Google Pixel 10a ਦੇ ਆਉਂਦੇ ਹੀ Pixel 9a ਦੀਆਂ ਡਿੱਗੀਆਂ ਕੀਮਤਾਂ! ਮਿਲ ਰਿਹਾ ਭਾਰੀ ਡਿਸਕਾਊਂਟ

Thursday, Feb 19, 2026 - 01:07 PM (IST)

Google Pixel 10a ਦੇ ਆਉਂਦੇ ਹੀ Pixel 9a ਦੀਆਂ ਡਿੱਗੀਆਂ ਕੀਮਤਾਂ! ਮਿਲ ਰਿਹਾ ਭਾਰੀ ਡਿਸਕਾਊਂਟ

 ਨਵੀਂ ਦਿੱਲੀ - ਗੂਗਲ ਨੇ ਭਾਰਤ ਸਮੇਤ ਹੋਰਨਾਂ ਬਾਜ਼ਾਰਾਂ 'ਚ ਆਪਣਾ ਨਵਾਂ ਸਮਾਰਟਫੋਨ Google Pixel 10a ਲਾਂਚ ਕਰ ਦਿੱਤਾ ਹੈ। ਇਸ ਨਵੇਂ ਮਾਡਲ ਦੇ ਆਉਣ ਨਾਲ ਪੁਰਾਣੇ ਮਾਡਲ Google Pixel 9a ਦੀ ਕੀਮਤ 'ਚ ਵੱਡੀ ਕਟੌਤੀ ਦੇਖਣ ਨੂੰ ਮਿਲ ਰਹੀ ਹੈ। ਜੇਕਰ ਤੁਸੀਂ ਵੀ ਪਿਕਸਲ ਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਇਕ ਬਿਹਤਰੀਨ ਡੀਲ ਸਾਬਤ ਹੋ ਸਕਦੀ ਹੈ ਕਿਉਂਕਿ ਇਸ ਫੋਨ 'ਤੇ ਲਗਭਗ 12,000 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ।

ਕੀਮਤ ਅਤੇ ਆਫਰਜ਼
ਭਾਰਤ 'ਚ ਲਾਂਚ ਦੇ ਸਮੇਂ Google Pixel 9a (8GB ਰੈਮ ਅਤੇ 256GB ਸਟੋਰੇਜ) ਦੀ ਕੀਮਤ 49,999 ਰੁਪਏ ਸੀ ਪਰ ਹੁਣ ਇਹ ਫੋਨ Flipkart 'ਤੇ ਮਹਿਜ਼ 39,999 ਰੁਪਏ 'ਚ ਲਿਸਟਡ ਹੈ। ਬੈਂਕ ਆਫਰਸ ਦਾ ਫਾਇਦਾ ਲੈ ਕੇ ਇਸ ਨੂੰ 37,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸੇ ਤਰ੍ਹਾਂ Amazon 'ਤੇ ਵੀ ਬੈਂਕ ਆਫਰਸ ਤੋਂ ਬਾਅਦ ਇਹ ਫੋਨ 37,709 ਰੁਪਏ 'ਚ ਮਿਲ ਰਿਹਾ ਹੈ। ਇਹ ਫੋਨ ਤਿੰਨ ਰੰਗਾਂ - ਆਇਰਿਸ (ਨੀਲਾ), ਓਬਸੀਡੀਅਨ (ਕਾਲਾ) ਅਤੇ ਪੋਰਸਿਲੇਨ (ਚਿੱਟਾ) 'ਚ ਉਪਲਬਧ ਹੈ।

Google Pixel 9a ਦੀਆਂ ਖਾਸ ਫੀਚਰਜ਼ :-

- ਫੋਨ ਵਿੱਚ 6.3 ਇੰਚ ਦੀ ਐਕਟੂਆ (pOLED) ਡਿਸਪਲੇਅ ਹੈ, ਜਿਸਦੀ ਪੀਕ ਬ੍ਰਾਈਟਨੈੱਸ 2700 ਨਿਟਸ ਤੱਕ ਹੈ।
- ਇਸ ਵਿੱਚ Tensor G4 ਚਿੱਪ ਲੱਗੀ ਹੈ, ਜੋ ਬਿਹਤਰ ਪ੍ਰਦਰਸ਼ਨ ਅਤੇ ਸੁਰੱਖਿਆ ਲਈ ਟਾਈਟਨ M2 ਕੋ-ਪ੍ਰੋਸੈਸਰ ਨਾਲ ਲੈਸ ਹੈ।
- ਫੋਟੋਗ੍ਰਾਫੀ ਲਈ 48-ਮੈਗਾਪਿਕਸਲ ਦਾ ਮੁੱਖ ਰਿਅਰ ਕੈਮਰਾ (OIS ਨਾਲ) ਅਤੇ 13-ਮੈਗਾਪਿਕਸਲ ਦਾ ਅਲਟਰਾਵਾਈਡ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਵੀ 13-ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ।
- ਇਸ ਵਿਚ 5100mAh ਦੀ ਦਮਦਾਰ ਬੈਟਰੀ ਹੈ, ਜੋ ਐਕਸਟ੍ਰੀਮ ਬੈਟਰੀ ਸੇਵਰ ਮੋਡ 'ਤੇ 100 ਘੰਟੇ ਤੱਕ ਚੱਲ ਸਕਦੀ ਹੈ।
- ਇਹ ਫੋਨ ਐਂਡਰਾਇਡ 15 ਦੇ ਨਾਲ ਆਉਂਦਾ ਹੈ ਅਤੇ ਕੰਪਨੀ ਮੁਤਾਬਕ ਇਸਨੂੰ 7 ਸਾਲਾਂ ਤੱਕ ਓਐਸ ਅਤੇ ਸੁਰੱਖਿਆ ਅਪਡੇਟਸ ਮਿਲਣਗੇ।
- ਫੋਨ ਵਿੱਚ ਗੂਗਲ ਦਾ Gemini AI ਇੰਟੀਗ੍ਰੇਟ ਕੀਤਾ ਗਿਆ ਹੈ, ਜੋ ਸਰਕਲ ਟੂ ਸਰਚ, ਪਿਕਸਲ ਸਟੂਡੀਓ ਅਤੇ ਕਾਰ ਕ੍ਰੈਸ਼ ਡਿਟੈਕਸ਼ਨ ਵਰਗੇ ਸਮਾਰਟ ਫੀਚਰਸ ਪ੍ਰਦਾਨ ਕਰਦਾ ਹੈ।

ਇਸ ਤੋਂ ਇਲਾਵਾ, ਫੋਨ IP68 ਵਾਟਰਪ੍ਰੂਫ ਰੇਟਿੰਗ ਦੇ ਨਾਲ ਆਉਂਦਾ ਹੈ, ਜੋ ਇਸਨੂੰ ਪਾਣੀ ਅਤੇ ਧੂੜ ਤੋਂ ਸੁਰੱਖਿਅਤ ਰੱਖਦਾ ਹੈ। ਘੱਟ ਬਜਟ ਵਿਚ ਪ੍ਰੀਮੀਅਮ ਫੋਨ ਦੀ ਤਲਾਸ਼ ਕਰ ਰਹੇ ਲੋਕਾਂ ਲਈ ਇਹ ਇੱਕ ਫਾਇਦੇਮੰਦ ਸੌਦਾ ਹੋ ਸਕਦਾ ਹੈ।


author

Sunaina

Content Editor

Related News