ਅਚਾਨਕ ਡਾਊਨ ਹੋਇਆ ChatGPT ! ਹਜ਼ਾਰਾਂ ਯੂਜ਼ਰਸ ਨੂੰ ਆਈ ਪਰੇਸ਼ਾਨੀ, 8,700 ਤੋਂ ਵੱਧ ਸ਼ਿਕਾਇਤਾਂ ਦਰਜ
Tuesday, Apr 21, 2026 - 02:26 PM (IST)
ਲੰਡਨ (ਸਰਬਜੀਤ ਸਿੰਘ ਬਨੂੜ)- ਦੁਨੀਆ ਦੇ ਸਭ ਤੋਂ ਪ੍ਰਸਿੱਧ ਏਆਈ ਚੈਟਬੋਟ ਚੈਟਜੀਪੀਟੀ ਨੂੰ ਅਚਾਨਕ ਵੱਡੀ ਤਕਨੀਕੀ ਰੁਕਾਵਟ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਹਜ਼ਾਰਾਂ ਯੂਜ਼ਰ ਪ੍ਰਭਾਵਿਤ ਹੋਏ। OpenAI ਨੇ ਪੁਸ਼ਟੀ ਕੀਤੀ ਕਿ ਉਹ ਇਸ ਸਮੱਸਿਆ ਲਈ ਫਿਕਸ ਕਰ ਚੁੱਕਾ ਹੈ ਅਤੇ ਹੁਣ ਸਿਸਟਮ ਦੀ ਨਿਗਰਾਨੀ ਕਰ ਰਿਹਾ ਹੈ।
ਜਾਣਕਾਰੀ ਮੁਤਾਬਕ, ਇਹ ਸਮੱਸਿਆ 20 ਅਪ੍ਰੈਲ ਨੂੰ ਸਵੇਰੇ ਬ੍ਰਿਟਿਸ਼ ਸਮੇਂ ਮੁਤਾਬਕ ਲਗਭਗ 10 ਵਜੇ ਦੇ ਕਰੀਬ ਸ਼ੁਰੂ ਹੋਈ ਜੋ ਅੱਜ ਵੀ ਜਾਰੀ ਰਹੀ। ਸੂਤਰਾਂ ਅਨੁਸਾਰ ਡਾਊਨਡਿਟੈਕਟਰ 'ਤੇ ਰਿਪੋਰਟਾਂ 'ਚ ਅਚਾਨਕ ਤੇਜ਼ ਵਾਧਾ ਵੇਖਣ ਨੂੰ ਮਿਲਿਆ। ਯੂ.ਕੇ. 'ਚ 8,700 ਤੋਂ ਵੱਧ ਅਤੇ ਅਮਰੀਕਾ 'ਚ 1,900 ਤੋਂ ਵੱਧ ਯੂਜ਼ਰਸ ਨੇ ਇਸ ਦੀ ਕੰਪਲੇਂਟ ਦਰਜ ਕਰਵਾਈ।
OpenAI ਦੇ ਸਟੇਟਸ ਪੇਜ ਅਨੁਸਾਰ, ਇਹ ਆਊਟੇਜ ਘੱਟੋ-ਘੱਟ 90 ਮਿੰਟ ਲਈ ਜਾਰੀ ਰਹੀ। ਇਸ ਦੌਰਾਨ ਕਈ ਯੂਜ਼ਰਸ ਆਪਣੀਆਂ ਪੁਰਾਣੀਆਂ ਚੈਟਾਂ ਨੂੰ ਨਹੀਂ ਦੇਖ ਪਾ ਰਹੇ ਸਨ, ਜਦਕਿ ਕੁਝ ਲੋਕ ਸਾਈਨ ਇਨ ਕਰਨ 'ਚ ਵੀ ਅਸਮਰੱਥ ਰਹੇ ਤੇ ਇਹ ਸਮੱਸਿਆ ਅੱਜ ਸਵੇਰ ਤੱਕ ਜਾਰੀ ਰਹੀ।
ਇੱਕ ਪੋਲ ਅਨੁਸਾਰ, 63 ਫੀਸਦੀ ਯੂਜ਼ਰਸ ਲਈ ਸਭ ਤੋਂ ਵੱਡੀ ਸਮੱਸਿਆ ਪੁਰਾਣੀਆਂ ਚੈਟਾਂ ਨਾ ਖੁੱਲ੍ਹਣਾ ਸੀ, ਜਦਕਿ 37 ਫੀਸਦੀ ਯੂਜ਼ਰ ਲਾਗਇਨ ਹੀ ਨਹੀਂ ਕਰ ਸਕੇ। ਕੁਝ ਯੂਜ਼ਰ ਪਹਿਲਾਂ ਹੀ ਲੌਗਇਨ ਸਨ, ਉਨ੍ਹਾਂ ਨੂੰ ਚੈਟ ਅਤੇ ਇਮੇਜ ਜਨਰੇਸ਼ਨ ਨਾਲ ਸੰਬੰਧਿਤ ਪ੍ਰਾਬਲਮਸ ਦਾ ਸਾਹਮਣਾ ਕਰਨਾ ਪਿਆ।
ਇਸ ਦੌਰਾਨ OpenAI ਨੇ ਕਿਹਾ ਹੈ ਕਿ ਉਹ ਚੈਟਜੀਪੀਟੀ ਅਤੇ ਕੋਡੈਕਸ ਨੂੰ ਪ੍ਰਭਾਵਿਤ ਕਰਨ ਵਾਲੀ ਇਸ ਸਮੱਸਿਆ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕਿਸੇ ਯੂਜ਼ਰ ਨੂੰ ਅਜੇ ਵੀ ਸਮੱਸਿਆ ਆ ਰਹੀ ਹੈ, ਤਾਂ ਕੰਪਨੀ ਇਸ ਨੂੰ ਜਲਦੀ ਪੂਰੀ ਤਰ੍ਹਾਂ ਠੀਕ ਕਰਨ ਲਈ ਕੰਮ ਕਰ ਰਹੀ ਹੈ।
