7000mAh ਬੈਟਰੀ ਅਤੇ 50MP ਕੈਮਰੇ ਨਾਲ ਲਾਂਚ ਹੋਇਆ ਧਾਕੜ Phone! ਜਾਣੋ ਕੀਮਤ ਤੇ ਧਾਕੜ ਫੀਚਰਜ਼
Wednesday, Apr 15, 2026 - 12:59 PM (IST)
ਗੈਜੇਟ ਡੈਸਕ - ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ OPPO ਨੇ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ F33 ਸੀਰੀਜ਼ ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਦੇ ਤਹਿਤ ਕੰਪਨੀ ਨੇ ਦੋ ਮਾਡਲ OPPO F33 Pro 5G ਅਤੇ OPPO F33 5G ਪੇਸ਼ ਕੀਤੇ ਹਨ। ਇਨ੍ਹਾਂ ਫੋਨਾਂ ਨੂੰ ਮਿਡ-ਰੇਂਜ ਬਜਟ 'ਚ ਦਮਦਾਰ ਫੀਚਰਸ ਅਤੇ ਆਕਰਸ਼ਕ ਡਿਜ਼ਾਈਨ ਦੇ ਨਾਲ ਉਤਾਰਿਆ ਗਿਆ ਹੈ।
OPPO F33 ਸੀਰੀਜ਼ ਦੀ ਸ਼ੁਰੂਆਤੀ ਕੀਮਤ 28,799 ਰੁਪਏ ਰੱਖੀ ਗਈ ਹੈ। ਇਹ ਸਮਾਰਟਫੋਨ ਪ੍ਰੀ-ਆਰਡਰ ਲਈ ਉਪਲਬਧ ਹੋ ਗਏ ਹਨ ਅਤੇ ਇਨ੍ਹਾਂ ਦੀ ਵਿਕਰੀ ਫਲਿੱਪਕਾਰਟ ਸਮੇਤ ਹੋਰ ਪ੍ਰਮੁੱਖ ਰਿਟੇਲ ਆਊਟਲੈਟਸ 'ਤੇ ਕੀਤੀ ਜਾਵੇਗੀ।
ਇਸ ਸੀਰੀਜ਼ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 7000mAh ਦੀ ਵਿਸ਼ਾਲ ਬੈਟਰੀ ਹੈ। ਕੰਪਨੀ ਨੇ ਇਸ ਦੇ ਨਾਲ 80W SUPERVOOC ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਹੈ। ਦਾਅਵਾ ਕੀਤਾ ਗਿਆ ਹੈ ਕਿ ਸਿਰਫ 5 ਮਿੰਟ ਦੀ ਚਾਰਜਿੰਗ ਨਾਲ ਯੂਜ਼ਰਸ ਘੰਟਿਆਂ ਤੱਕ ਵੀਡੀਓ ਕਾਲਿੰਗ, ਗੇਮਿੰਗ ਅਤੇ ਸਟ੍ਰੀਮਿੰਗ ਦਾ ਆਨੰਦ ਲੈ ਸਕਦੇ ਹਨ। ਇਸ ਤੋਂ ਇਲਾਵਾ ਫੋਨ 'ਚ 10W ਰਿਵਰਸ ਚਾਰਜਿੰਗ ਦੀ ਸਹੂਲਤ ਵੀ ਮਿਲਦੀ ਹੈ।
ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ OPPO F33 Pro 5G 'ਚ 50MP ਦਾ ਅਲਟਰਾ-ਵਾਈਡ ਫਰੰਟ ਕੈਮਰਾ ਦਿੱਤਾ ਗਿਆ ਹੈ, ਜੋ ਆਟੋਫੋਕਸ ਅਤੇ 100° ਫੀਲਡ ਆਫ ਵਿਊ ਦੇ ਨਾਲ ਆਉਂਦਾ ਹੈ। ਰੀਅਰ ਪੈਨਲ 'ਤੇ 50MP ਦਾ ਮੁੱਖ ਕੈਮਰਾ ਅਤੇ 2MP ਦਾ ਡੈਪਥ ਸੈਂਸਰ ਮਿਲਦਾ ਹੈ। ਉੱਥੇ ਹੀ, ਸਟੈਂਡਰਡ F33 ਮਾਡਲ 'ਚ 16MP ਦਾ ਸੈਲਫੀ ਕੈਮਰਾ ਮੌਜੂਦ ਹੈ।
ਦੋਵਾਂ ਸਮਾਰਟਫੋਨਾਂ 'ਚ 6.57-ਇੰਚ ਦੀ ਫਲੈਟ AMOLED ਡਿਸਪਲੇਅ ਦਿੱਤੀ ਗਈ ਹੈ, ਜੋ 120Hz ਰਿਫਰੈਸ਼ ਰੇਟ ਅਤੇ 1400 ਨਿਟਸ ਦੀ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। Pro ਮਾਡਲ 'Misty Forest' ਥੀਮ ਅਤੇ ਡਾਇਨਾਮਿਕ 3D ਡੈਪਥ ਟੈਕਨਾਲੋਜੀ ਦੇ ਨਾਲ ਆਉਂਦਾ ਹੈ, ਜੋ ਰੋਸ਼ਨੀ ਪੈਣ 'ਤੇ ਆਪਣਾ ਰੰਗ ਬਦਲਦਾ ਨਜ਼ਰ ਆਉਂਦਾ ਹੈ।
OPPO F33 ਸੀਰੀਜ਼ ਨੂੰ IP69K ਰੇਟਿੰਗ ਮਿਲੀ ਹੈ, ਜਿਸ ਕਾਰਨ ਇਹ ਧੂੜ ਅਤੇ 85°C ਤੱਕ ਦੇ ਗਰਮ ਪਾਣੀ ਨੂੰ ਸਹਿਣ ਦੀ ਸਮਰੱਥਾ ਰੱਖਦਾ ਹੈ। ਪਰਫਾਰਮੈਂਸ ਲਈ ਇਸ 'ਚ MediaTek Dimensity 6360 MAX ਚਿੱਪਸੈੱਟ ਦਿੱਤਾ ਗਿਆ ਹੈ, ਜੋ 8GB RAM ਅਤੇ 256GB ਤੱਕ ਦੀ ਸਟੋਰੇਜ ਨਾਲ ਆਉਂਦਾ ਹੈ। ਇਹ ਡਿਵਾਈਸ ColorOS 16 'ਤੇ ਚੱਲਦੀ ਹੈ ਅਤੇ ਇਸ 'ਚ Google Gemini AI ਦੇ ਕਈ ਸਮਾਰਟ ਫੀਚਰਸ ਜਿਵੇਂ AI Eraser 2.0 ਅਤੇ AI Call Summary ਵੀ ਸ਼ਾਮਲ ਹਨ।
