ਕਾਰਡ ਸਲਾਟ, ਲੈਨਯਾਰਡ ਹੋਲ ਅਤੇ ਕੀਬੋਰਡ ਦਿੱਤਾ ਗਿਆ ਹੈ। ਇਸ ਵਿਚ ਯੂ.ਐੱਸ.ਬੀ. ਚਾਰਜਿੰਗ ਪੋਰਟ ਦਿੱਤਾ ਗਿਆ ਹੈ। 


Rakesh

Content Editor

Related News