7600mAh ਬੈਟਰੀ ਦੇ ਨਾਲ ਲਾਂਚ ਹੋ ਰਿਹਾ ਇਹ ਸ਼ਾਨਦਾਰ Smartphone! ਜਾਣੋ ਕੀਮਤ ਤੇ Specifications

Tuesday, Apr 22, 2025 - 12:48 PM (IST)

7600mAh ਬੈਟਰੀ ਦੇ ਨਾਲ ਲਾਂਚ ਹੋ ਰਿਹਾ ਇਹ ਸ਼ਾਨਦਾਰ Smartphone! ਜਾਣੋ ਕੀਮਤ ਤੇ Specifications

ਗੈਜੇਟ ਡੈਸਕ - iQOO Z10 ਅਤੇ iQOO Z10x ਤੋਂ ਬਾਅਦ, iQOO ਟਰਬੋ ਮਾਡਲ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਅਗਲੇ ਹਫਤੇ iQOO Z10 ਟਰਬੋ ਅਤੇ Z10 ਟਰਬੋ ਪ੍ਰੋ ਲਾਂਚ ਕਰੇਗੀ। ਇਹ ਦੋਵੇਂ ਸਮਾਰਟਫੋਨ ਪਿਛਲੇ ਸਾਲ ਲਾਂਚ ਕੀਤੇ ਗਏ Z9 ਟਰਬੋ ਅਤੇ Z10 ਟਰਬੋ ਪ੍ਰੋ ਸਮਾਰਟਫੋਨ ਦੀ ਥਾਂ ਲੈਣਗੇ। ਇੱਥੇ ਅਸੀਂ ਤੁਹਾਡੇ ਨਾਲ iQOO ਦੇ ਆਉਣ ਵਾਲੇ ਸਮਾਰਟਫੋਨ ਬਾਰੇ  ਵਿਸਥਾਰਤ ਜਾਣਕਾਰੀ ਸਾਂਝੀ ਕਰ ਰਹੇ ਹਾਂ।

ਪੜ੍ਹੋ ਇਹ ਅਹਿਮ ਖਬਰ - ChatGPT ਲਿਆਇਆ ਇਹ ਖ਼ਾਸ ਫੀਚਰ! ਹੁਣ ਫ੍ਰੀ ’ਚ ਹੋਣਗੇ ਸਾਰੇ ਕੰਮ

ਕਦੋਂ ਹੋਵੇਗਾ ਲਾਂਚ
iQOO Z10 ਟਰਬੋ ਅਤੇ Z10 ਟਰਬੋ ਸਮਾਰਟਫੋਨ 28 ਅਪ੍ਰੈਲ ਨੂੰ ਚੀਨ ’ਚ ਲਾਂਚ ਕੀਤੇ ਜਾਣਗੇ। ਲਾਂਚ ਡੇਟ ਟੀਜ਼ਰ ਪੋਸਟਰ ਤੋਂ ਪਤਾ ਚੱਲਦਾ ਹੈ ਕਿ ਇਹ ਸਮਾਰਟਫੋਨ ਸਟਾਰ ਬੈਂਡ ਬਲੈਕ, ਡੇਜ਼ਰਟ (ਗੋਲਡ), ਕਲਾਉਡ ਵ੍ਹਾਈਟ ਅਤੇ ਬਰਨਟ ਆਰੇਂਜ ਰੰਗਾਂ ਠਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਫੋਨ ’ਚ Z10 ਟਰਬੋ ਸੀਰੀਜ਼ ਦੇ ਸਮਾਰਟਫੋਨ ’ਚ ਇਕ ਵੱਡਾ ਸਵਰਲ ਮੋਡੀਊਲ ਬੈਕ ਪੈਨਲ ਹੋਵੇਗਾ ਜਿਸ ’ਚ ਡਿਊਲ-ਕੈਮਰਾ ਸੈਂਸਰ ਅਤੇ ਰਿੰਗ ਲਾਈਟ ਹੋਵੇਗੀ। ਇਹ ਦੋਵੇਂ ਫੋਨ ਬਾਕਸੀ ਫਰੇਮ ਅਤੇ ਗੋਲ ਕੋਨਿਆਂ ਦੇ ਨਾਲ ਲਾਂਚ ਕੀਤੇ ਜਾਣਗੇ। ਚੀਨ ’ਚ iQOO ਦੇ ਆਉਣ ਵਾਲੇ ਸਮਾਰਟਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। ਫਿਲਹਾਲ, ਇਨ੍ਹਾਂ ਦੋਵਾਂ ਸਮਾਰਟਫੋਨਜ਼ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ।

ਪੜ੍ਹੋ ਇਹ ਅਹਿਮ ਖਬਰ - Instagram-Facebook ਵਾਂਗ ਹੁਣ Snapchat ਤੋਂ ਵੀ ਕਮਾਓ ਪੈਸੇ! ਬਸ ਕਰਨਾ ਪਵੇਗਾ ਆਹ ਕੰਮ

ਸਪੈਸੀਫਿਕੇਸ਼ਨਜ਼
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਫੋਨ ਬਾਰੇ ਖੁਲਾਸਾ ਹੋਇਆ ਹੈ ਕਿ ਇਹ ਫੋਨ Qualcomm Snapdragon 8s Gen 4 ਚਿੱਪਸੈੱਟ ਨਾਲ ਲੈਸ ਹੋਵੇਗਾ ਪਰ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ iQOO Z10 ਟਰਬੋ ’ਚ MediaTek Dimensity 8400 ਚਿੱਪਸੈੱਟ ਦਿੱਤਾ ਜਾਵੇਗਾ। ਪਿਛਲੇ ਸਾਲ ਦੇ ਸ਼ੁਰੂ ’ਚ, ਕੰਪਨੀ ਨੇ iQOO Z9 ਟਰਬੋ ’ਚ ਸਨੈਪਡ੍ਰੈਗਨ 8s Gen 3 ਚਿੱਪਸੈੱਟ ਦਾ ਐਲਾਨ ਕੀਤਾ ਸੀ। iQOO Z10 ਟਰਬੋ ਸੀਰੀਜ਼ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ’ਚ 6.78-ਇੰਚ 1.5K AMOLED/OLED ਡਿਸਪਲੇਅ ਹੋ ਸਕਦਾ ਹੈ, ਜਿਸਦਾ ਰਿਫਰੈਸ਼ ਰੇਟ 144Hz ਹੋਵੇਗਾ ਅਤੇ ਇਹ HDR10+ ਨੂੰ ਸਪੋਰਟ ਕਰੇਗਾ। ਇਸ ਦੇ ਨਾਲ ਹੀ, Z10 ਟਰਬੋ ’ਚ 50MP ਪ੍ਰਾਇਮਰੀ ਕੈਮਰਾ ਅਤੇ 2MP ਸੈਕੰਡਰੀ ਕੈਮਰਾ ਉਪਲਬਧ ਹੋਵੇਗਾ। ਜਦੋਂ ਕਿ ਟਰਬੋ ਪ੍ਰੋ ’ਚ 8MP ਸੈਕੰਡਰੀ ਲੈਂਸ ਉਪਲਬਧ ਹੋਵੇਗਾ।

ਪੜ੍ਹੋ ਇਹ ਅਹਿਮ ਖਬਰ - WhatsApp ਯੂਜ਼ਰਾਂ ਦੀਆਂ ਲੱਗਣਗੀਆਂ ਮੌਜਾਂ! ਹੁਣ ਨਹੀਂ ਖਪਤ ਹੋਵੇਗਾ ਜ਼ਿਆਦਾ Data, ਜਾਣੋ ਤਰੀਕਾ

ਇਸ ਸਮਾਰਟਫੋਨ ਨੂੰ 7600mAh ਬੈਟਰੀ ਦੇ ਨਾਲ 90W ਫਾਸਟ ਚਾਰਜਿੰਗ ਮਿਲੇਗੀ ਅਤੇ Z10 ਟਰਬੋ ਪ੍ਰੋ ਨੂੰ 7000mAh ਬੈਟਰੀ ਦੇ ਨਾਲ 120W ਫਾਸਟ ਚਾਰਜਿੰਗ ਮਿਲੇਗੀ। iQOo Z10 Turbo ਅਤੇ Z10 Turbo Pro ਦੀ ਕੀਮਤ ਦੀ ਗੱਲ ਕਰੀਏ ਤਾਂ ਇਸਦੀ ਕੀਮਤ CNY 2,000 (ਲਗਭਗ 23,200 ਰੁਪਏ) ਅਤੇ CNY 2,500 (ਲਗਭਗ 29,000 ਰੁਪਏ) ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

Sunaina

Content Editor

Related News