iPhone 17 Pro ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹੈ ਧਾਕੜ Discount

Sunday, May 17, 2026 - 11:16 AM (IST)

iPhone 17 Pro ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹੈ ਧਾਕੜ Discount

ਗੈਜੇਟ ਡੈਸਕ - ਜੇਕਰ ਤੁਸੀਂ ਵੀ ਕਾਫ਼ੀ ਸਮੇਂ ਤੋਂ ਨਵਾਂ iPhone 17 Pro ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਫਲਿੱਪਕਾਰਟ ਦੀ 'Flipkart SASA LELE Sale' ਇਸ ਡਿਵਾਈਸ ਨੂੰ ਖਰੀਦਣ ਦਾ ਇਕ ਸ਼ਾਨਦਾਰ ਮੌਕਾ ਪ੍ਰਦਾਨ ਕਰ ਰਹੀ ਹੈ। ਇਸ ਸੇਲ ਦੌਰਾਨ ਫੋਨ 'ਤੇ ਨਾ ਸਿਰਫ਼ ਫਲੈਟ ਡਿਸਕਾਊਂਟ ਮਿਲ ਰਿਹਾ ਹੈ, ਸਗੋਂ ਕੰਪਨੀ ਵੱਲੋਂ ਬੈਂਕ ਆਫਰਾਂ ਰਾਹੀਂ ਵੀ ਵੱਡੀ ਰਾਹਤ ਦਿੱਤੀ ਜਾ ਰਹੀ ਹੈ।

ਕੀਮਤ ਅਤੇ ਡਿਸਕਾਊਂਟ ਦਾ ਵੇਰਵਾ
ਫਲਿੱਪਕਾਰਟ 'ਤੇ iPhone 17 Pro ਦੀ ਸਟੈਂਡਰਡ ਕੀਮਤ 1,34,900 ਹੈ, ਪਰ ਸੇਲ ਦੌਰਾਨ ਤੁਸੀਂ ਇਸ ਨੂੰ 1,32,900 'ਚ ਆਪਣਾ ਬਣਾ ਸਕਦੇ ਹੋ। ਇਸ ਤੋਂ ਇਲਾਵਾ, ਬੈਂਕ ਕਾਰਡ ਆਫਰਾਂ ਦੀ ਵਰਤੋਂ ਕਰਕੇ ਤੁਸੀਂ ਇਸ ਕੀਮਤ ਨੂੰ ਹੋਰ ਵੀ ਘਟਾ ਸਕਦੇ ਹੋ :-

ਬੈਂਕ ਆਫਰ
- ICICI Bank, Axis Bank ਜਾਂ SBI ਕ੍ਰੈਡਿਟ ਕਾਰਡ ਦੀ ਵਰਤੋਂ ਕਰਨ 'ਤੇ 6,000 ਦੀ ਛੋਟ ਮਿਲ ਰਹੀ ਹੈ।

ਵਿਸ਼ੇਸ਼ ਡਿਸਕਾਊਂਟ
- Flipkart Axis Bank ਕਾਰਡ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ 9,000 ਤੱਕ ਦਾ ਭਾਰੀ ਡਿਸਕਾਊਂਟ ਮਿਲ ਸਕਦਾ ਹੈ।

ਕਿਸ਼ਤਾਂ ਦੀ ਸਹੂਲਤ
- ਗਾਹਕ ਇਸ ਫੋਨ ਨੂੰ 21,484 ਦੀਆਂ 6 ਮਹੀਨਿਆਂ ਦੀਆਂ 'No-Cost EMI' ਕਿਸ਼ਤਾਂ 'ਤੇ ਵੀ ਖਰੀਦ ਸਕਦੇ ਹਨ। ਫੋਨ 'ਤੇ ਐਕਸਚੇਂਜ ਆਫਰ ਦੀ ਸੁਵਿਧਾ ਵੀ ਉਪਲਬਧ ਹੈ।

iPhone 17 Pro ਦੇ ਸ਼ਾਨਦਾਰ ਫੀਚਰਸ

ਡਿਸਪਲੇਅ
-  ਇਸ 'ਚ 6.3-ਇੰਚ ਦੀ LTPO Super Retina XDR OLED ਡਿਸਪਲੇਅ ਦਿੱਤੀ ਗਈ ਹੈ, ਜੋ 3000 ਨਿਟਸ ਤੱਕ ਦੀ ਬ੍ਰਾਈਟਨੈੱਸ ਅਤੇ 120Hz ਪ੍ਰੋਮੋਸ਼ਨ ਸਪੋਰਟ ਨਾਲ ਆਉਂਦੀ ਹੈ।

ਪ੍ਰੋਸੈਸਰ
- ਬਿਹਤਰ ਪਰਫਾਰਮੈਂਸ ਲਈ ਇਸ 'ਚ ਤੇਜ਼ ਤਰਾਰ A19 Pro ਚਿੱਪਸੈੱਟ ਲਗਾਇਆ ਗਿਆ ਹੈ।

ਕੈਮਰਾ
- ਫੋਨ 'ਚ 48MP ਦਾ ਟ੍ਰਿਪਲ ਕੈਮਰਾ ਸਿਸਟਮ ਅਤੇ ਸੈਲਫੀ ਲਈ 18MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

ਹੋਰ ਸਹੂਲਤਾਂ
- ਇਹ ਡਿਵਾਈਸ Wi-Fi 7, 5G ਅਤੇ ਸੈਟੇਲਾਈਟ-ਅਧਾਰਿਤ ਐਮਰਜੈਂਸੀ SOS ਵਰਗੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ।

ਜੇਕਰ ਤੁਸੀਂ ਵੀ ਇਸ ਜਬਰਦਸਤ ਡੀਲ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ, ਤਾਂ ਫਲਿੱਪਕਾਰਟ 'ਤੇ ਜਾ ਕੇ ਪੂਰੀ ਜਾਣਕਾਰੀ ਲੈ ਸਕਦੇ ਹੋ।


author

Sunaina

Content Editor

Related News