ਪੰਜਾਬ ਸਰਕਾਰ ਦੀ ਰਡਾਰ ''ਤੇ ਇਹ ਸਕੂਲ, ਸਖ਼ਤ ਕਾਰਵਾਈ ਲਈ ਜਾਰੀ ਹੋਏ ਹੁਕਮ

Saturday, Oct 05, 2024 - 10:59 AM (IST)

ਲੁਧਿਆਣਾ (ਵਿੱਕੀ) : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ 8ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣੇ ਵਜੋਂ ਦਿੱਤੇ ਜਾਣ ਵਾਲੇ ਮਿਡ-ਡੇ ਮੀਲ ਦੇ ਸਬੰਧ ਵਿਚ ਵਿਭਾਗ ਦੇ ਨੋਟਿਸ ’ਚ ਕਈ ਸਕੂਲ ਅਜਿਹੇ ਆਏ ਹਨ, ਜੋ ਵਿਦਿਆਰਥੀਆਂ ਦੀ ਫਰਜ਼ੀ ਹਾਜ਼ਰੀ ਦਿਖਾ ਕੇ ਮਿਡ-ਡੇ ਮੀਲ ਦੀ ਕੁਕਿੰਗ ਕਾਸਟ ਵਸੂਲ ਰਹੇ ਹਨ, ਜਦੋਂਕਿ ਕੁਝ ਸਕੂਲ ਵਿਭਾਗ ਵੱਲੋਂ ਜਾਰੀ ਮਿਡ-ਡੇ ਮੀਲ ਦੇ ਮੈਨਿਊ ਮੁਤਾਬਕ ਖਾਣਾ ਅਤੇ ਫਰੂਟ ਵੀ ਨਹੀਂ ਦੇ ਰਹੇ, ਜੋ ਕਿ ਵਿਭਾਗ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ। ਮਾਮਲਾ ਧਿਆਨ ’ਚ ਆਉਣ ’ਤੇ ਸਿੱਖਿਆ ਵਿਭਾਗ ਦੀ ਪੰਜਾਬ ਮਿਡ-ਡੇ ਮੀਲ ਸੋਸਾਇਟੀ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਸ ਸਬੰਧੀ ਸੂਬੇ ਭਰ ਦੇ ਸਕੂਲਾਂ ਵਿਚ ਅਚਾਨਕ ਨਿਰੀਖਣ ਕੀਤੇ ਜਾਣ ਦੀਆਂ ਵੀ ਪੱਕੀਆਂ ਸੰਭਾਨਾਵਾਂ ਬਣ ਗਈਆਂ ਹਨ।

ਇਹ ਵੀ ਪੜ੍ਹੋ : ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਅਧਿਕਾਰੀਆਂ ਨੂੰ ਜਾਰੀ ਕੀਤੇ ਨਵੇਂ ਹੁਕਮ

ਜਾਣਕਾਰੀ ਮੁਤਾਬਕ ਪੰਜਾਬ ਮਿਡ-ਡੇ ਮੀਲ ਸੋਸਾਇਟੀ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਂਲੀਮੈਂਟਰੀ/ਸੈਕੰਡਰੀ) ਨੂੰ ਇਕ ਸਖ਼ਤ ਨਿਰਦੇਸ਼ ਜਾਰੀ ਕੀਤਾ ਹੈ, ਜਿਸ ਵਿਚ ਸਕੂਲਾਂ ’ਚ ਮਿਡ-ਡੇ ਮੀਲ ਦੇ ਸਬੰਧ ’ਚ ਬੇਨਿਯਮੀਆਂ ’ਤੇ ਸਖ਼ਤ ਨੋਟਿਸ ਲਿਆ ਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਸੋਸਾਇਟੀ ਨੇ ਪਾਇਆ ਕਿ ਕਈ ਸਕੂਲਾਂ ’ਚ ਮਿਡ-ਡੇ ਮੀਲ ਹਫਤਾਵਾਰੀ ਮੈਨਿਊ ਮੁਤਾਬਕ ਨਹੀਂ ਬਣਾਇਆ ਜਾ ਰਿਹਾ, ਜਿਸ ਨਾਲ ਵਿਦਿਆਰਥੀਆਂ ਨੂੰ ਮੌਸਮੀ ਫਲ ਨਹੀਂ ਦਿੱਤੇ ਜਾ ਰਹੇ। ਵਿਦਿਆਰਥੀਆਂ ਦੀ ਫਰਜ਼ੀ ਹਾਜ਼ਰੀ ਦਿਖਾਈ ਜਾ ਰਹੀ ਹੈ, ਜਦੋਂਕਿ ਸਮੇਂ-ਸਮੇਂ ’ਤੇ ਵਿਦਿਆਰਥੀਆਂ ਦੀ ਅਸਲ ਹਾਜ਼ਰੀ ਮੁਤਾਬਕ ਹਫਤਾਵਰੀ ਮੈਨਿਊ ਦੇ ਆਧਾਰ ’ਤੇ ਮਿਡ-ਡੇ ਮੀਲ ਤਿਆਰ ਕਰਨ ਦੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਜਾਂਦੇ ਰਹੇ ਹਨ। ਇਸ ਸਬੰਧੀ ਸੋਸਾਇਟੀ ਨੇ ਫਿਰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਸਾਰੇ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਮੁਤਾਬਕ ਹਫਤਾਵਾਰੀ ਮੈਨਿਊ ਤਹਿਤ ਮਿਡ-ਡੇ ਮੀਲ ਤਿਆਰ ਕੀਤਾ ਜਾਵੇ। ਜੇਕਰ ਕਿਸੇ ਵੀ ਸਕੂਲ ’ਚ ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਪਾਈ ਗਈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।

ਇਹ ਵੀ ਪੜ੍ਹੋ : ਭਾਜਪਾ ਹਾਈਕਮਾਂਡ ਦਾ ਪੰਜਾਬ ਨੂੰ ਲੈ ਕੇ ਵੱਡਾ ਐਲਾਨ

ਕੀ ਹੈ ਮਿਡ-ਡੇ ਮੀਲ ਮੈਨਿਊ

ਇਸ ਮੈਨਿਊ ਮੁਤਾਬਕ ਹਫਤੇ ’ਚ ਇਕ ਦਿਨ ਵਿਦਿਆਰਥੀਆਂ ਲਈ ਖੀਰ ਵੀ ਬਣਾਈ ਜਾਵੇਗੀ। ਵਿਭਾਗ ਵੱਲੋਂ ਤੈਅ ਮੈਨਿਊ ਮੁਤਾਬਕ ਸੋਮਵਾਰ ਨੂੰ ਦਾਲ (ਮੌਸਮੀ ਸਬਜ਼ੀਆਂ ਮਿਲਾ ਕੇ) ਅਤੇ ਰੋਟੀ, ਮੰਗਲਵਾਰ ਨੂੰ ਰਾਜਮਾਹ ਚਾਵਲ, ਬੁੱਧਵਾਰ ਨੂੰ ਆਲੂ ਦੇ ਨਾਲ ਕਾਲੇ/ਸਫੇਦ ਛੋਲੇ ਅਤੇ ਪੂੜੀ ਅਤੇ ਰੋਟੀ, ਵੀਰਵਾਰ ਨੂੰ ਕੜੀ ਤੇ ਚੌਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਅਤੇ ਰੋਟੀ, ਸ਼ਨੀਵਾਰ ਨੂੰ ਦਾਲ ਮਾਂਹ ਚਨੇ, ਚੌਲ ਅਤੇ ਮੌਸਮੀ ਫਲ ਦਿੱਤੇ ਜਾਣਗੇ। ਇਸ ਮੈਨਿਊ ’ਚ ਹਰ ਹਫਤੇ ਦਾਲ ਬਦਲ ਕੇ ਬਣਾਈ ਜਾਵੇਗੀ, ਮਤਲਬ ਇਕ ਹੀ ਦਾਲ ਰਿਪੀਟ ਨਹੀਂ ਕੀਤੀ ਜਾਵੇਗੀ। ਜਾਰੀ ਦਿਸ਼ਾ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਪਿੰਡ ਦੇ ਸਰਪੰਚ, ਦਾਨੀ ਵਿਕਿਅਤੀਆਂ ਦੇ ਸਹਿਯੋਗ ਨਾਲ ਕਿਸੇ ਵਿਸ਼ੇਸ਼ ਸਮਾਗਮ, ਵਿਸ਼ੇਸ਼ ਦਿਨ, ਤਿਉਹਾਰ ’ਤੇ ਕੋਈ ਸਪੈਸ਼ਲ ਖਾਣਾ, ਫਲ ਜਾਂ ਹੋਰ ਮਠਿਆਈ ਆਦਿ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣੇ ਦੇ ਨਾਲ ਦੇਣ ਲਈ ਵੀ ਯਤਨ ਕੀਤੇ ਜਾਣ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਅਹਿਮ ਖ਼ਬਰ, ਇਸ ਐਲਾਨ ਤੋਂ ਬਾਅਦ ਵਧੇਗੀ ਚਿੰਤਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Gurminder Singh

Content Editor

Related News