ਪਰਾਲੀ ਨਾਲ ਈਂਧਣ ਬਣਾਉਣ ਵਾਲੀ ਫੈਕਟਰੀ ਦੇ ਸਟਾਕ ਯਾਰਡ ’ਚ ਲੱਗੀ ਭਿਆਨਕ ਅੱਗ

06/14/2024 1:11:51 PM

ਹੁਸ਼ਿਆਰਪੁਰ (ਜੈਨ)- ਇਥੋਂ ਦੇ ਪਿੰਡ ਕੋਟਲਾ ਗੌਂਸਪੁਰ ਸਥਿਤ ਪਰਾਲੀ ਨਾਲ ਈਂਧਣ ਬਣਾਉਣ ਵਾਲੀ ਇਕ ਫੈਕਟਰੀ ਈਕੋ ਊਰਜਾ ਵੈਂਚਰਜ਼ ਦੇ ਦੋਸੜਕਾ ਦੇ ਨੇੜੇ ਪਿੰਡ ਫਤਿਹਪੁਰ ’ਚ ਸਟਾਕ ਯਾਰਡ ’ਚ ਅੱਜ ਸਵੇਰੇ ਅਚਾਨਕ ਭਿਆਨਕ ਅੱਗ ਭੜਕ ਉੱਠੀ। ਇਸ ਮੌਕੇ ਕੰਪਨੀ ਦੀ ਡਾਇਰੈਕਟਰ ਸਮਰਾ ਜੈਨ ਅਤੇ ਰਾਖੀ ਜੈਨ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਲਗਭਗ ਸਟਾਕ ਯਾਰਡ ਦੇ ਵਾਚਮੈਨ ਸੁਰਿੰਦਰ ਕੁਮਾਰ ਨੇ ਉਨ੍ਹਾਂ ਨੂੰ ਅੱਗ ਲੱਗਣ ਸਬੰਧੀ ਸੂਚਨਾ ਦਿੱਤੀ, ਜਿਸ ਦੇ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।

ਮੌਕੇ ’ਤੇ ਪੁੱਜੇ ਫਾਇਰ ਮੁਲਾਜ਼ਮ ਗਗਨਪ੍ਰੀਤ ਸਿੰਘ, ਸੁਖਦੇਵ ਸਿੰਘ, ਵਿਜੇ ਕੁਮਾਰ, ਲਲਿਤ ਅਤੇ ਮਨਜੀਤ ਸਿੰਘ ਨੇ ਅੱਗ ਬੁਝਾਉਣ ਦੇ ਯਤਨ ਸ਼ੁਰੂ ਕੀਤੇ। ਇਸ ਦੌਰਾਨ ਦਸੂਹਾ ਤੋਂ ਵੀ ਫਾਇਰ ਟੈਂਡਰ ਮੰਗਵਾਇਆ ਗਿਆ ਪਰ ਅੱਗ ਰੁਕਣ ਦੀ ਬਜਾਏ ਹੋਰ ਭੜਕਣ ਲੱਗੀ ਕਿਉਂਕਿ ਸੁੱਕੀ ਪਰਾਲੀ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲਦੀ ਗਈ। ਲਗਭਗ 3 ਏਕੜ ਦੇ ਸਟਾਕ ਯਾਰਡ ’ਚ ਪਈ ਹਜ਼ਾਰਾਂ ਦੀ ਗਿਣਤੀ ’ਚ ਪਰਾਲੀ ਦੀਆਂ ਗੰਢਾਂ ਸੁਲਗ ਰਹੀਆਂ ਸੀ। ਖਬਰ ਲਿਖੇ ਜਾਣ ਤੱਕ ਦੇਰ ਸ਼ਾਮ ਤੱਕ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਨੁਕਸਾਨ ਦੀ ਕੀਮਤ ਲੱਖਾਂ ’ਚ ਦੱਸੀ ਜਾ ਰਹੀ ਹੈ, ਜਿਸ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ- DGP ਗੌਰਵ ਯਾਦਵ ਦੀ ਸਖ਼ਤੀ, ਫੀਲਡ ਅਫ਼ਸਰਾਂ ਨੂੰ ਨਸ਼ਿਆਂ ਤੇ ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਦੇ ਦਿੱਤੇ ਹੁਕਮ

ਫੈਕਟਰੀ ਮਾਲਕਾਂ ਨੇ ਇਸ ਘਟਨਾ ’ਚ ਕਿਸੇ ਸ਼ਰਾਰਤੀ ਅਨਸਰਾਂ ਦੀ ਸ਼ਮੂਲੀਅਤ ਦਾ ਵੀ ਖਦਸ਼ਾ ਪ੍ਰਗਟਾਇਆ ਹੈ। ਇਸ ਸਬੰਧ ’ਚ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪਰਾਲੀ ਨਾਲ ਬਣਨ ਵਾਲਾ ਇੰਡਕਸ਼ਨ ਫਿਊਲ ਕਈ ਫੈਕਟਰੀਆਂ ’ਚ ਈਂਧਣ ਵਜੋਂ ਵਰਤਿਆ ਜਾਂਦਾ ਹੈ। ਪਰਾਲੀ ਨੂੰ ਖੇਤਾਂ ’ਚ ਨਾ ਸਾੜਨ ਅਤੇ ਇਸ ਨੂੰ ਈਂਧਣ ਬਣਾਉਣ ਦੇ ਕੰਮ ’ਚ ਲਿਆਉਣ ਲਈ ਸਰਕਾਰ ਵੱਲੋਂ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕਿਉਂਕਿ ਖੇਤਾਂ ’ਚ ਪਰਾਲੀ ਨੂੰ ਸਾੜਣਾ ਵਤਾਵਰਣ ਨੂੰ ਦੂਸ਼ਿਤ ਕਰਨ ਦੀ ਗੰਭੀਰ ਸਮੱਸਿਆ ਹੈ।

ਇਹ ਵੀ ਪੜ੍ਹੋ- ਆਦਮਪੁਰ ਏਅਰਪੋਰਟ ਦਾ ਨਾਂ ਬਦਲਣ ਨੂੰ ਲੈ ਕੇ ਸੁਨੀਲ ਜਾਖੜ ਨੇ PM ਨਰਿੰਦਰ ਮੋਦੀ ਨੂੰ ਲਿਖੀ ਚਿੱਠੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News