Vivo ਨੇ 9020mAh ਦੀ ਦਮਦਾਰ ਬੈਟਰੀ ਨਾਲ ਲਾਂਚ ਕੀਤਾ ਧਾਕੜ Phone ! ਜਾਣੋ ਕੀਮਤ ਤੇ ਫੀਚਰਸ

Thursday, Apr 16, 2026 - 11:47 AM (IST)

Vivo ਨੇ 9020mAh ਦੀ ਦਮਦਾਰ ਬੈਟਰੀ ਨਾਲ ਲਾਂਚ ਕੀਤਾ ਧਾਕੜ Phone ! ਜਾਣੋ ਕੀਮਤ ਤੇ ਫੀਚਰਸ

ਗੈਜੇਟ ਡੈਸਕ - Vivo ਨੇ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਸਮਾਰਟਫੋਨ Vivo T5 Pro 5G ਲਾਂਚ ਕਰ ਦਿੱਤਾ ਹੈ। ਇਹ ਫੋਨ ਮਿਡ-ਰੇਂਜ ਸੈਗਮੈਂਟ 'ਚ ਪੇਸ਼ ਕੀਤਾ ਗਿਆ ਹੈ ਅਤੇ ਇਹ ਉਨ੍ਹਾਂ ਗਾਹਕਾਂ ਲਈ ਇਕ ਵਧੀਆ ਵਿਕਲਪ ਹੈ ਜੋ ਘੱਟ ਬਜਟ 'ਚ ਪਾਵਰਫੁੱਲ ਫੀਚਰਸ ਚਾਹੁੰਦੇ ਹਨ। ਇਸ 'ਚ ਪਿਛਲੇ ਮਾਡਲ T4 Pro ਦੇ ਮੁਕਾਬਲੇ ਬਿਹਤਰ ਪ੍ਰੋਸੈਸਰ ਅਤੇ ਬਹੁਤ ਵੱਡੀ ਬੈਟਰੀ ਦਿੱਤੀ ਗਈ ਹੈ।

Vivo T5 Pro 5G ਦੀ ਕੀਮਤ ਅਤੇ ਆਫਰਸ :-

ਇਹ ਫੋਨ ਤਿੰਨ ਸਟੋਰੇਜ ਵੇਰੀਐਂਟਸ 'ਚ ਉਪਲਬਧ ਹੋਵੇਗਾ 

  • 8GB+128GB - 29,999 ਰੁਪਏ।
  • 8GB+256GB - 33,999 ਰੁਪਏ।
  • 12GB+256GB-  39,999 ਰੁਪਏ।

ਗਾਹਕ ਇਸ ਨੂੰ 21 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ ਫਲਿੱਪਕਾਰਟ ਰਾਹੀਂ ਖਰੀਦ ਸਕਦੇ ਹਨ। Axis Bank, HDFC Bank ਅਤੇ SBI ਕਾਰਡਾਂ 'ਤੇ 3,000 ਰੁਪਏ ਦੀ ਤੁਰੰਤ ਛੋਟ ਅਤੇ 3,000 ਰੁਪਏ ਦਾ ਐਕਸਚੇਂਜ ਬੋਨਸ ਵੀ ਮਿਲ ਸਕਦਾ ਹੈ।

ਫੀਚਰਸ ਅਤੇ ਸਪੈਸੀਫਿਕੇਸ਼ਨਸ  :-

  • ਫੋਨ 'ਚ 6.83-ਇੰਚ ਦੀ ਫੁੱਲ HD+ AMOLED ਡਿਸਪਲੇਅ ਹੈ, ਜਿਸਦਾ ਰਿਫ੍ਰੈਸ਼ ਰੇਟ 144Hz ਅਤੇ ਪੀਕ ਬ੍ਰਾਈਟਨੈੱਸ 5000 ਨਿਟਸ ਹੈ। ਇਹ ਫੋਨ IP68 ਅਤੇ IP69 ਰੇਟਿੰਗ ਦੇ ਨਾਲ ਆਉਂਦਾ ਹੈ, ਜੋ ਇਸਨੂੰ ਧੂੜ ਅਤੇ ਪਾਣੀ ਤੋਂ ਸੁਰੱਖਿਅਤ ਰੱਖਦਾ ਹੈ। ਇਸ ਤੋਂ ਇਲਾਵਾ, ਇਸ ਨੂੰ ਮਿਲਟਰੀ-ਗ੍ਰੇਡ ਡਿਊਰੇਬਿਲਟੀ ਸਰਟੀਫਿਕੇਸ਼ਨ ਵੀ ਮਿਲਿਆ ਹੋਇਆ ਹੈ।
  • ਫੋਨ 'ਚ ਸਨੈਪਡ੍ਰੈਗਨ 7s Gen 4 ਪ੍ਰੋਸੈਸਰ ਦਿੱਤਾ ਗਿਆ ਹੈ, ਜੋ ਮਲਟੀਟਾਸਕਿੰਗ ਅਤੇ ਗੇਮਿੰਗ ਲਈ ਬਹੁਤ ਵਧੀਆ ਹੈ। ਇਹ Android 16 'ਤੇ ਚੱਲਦਾ ਹੈ।
  • ਇਸ ਦੀ ਸਭ ਤੋਂ ਵੱਡੀ ਖਾਸੀਅਤ ਇਸਦੀ 9020mAh ਦੀ ਵਿਸ਼ਾਲ ਬੈਟਰੀ ਹੈ। ਇਹ 90W ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ, ਜੋ ਸਿਰਫ 37 ਮਿੰਟਾਂ ਵਿੱਚ ਫੋਨ ਨੂੰ 1% ਤੋਂ 50% ਤੱਕ ਚਾਰਜ ਕਰ ਸਕਦਾ ਹੈ। ਇਸ 'ਚ ਰਿਵਰਸ ਵਾਇਰਡ ਚਾਰਜਿੰਗ ਦੀ ਸਹੂਲਤ ਵੀ ਹੈ।
  • ਫੋਨ 'ਚ 50MP ਦਾ ਪ੍ਰਾਇਮਰੀ ਸੈਂਸਰ ਅਤੇ 2MP ਦਾ ਬੋਕੇਹ ਲੈਂਸ ਦਿੱਤਾ ਗਿਆ ਹੈ। ਸੈਲਫੀ ਲਈ 32MP ਦਾ ਫਰੰਟ ਕੈਮਰਾ ਹੈ। ਖਾਸ ਗੱਲ ਇਹ ਹੈ ਕਿ ਫਰੰਟ ਅਤੇ ਰੀਅਰ ਦੋਵੇਂ ਕੈਮਰੇ 4K ਵੀਡੀਓ ਰਿਕਾਰਡਿੰਗ ਨੂੰ ਸਪੋਰਟ ਕਰਦੇ ਹਨ।
  • ਇਹ ਫੋਨ ਕੌਸਮਿਕ ਬਲੈਕ ਅਤੇ ਗਲੇਸ਼ੀਅਰ ਬਲੂ ਰੰਗਾਂ 'ਚ ਉਪਲਬਧ ਹੋਵੇਗਾ।

author

Sunaina

Content Editor

Related News