ਬੰਦ ਹੋ ਜਾਵੇਗੀ Amazon ਦੀ ਇਹ Service! ਤੁਰੰਤ ਕਰ ਲਓ ਇਹ ਕੰਮ ਨਹੀਂ ਤਾਂ...

Friday, Apr 10, 2026 - 11:06 AM (IST)

ਬੰਦ ਹੋ ਜਾਵੇਗੀ Amazon ਦੀ ਇਹ Service! ਤੁਰੰਤ ਕਰ ਲਓ ਇਹ ਕੰਮ ਨਹੀਂ ਤਾਂ...

ਗੈਜੇਟ ਡੈਸਕ - ਈ-ਬੁੱਕ ਪੜ੍ਹਨ ਦੇ ਸ਼ੌਕੀਨਾਂ ਲਈ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ। ਦਿੱਗਜ ਕੰਪਨੀ Amazon ਨੇ ਆਪਣੇ ਪੁਰਾਣੇ ਕਿੰਡਲ ਡਿਵਾਈਸਾਂ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਹੈ। ਕੰਪਨੀ ਮੁਤਾਬਕ, 20 ਮਈ 2026 ਤੋਂ ਪੁਰਾਣੇ ਕਿੰਡਲ ਈ-ਰੀਡਰ ਅਤੇ ਕਿੰਡਲ ਫਾਇਰ ਟੈਬਲੇਟਾਂ 'ਤੇ ਕਿੰਡਲ ਸਟੋਰ ਦੀਆਂ ਕਈ ਅਹਿਮ ਸੁਵਿਧਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। 

ਕਿਹੜੇ ਡਿਵਾਈਸਾਂ 'ਤੇ ਪਵੇਗਾ ਅਸਰ?
ਰਿਪੋਰਟਾਂ ਅਨੁਸਾਰ, ਇਹ ਬਦਲਾਅ ਮੁੱਖ ਤੌਰ 'ਤੇ ਉਨ੍ਹਾਂ ਡਿਵਾਈਸਾਂ 'ਤੇ ਲਾਗੂ ਹੋਵੇਗਾ ਜੋ 2012 ਜਾਂ ਉਸ ਤੋਂ ਪਹਿਲਾਂ ਲਾਂਚ ਕੀਤੇ ਗਏ ਸਨ। ਪ੍ਰਭਾਵਿਤ ਹੋਣ ਵਾਲੇ ਮਾਡਲਾਂ 'ਚ ਸ਼ਾਮਲ ਹਨ :-

ਸਾਲ 2007 'ਚ ਲਾਂਚ ਹੋਇਆ ਪਹਿਲਾ ਕਿੰਡਲ।
ਕਿੰਡਲ ਡੀਐਕਸ (DX) ਅਤੇ ਡੀਐਕਸ ਗ੍ਰੇਫਾਈਟ (2009-2010)।
ਕਿੰਡਲ ਕੀਬੋਰਡ (2010), ਕਿੰਡਲ 4 (2011), ਕਿੰਡਲ ਟੱਚ (2011)।
ਕਿੰਡਲ 5 (2012) ਅਤੇ ਪਹਿਲੀ ਜਨਰੇਸ਼ਨ ਦਾ ਕਿੰਡਲ ਪੇਪਰਵਾਈਟ (2012)।
ਕਿੰਡਲ ਫਾਇਰ ਦੇ ਪੁਰਾਣੇ ਮਾਡਲ ਜਿਵੇਂ ਫਾਇਰ ਫਸਟ ਜਨਰੇਸ਼ਨ (2011), ਸੈਕੰਡ ਜਨਰੇਸ਼ਨ (2012), ਅਤੇ ਫਾਇਰ ਐਚਡੀ 7/8.9 (2012)।

ਵਰਤੋਂਕਾਰਾਂ 'ਤੇ ਕੀ ਹੋਵੇਗਾ ਅਸਰ?
20 ਮਈ ਤੋਂ ਬਾਅਦ, ਇਨ੍ਹਾਂ ਪੁਰਾਣੇ ਡਿਵਾਈਸਾਂ ਦੇ ਵਰਤੋਂਕਾਰ ਸਿੱਧੇ ਤੌਰ 'ਤੇ ਨਵੀਆਂ ਕਿਤਾਬਾਂ ਖਰੀਦ, ਡਾਊਨਲੋਡ ਜਾਂ ਉਧਾਰ ਨਹੀਂ ਲੈ ਸਕਣਗੇ। ਇਸ ਤੋਂ ਇਲਾਵਾ, ਜੇਕਰ 20 ਮਈ ਤੋਂ ਬਾਅਦ ਪੁਰਾਣਾ ਡਿਵਾਈਸ ਰੀਸੈੱਟ ਜਾਂ ਡੀ-ਰਜਿਸਟਰ ਕੀਤਾ ਜਾਂਦਾ ਹੈ, ਤਾਂ ਉਸ ਨੂੰ ਦੁਬਾਰਾ ਰਜਿਸਟਰ ਕਰਨਾ ਸੰਭਵ ਨਹੀਂ ਹੋਵੇਗਾ।

ਕੀ ਹੈ ਰਾਹਤ ਦੀ ਗੱਲ?
ਚੰਗੀ ਗੱਲ ਇਹ ਹੈ ਕਿ ਜਿਹੜੀਆਂ ਕਿਤਾਬਾਂ ਪਹਿਲਾਂ ਹੀ ਡਿਵਾਈਸ 'ਚ ਡਾਊਨਲੋਡ ਹਨ, ਉਨ੍ਹਾਂ ਨੂੰ ਪੜ੍ਹਨ 'ਚ ਕੋਈ ਦਿੱਕਤ ਨਹੀਂ ਆਵੇਗੀ। ਇਸ ਤੋਂ ਇਲਾਵਾ, ਵਰਤੋਂਕਾਰ ਆਪਣੀਆਂ ਖਰੀਦੀਆਂ ਹੋਈਆਂ ਈ-ਬੁੱਕਸ ਨੂੰ ਕਿੰਡਲ ਮੋਬਾਈਲ ਐਪ, ਵੈੱਬ ਜਾਂ ਨਵੇਂ ਕਿੰਡਲ ਡਿਵਾਈਸਾਂ 'ਤੇ ਐਕਸੈਸ ਕਰ ਸਕਦੇ ਹਨ। 

ਅਮੇਜ਼ਨ ਦੇ ਰਿਹਾ ਹੈ ਖਾਸ ਆਫਰ
ਅਮੇਜ਼ਨ ਪ੍ਰਭਾਵਿਤ ਵਰਤੋਂਕਾਰਾਂ ਨੂੰ ਈਮੇਲ ਰਾਹੀਂ ਜਾਣਕਾਰੀ ਭੇਜ ਰਿਹਾ ਹੈ। ਵਰਤੋਂਕਾਰਾਂ ਨੂੰ ਨਵੇਂ ਡਿਵਾਈਸ 'ਤੇ ਅਪਗ੍ਰੇਡ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਕੰਪਨੀ ਨਵੇਂ ਕਿੰਡਲ 'ਤੇ 20 ਫੀਸਦੀ ਤੱਕ ਦੀ ਛੋਟ ਅਤੇ 20 ਡਾਲਰ ਦਾ ਈ-ਬੁੱਕ ਕ੍ਰੈਡਿਟ ਵਰਗੇ ਆਫਰ ਵੀ ਦੇ ਸਕਦੀ ਹੈ।


 


author

Sunaina

Content Editor

Related News