ਇਨ੍ਹਾਂ ਫੋਨਾਂ ''ਚ ਬੰਦ ਹੋ ਜਾਵੇਗਾ WhatsApp ! ਛੇਤੀ ਕਰ ਲਓ ਆਹ ਕੰਮ
Tuesday, Apr 28, 2026 - 10:11 AM (IST)
ਗੈਜੇਟ ਡੈਸਕ - ਦੁਨੀਆ ਦੇ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ WhatsApp ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਲਈ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ। 8 ਸਤੰਬਰ, 2026 ਤੋਂ ਵ੍ਹਟਸਐਪ ਕਈ ਪੁਰਾਣੇ ਐਂਡਰਾਇਡ ਸਮਾਰਟਫੋਨਾਂ 'ਚ ਕੰਮ ਕਰਨਾ ਬੰਦ ਕਰ ਦੇਵੇਗਾ। ਮੈਟਾ ਦੀ ਮਲਕੀਅਤ ਵਾਲੀ ਇਹ ਕੰਪਨੀ ਐਪ ਨੂੰ ਅਪਡੇਟ ਕਰ ਰਹੀ ਹੈ, ਜਿਸ ਕਾਰਨ ਪੁਰਾਣੇ ਆਪਰੇਟਿੰਗ ਸਿਸਟਮ ਵਾਲੇ ਡਿਵਾਈਸਾਂ 'ਤੇ ਇਸ ਦਾ ਸਪੋਰਟ ਖਤਮ ਕੀਤਾ ਜਾ ਰਿਹਾ ਹੈ।
ਕਿਹੜੇ ਫੋਨਾਂ 'ਤੇ ਪਵੇਗਾ ਅਸਰ?
ਰਿਪੋਰਟਾਂ ਅਨੁਸਾਰ, ਵ੍ਹਟਸਐਪ ਉਨ੍ਹਾਂ ਐਂਡਰਾਇਡ ਸਮਾਰਟਫੋਨਾਂ 'ਤੇ ਚੱਲਣਾ ਬੰਦ ਹੋ ਜਾਵੇਗਾ ਜੋ ਐਂਡਰਾਇਡ 6.0 ਤੋਂ ਪੁਰਾਣੇ ਆਪਰੇਟਿੰਗ ਸਿਸਟਮ 'ਤੇ ਚੱਲ ਰਹੇ ਹਨ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡਾ ਫੋਨ ਐਂਡਰਾਇਡ 5.0 ਜਾਂ 5.1 'ਤੇ ਚੱਲ ਰਿਹਾ ਹੈ, ਤਾਂ ਤੁਸੀਂ 8 ਸਤੰਬਰ ਤੋਂ ਬਾਅਦ ਉਸ 'ਚ ਵ੍ਹਟਸਐਪ ਦੀ ਵਰਤੋਂ ਨਹੀਂ ਕਰ ਸਕੋਗੇ। ਹਾਲਾਂਕਿ, ਇਹ ਬਦਲਾਅ ਆਈਫੋਨ ਉਪਭੋਗਤਾਵਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ।
ਕਿਉਂ ਲਿਆ ਗਿਆ ਇਹ ਫੈਸਲਾ?
ਕੰਪਨੀ ਵ੍ਹਟਸਐਪ 'ਚ ਕਈ ਨਵੇਂ ਫੀਚਰਸ ਸ਼ਾਮਲ ਕਰ ਰਹੀ ਹੈ, ਜਿਵੇਂ ਕਿ 'ਨੋਟੀਫਿਕੇਸ਼ਨ ਬਬਲਸ' , ਜਿਸ ਨਾਲ ਚੈਟ ਸਕ੍ਰੀਨ 'ਤੇ ਤੈਰਦੇ ਹੋਏ ਆਈਕਾਨਾਂ ਦੇ ਰੂਪ 'ਚ ਦਿਖਾਈ ਦੇਵੇਗੀ। ਇਨ੍ਹਾਂ ਨਵੇਂ ਫੀਚਰਸ ਅਤੇ ਬਿਹਤਰ ਪ੍ਰਦਰਸ਼ਨ ਲਈ ਨਵੇਂ ਸਿਸਟਮ ਦੀਆਂ ਸਮਰੱਥਾਵਾਂ ਦੀ ਲੋੜ ਹੈ, ਜਿਸ ਕਾਰਨ ਪੁਰਾਣੇ ਸਿਸਟਮਾਂ ਦਾ ਸਪੋਰਟ ਬੰਦ ਕੀਤਾ ਜਾ ਰਿਹਾ ਹੈ। ਇਸ ਦਾ ਵੱਡਾ ਅਸਰ ਭਾਰਤ, ਬ੍ਰਾਜ਼ੀਲ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਿੱਥੇ ਅਜੇ ਵੀ ਕਈ ਲੋਕ ਪੁਰਾਣੇ ਫੋਨ ਵਰਤ ਰਹੇ ਹਨ।
ਬੰਦ ਹੋਣ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ
ਜੇਕਰ ਤੁਸੀਂ ਵੀ ਪੁਰਾਣਾ ਫੋਨ ਵਰਤ ਰਹੇ ਹੋ, ਤਾਂ ਇਹ ਕਦਮ ਜ਼ਰੂਰ ਚੁੱਕੋ :
ਆਪਣਾ OS ਚੈੱਕ ਕਰੋ
- ਫੋਨ ਦੀਆਂ ਸੈਟਿੰਗਾਂ 'ਚ ਜਾ ਕੇ 'ਸਿਸਟਮ ਅਪਡੇਟ' 'ਚ ਦੇਖੋ ਕਿ ਤੁਹਾਡਾ ਫੋਨ ਕਿਹੜੇ ਐਂਡਰਾਇਡ ਵਰਜ਼ਨ 'ਤੇ ਚੱਲ ਰਿਹਾ ਹੈ।
ਚੈਟ ਬੈਕਅਪ ਲਓ
- ਜੇਕਰ ਤੁਹਾਡਾ ਫੋਨ ਪੁਰਾਣਾ ਹੈ, ਤਾਂ 8 ਸਤੰਬਰ ਤੋਂ ਪਹਿਲਾਂ ਆਪਣੀਆਂ ਚੈਟਾਂ ਅਤੇ ਫੋਟੋਆਂ ਦਾ ਬੈਕਅਪ ਜ਼ਰੂਰ ਲੈ ਲਓ। ਇਸ ਦੇ ਲਈ ਵ੍ਹਟਸਐਪ ਸੈਟਿੰਗਾਂ > ਚੈਟਸ > ਚੈਟ ਬੈਕਅਪ 'ਚ ਜਾ ਕੇ 'Backup Now' 'ਤੇ ਕਲਿੱਕ ਕਰੋ।
ਸਮੇਂ ਸਿਰ ਆਪਣੇ ਡਿਵਾਈਸ ਨੂੰ ਅਪਡੇਟ ਕਰੋ ਜਾਂ ਬੈਕਅਪ ਲੈ ਲਓ ਤਾਂ ਜੋ ਤੁਹਾਡਾ ਜ਼ਰੂਰੀ ਡਾਟਾ ਸੁਰੱਖਿਅਤ ਰਹੇ।
