ਸਭ ਤੋਂ ਹੁਸ਼ਿਆਰ AI 'Claude' ਦਾ ਦਿਮਾਗ ਹੋਇਆ 'ਚੋਰੀ'! 5 ਲੱਖ ਲਾਈਨਾਂ ਦਾ ਕੋਡ ਹੋਇਆ ਲੀਕ

Wednesday, Apr 01, 2026 - 01:34 PM (IST)

ਸਭ ਤੋਂ ਹੁਸ਼ਿਆਰ AI 'Claude' ਦਾ ਦਿਮਾਗ ਹੋਇਆ 'ਚੋਰੀ'! 5 ਲੱਖ ਲਾਈਨਾਂ ਦਾ ਕੋਡ ਹੋਇਆ ਲੀਕ

ਟੈਕ ਡੈਸਕ : ਦੁਨੀਆ ਦੇ ਸਭ ਤੋਂ ਬੁੱਧੀਮਾਨ ਮੰਨੇ ਜਾਣ ਵਾਲੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਮਾਡਲ 'Claude' ਨੂੰ ਲੈ ਕੇ ਇੱਕ ਵੱਡੀ ਅਤੇ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਦਰਅਸਲ, ਇਸ ਨੂੰ ਬਣਾਉਣ ਵਾਲੀ ਕੰਪਨੀ ਐਂਥਰੋਪਿਕ (Anthropic) ਦੀ ਇੱਕ ਮਾਮੂਲੀ ਗਲਤੀ ਕਾਰਨ ਇਸ ਦਾ 'ਦਿਮਾਗ' ਯਾਨੀ ਕਿ ਇਸ ਦਾ ਸੋਰਸ ਕੋਡ (Source Code) ਇੰਟਰਨੈੱਟ 'ਤੇ ਲੀਕ ਹੋ ਗਿਆ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੰਪਨੀ ਵੱਲੋਂ ਇੱਕੋ ਸਾਲ ਵਿੱਚ ਕੀਤੀ ਗਈ ਇਹ ਦੂਜੀ ਵੱਡੀ ਲਾਪਰਵਾਹੀ ਹੈ।

ਜਾਣਕਾਰੀ ਅਨੁਸਾਰ ਇਹ ਕੋਡ ਕਿਸੇ ਹੈਕਿੰਗ ਦਾ ਨਤੀਜਾ ਨਹੀਂ ਹੈ, ਸਗੋਂ ਕੰਪਨੀ ਦੀ ਆਪਣੀ ਲਾਪਰਵਾਹੀ ਕਾਰਨ ਜਨਤਕ ਹੋਇਆ ਹੈ। 31 ਮਾਰਚ ਨੂੰ ਖੋਜਕਰਤਾ ਚਾਓਫਾਨ ਸ਼ੌ (Chaofan Shou) ਨੇ ਪਾਇਆ ਕਿ ਐਂਥਰੋਪਿਕ 'npm' ਨਾਮ ਦੀ ਇੱਕ ਲਾਇਬ੍ਰੇਰੀ 'ਤੇ ਆਪਣੀ ਇੱਕ ਫਾਈਲ ਨੂੰ ਲਾਕ ਕਰਨਾ ਭੁੱਲ ਗਈ ਸੀ। ਇਹ ਭੁੱਲ ਕੰਪਨੀ ਦੇ ਅਰਬਾਂ ਡਾਲਰ ਦੇ ਕਾਰੋਬਾਰ ਤੱਕ ਪਹੁੰਚਣ ਦਾ ਸਿੱਧਾ ਰਸਤਾ ਸੀ, ਜਿਸ ਨੂੰ ਖੁੱਲ੍ਹਾ ਛੱਡ ਦਿੱਤਾ ਗਿਆ ਸੀ। ਇਸ ਲੀਕ ਵਿੱਚ ਕਲਾਉਡ AI ਦੀਆਂ ਲਗਭਗ 5 ਲੱਖ ਲਾਈਨਾਂ ਦਾ ਕੋਡ ਐਕਸਪੋਜ਼ ਹੋ ਗਿਆ ਹੈ।

ਇਸ ਘਟਨਾ ਤੋਂ ਬਾਅਦ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਲੈ ਕੇ ਕਾਫੀ ਸਵਾਲ ਉੱਠ ਰਹੇ ਹਨ। ਹਾਲਾਂਕਿ, ਕੰਪਨੀ ਮੁਤਾਬਕ ਇਸ ਲੀਕ ਨਾਲ ਆਮ ਯੂਜ਼ਰਸ ਦੀ ਨਿੱਜੀ ਜਾਣਕਾਰੀ, ਜਿਵੇਂ ਕਿ ਪੁਰਾਣੀ ਗੱਲਬਾਤ ਜਾਂ ਕ੍ਰੈਡਿਟ ਕਾਰਡ ਦੇ ਵੇਰਵਿਆਂ 'ਤੇ ਕੋਈ ਅਸਰ ਨਹੀਂ ਪਵੇਗਾ। ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਲੀਕ ਹੋਈ ਜਾਣਕਾਰੀ ਵਿੱਚ ਮਸ਼ੀਨ ਦਾ 'ਬਲੂਪ੍ਰਿੰਟ' ਸ਼ਾਮਲ ਹੈ, ਨਾ ਕਿ ਲੋਕਾਂ ਦੀਆਂ ਨਿੱਜੀ ਡਿਟੇਲਸ। ਫਿਰ ਵੀ, ਇਸ ਨਾਲ ਕੰਪਨੀ ਦੀ ਸੁਰੱਖਿਆ ਪ੍ਰਣਾਲੀ ਅਤੇ ਕੰਮ ਕਰਨ ਦਾ ਤਰੀਕਾ ਪੂਰੀ ਦੁਨੀਆ ਦੇ ਸਾਹਮਣੇ ਆ ਗਿਆ ਹੈ।

ਸੋਰਸ ਕੋਡ ਕਿਸੇ ਵੀ ਕੰਪਨੀ ਦੀ ਉਹ 'ਗੁਪਤ ਰੈਸਿਪੀ' ਹੁੰਦੀ ਹੈ, ਜਿਸ ਦੇ ਆਧਾਰ 'ਤੇ ਉਸ ਦੇ ਉਤਪਾਦ ਬਣਦੇ ਅਤੇ ਕੰਮ ਕਰਦੇ ਹਨ। ਹੁਣ ਜਦੋਂ ਇਹ ਕੋਡ ਲੀਕ ਹੋ ਗਿਆ ਹੈ, ਤਾਂ ਐਂਥਰੋਪਿਕ ਦੇ ਪ੍ਰਤੀਯੋਗੀ ਇਹ ਆਸਾਨੀ ਨਾਲ ਸਮਝ ਸਕਣਗੇ ਕਿ ਉਨ੍ਹਾਂ ਦਾ AI ਇੰਨਾ ਸਮਝਦਾਰ ਕਿਵੇਂ ਹੈ। ਰਿਪੋਰਟਾਂ ਮੁਤਾਬਕ, ਕੋਡ ਦੇ ਲੀਕ ਹੁੰਦੇ ਹੀ ਇਸ ਦੀਆਂ ਹਜ਼ਾਰਾਂ ਕਾਪੀਆਂ ਬਣਾ ਲਈਆਂ ਗਈਆਂ ਹਨ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੰਪਨੀ ਦੇ ਸੀ.ਈ.ਓ. ਡਾਰੀਓ ਅਮੋਦੇਈ ਦੀਆਂ ਕੁਝ ਵੀਡੀਓਜ਼ ਵੀ ਚਰਚਾ ਵਿੱਚ ਹਨ, ਜਿੱਥੇ ਉਹ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 

 


author

Shubam Kumar

Content Editor

Related News