ਸਫ਼ਰ ਦੌਰਾਨ ਗੱਡੀ ਦਾ ਟਾਇਰ ਹੋ ਗਿਆ ਪੰਕਚਰ? ਨਾ ਹੋਵੋ ਪਰੇਸ਼ਾਨ, ਇਹ ਛੋਟਾ ਜਿਹਾ ਗੈਜੇਟ ਮਿੰਟਾਂ ''ਚ ਭਰ ਦੇਵੇਗਾ ਹਵਾ!

Sunday, May 24, 2026 - 01:43 PM (IST)

ਸਫ਼ਰ ਦੌਰਾਨ ਗੱਡੀ ਦਾ ਟਾਇਰ ਹੋ ਗਿਆ ਪੰਕਚਰ? ਨਾ ਹੋਵੋ ਪਰੇਸ਼ਾਨ, ਇਹ ਛੋਟਾ ਜਿਹਾ ਗੈਜੇਟ ਮਿੰਟਾਂ ''ਚ ਭਰ ਦੇਵੇਗਾ ਹਵਾ!

ਗੈਜੇਟ ਡੈਸਕ - ਤਕਨੀਕੀ ਕੰਪਨੀ Portronics ਨੇ ਭਾਰਤ 'ਚ ਆਪਣਾ ਨਵਾਂ ਅਤੇ ਬੇਹੱਦ ਛੋਟਾ ਟਾਇਰ ਇਨਫਲੇਟਰ 'Portronics Vayu Nano' ਲਾਂਚ ਕਰ ਦਿੱਤਾ ਹੈ। ਜੇਕਰ ਸਫਰ ਦੌਰਾਨ ਤੁਹਾਡੀ ਗੱਡੀ ਜਾਂ ਮੋਟਰਸਾਈਕਲ ਦਾ ਟਾਇਰ ਪੰਕਚਰ ਹੋ ਜਾਵੇ ਜਾਂ ਹਵਾ ਘੱਟ ਜਾਵੇ, ਤਾਂ ਇਹ ਗੈਜੇਟ ਮਿੰਟਾਂ 'ਚ ਹਵਾ ਭਰ ਕੇ ਤੁਹਾਨੂੰ ਮੁਸੀਬਤ 'ਚੋਂ ਕੱਢ ਸਕਦਾ ਹੈ।

ਬੇਹੱਦ ਕਿਫਾਇਤੀ ਹੈ ਕੀਮਤ
ਕੰਪਨੀ ਨੇ ਇਸ ਨੂੰ ਬਹੁਤ ਹੀ ਆਕਰਸ਼ਕ ਕੀਮਤ 'ਤੇ ਪੇਸ਼ ਕੀਤਾ ਹੈ। Portronics Vayu Nano ਦੀ ਅਸਲ ਕੀਮਤ 4,999 ਰੁਪਏ ਰੱਖੀ ਗਈ ਹੈ, ਪਰ ਲਾਂਚਿੰਗ ਆਫਰ ਦੇ ਤਹਿਤ ਕੰਪਨੀ ਦੇ ਆਨਲਾਈਨ ਸਟੋਰ 'ਤੇ ਇਹ 2,999 ਰੁਪਏ 'ਚ ਉਪਲਬਧ ਹੈ। ਇੰਨਾ ਹੀ ਨਹੀਂ, Amazon 'ਤੇ ਇਸ ਨੂੰ ਸਿਰਫ 2,799 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਫਿਲਹਾਲ ਇਹ ਸਿਰਫ ਕਾਲੇ ਰੰਗ 'ਚ ਉਪਲਬਧ ਹੈ।

ਸ਼ਾਨਦਾਰ ਫੀਚਰਸ ਨਾਲ ਲੈਸ

ਪਾਵਰਫੁੱਲ ਪ੍ਰੈਸ਼ਰ
- ਇਹ ਛੋਟਾ ਜਿਹਾ ਡਿਵਾਈਸ 120 PSI ਤੱਕ ਦਾ ਪ੍ਰੈਸ਼ਰ ਦੇਣ ਦੇ ਸਮਰੱਥ ਹੈ।

ਪ੍ਰੀਸੈੱਟ ਮੋਡਸ
- ਇਸ 'ਚ ਮੋਟਰਸਾਈਕਲ (45 PSI), ਸਾਈਕਲ (35 PSI) ਅਤੇ ਖੇਡਾਂ ਦੇ ਸਮਾਨ ਜਿਵੇਂ ਬਾਸਕਟਬਾਲ ਜਾਂ ਫੁੱਟਬਾਲ (8 PSI) ਲਈ ਪਹਿਲਾਂ ਤੋਂ ਹੀ ਮੋਡ ਸੈੱਟ ਕੀਤੇ ਗਏ ਹਨ।

ਤੇਜ਼ ਰਫਤਾਰ
- ਕੰਪਨੀ ਦਾ ਦਾਅਵਾ ਹੈ ਕਿ ਇਹ ਡਿਵਾਈਸ 5 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਟਾਇਰ ਨੂੰ 0 ਤੋਂ 35 PSI ਤੱਕ ਫੁਲਾ ਸਕਦਾ ਹੈ।

ਸਮਾਰਟ ਡਿਸਪਲੇਅ
- ਇਸ 'ਚ ਇਕ ਡਿਜੀਟਲ ਡਿਸਪਲੇਅ ਦਿੱਤੀ ਗਈ ਹੈ, ਜੋ ਰੀਅਲ-ਟਾਈਮ 'ਚ ਪ੍ਰੈਸ਼ਰ ਵੈਲਯੂ ਅਤੇ ਬੈਟਰੀ ਲੈਵਲ ਦਿਖਾਉਂਦੀ ਹੈ।

ਸੁਰੱਖਿਆ ਅਤੇ ਬੈਟਰੀ
ਵਰਤੋਂਕਾਰਾਂ ਦੀ ਸੁਰੱਖਿਆ ਲਈ ਇਸ 'ਚ ਆਟੋਮੈਟਿਕ ਸ਼ਟ-ਆਫ ਫੰਕਸ਼ਨ ਦਿੱਤਾ ਗਿਆ ਹੈ, ਜੋ ਟਾਇਰ 'ਚ ਲੋੜ ਮੁਤਾਬਕ ਹਵਾ ਭਰ ਜਾਣ 'ਤੇ ਆਪਣੇ ਆਪ ਬੰਦ ਹੋ ਜਾਂਦਾ ਹੈ, ਤਾਂ ਜੋ ਟਾਇਰ ਫਟਣ ਦਾ ਡਰ ਨਾ ਰਹੇ। ਇਸ 'ਚ 600mAh ਦੀਆਂ ਦੋ ਰੀਚਾਰਜਯੋਗ ਬੈਟਰੀਆਂ ਲੱਗੀਆਂ ਹਨ, ਜਿਨ੍ਹਾਂ ਨੂੰ USB Type-C ਪੋਰਟ ਰਾਹੀਂ ਚਾਰਜ ਕੀਤਾ ਜਾ ਸਕਦਾ ਹੈ। ਰਾਤ ਦੇ ਸਮੇਂ ਵਰਤੋਂ ਲਈ ਇਸ 'ਚ ਇਕ LED ਫਲੈਸ਼ ਲਾਈਟ ਵੀ ਦਿੱਤੀ ਗਈ ਹੈ।


author

Sunaina

Content Editor

Related News