ਆਟੋਮੈਟਿਕ ਮਸਾਜ ਦਾ ਮਜਾ ਲੈਦੇਂ ਹੋਏ ਇਸ ਡਿਵਾਈਸ ''ਤੇ ਦੇਖ ਸਕਦੇ ਹੋ ਮੂਵੀ

Monday, May 07, 2018 - 02:46 PM (IST)

ਜਲੰਧਰ-ਲਿਟਲ ਨੈਪ ਡਿਜ਼ਾਈਨਰ ਪ੍ਰਾਈਵੇਟ ਲਿਮਟਿਡ ਨੇ ਇਨੋਵੇਟਿਵ ਰੀਕਲੀਨਰ ਵਰਵ ਜਾਂ ਡਿਵਾਈਸ ਨੂੰ ਬਾਜ਼ਾਰ 'ਚ ਪੇਸ਼ ਕਰ ਦਿੱਤਾ ਹੈ। ਇਹ ਪੂਰੀ ਤਰ੍ਹਾਂ ਨਾਲ ਇਕ ਯੂਨੀਕ ਪ੍ਰੋਡਕਟ ਹੈ, ਜੋ ਐਕਸਕਲੂਸਿਵ ਡਿਜ਼ਾਈਨ ਅਤੇ ਮਾਡਰਨ ਟੈਕਨਾਲੌਜੀ ਫੀਚਰਸ ਨਾਲ ਆਉਦਾ ਹੈ। ਮਾਡਰਨ ਯੂਜ਼ਰਸ ਨੂੰ ਦੇਖਦੇ ਹੋਏ ਕੰਪਨੀ ਨੇ ਇਸ ਵਰਵ ਨੂੰ ਤਿਆਰ ਕੀਤਾ ਹੈ। ਵੁਡ ਫਿਨਿਸ਼ ਨਾਲ ਡਿਵਾਈਸ ਨੂੰ ਸ਼ਾਨਦਾਰ ਲੁਕ ਮਿਲਦੀ ਹੈ। ਮਾਡਰਨ ਟੈਕਨੀਲੌਜੀ ਇਸ ਨੂੰ ਕਾਫੀ ਆਰਾਮਦਾਇਕ ਬਣਾਉਂਦੀ ਹੈ।

 

ਫੀਚਰਸ-
ਇਸ ਡਿਵਾਈਸ ਦੇ ਫੀਚਰਸ ਬਾਰੇ ਗੱਲ ਕਰੀਏ ਤਾਂ ਇਹ ਆਟੋਮੈਟਿਕ ਮੇਡ ਲਾਈਟਿੰਗ 'ਚ ਬਦਲ ਜਾਂਦਾ ਹੈ। ਇਸ ਦਾ ਇਨਬਿਲਟ ਏਅਰ ਪਿਊਰੋਫਾਇਰ (Air Purifier) ਤੁਹਾਡੇ ਨਜ਼ਦੀਕ ਹਵਾ ਨੂੰ ਸਾਫ ਰੱਖਦਾ ਹੈ। ਇਸ ਦਾ ਟੈਂਪਰੇਚਰ ਕੰਟਰੋਲਰ ਮਾਡਰਨ ਕੂਲਿੰਗ ਅਤੇ ਹੀਟਿੰਗ ਟੈਕਨਾਲੌਜੀ ਨਾਲ ਸਹੀ ਤਾਪਮਾਨ ਨੂੰ ਬਣਾਈ ਰੱਖਦਾ ਹੈ।

 

ਲਿਟਲ ਨੈਪ ਰੀਕਲੀਨਰ ਦੇ ਬੋਰਡ ਮੈਂਬਰ ਅਮਿਤਾਬ ਵਰਧਨ (Mr. Amitabh Vardhan) ਨੇ ਕਿਹਾ ਹੈ ਕਿ ਕੂਲ ਐਂਡ ਹੀਟ ਕਪ ਹੋਲਡਰ ਇਸ ਨੂੰ ਹੋਰ ਵੀ ਲਗਜ਼ਰੀ ਬਣਾਉਂਦੀ ਹੈ। ਤੁਹਾਨੂੰ ਇਸ 'ਤੇ ਬੈਠ ਕੇ ਗੇਮ ਖੇਡਣ ਜਾ ਮੂਵੀ ਦੇਖਣੀ ਹੋਵੇ ਤਾਂ ਆਰਾਮਦਾਇਕ ਅਨੁਭਵ ਮਿਲੇਗਾ। ਇਹ ਮਾਡਰਨ ਰੀਕਲੀਨਰ ਸੈਂਟਰ ਆਰਮ ਰੈਸਟ ਸਟੋਰੇਡ ਕੰਸੋਲ , ਕਪ ਹੋਲਡਰ , ਕੂਲਿੰਗ ਐਂਡ ਲਾਈਟਿੰਗ , ਮਸਾਜ ਅਤੇ ਹੀਟ ਵਰਗੇ ਫੀਚਰਸ ਨਾਲ ਆਉਂਦਾ ਹੈ। ਇਸ 'ਚ ਇਲੈਕਟ੍ਰੋਨਿਕ ਡਿਵਾਈਸ ਲਈ ਯੂ. ਐੱਸ. ਬੀ. ਦਾ ਵੀ ਫੀਚਰ ਦਿੱਤਾ ਗਿਆ ਹੈ। 

 

ਕੀਮਤ ਅਤੇ ਉਪਲੱਬਧਤਾ-
ਇਸ ਰੀਕਲੀਨਰ ਦੀ ਕੀਮਤ 2.65 ਲੱਖ ਰੁਪਏ ਹੈ ਅਤੇ ਤੁਸੀਂ ਇਸ ਨੂੰ ਦਿੱਲੀ ਅਤੇ ਮੁੰਬਈ ਦੇ ਐਕਸਕਲੂਸਿਵ ਸ਼ੋਰੂਮ 'ਚ ਖਰੀਦ ਸਕਦੇ ਹੋ।


Related News