20mph ਦੀ ਰਫਤਾਰ ਨਾਲ ਚੱਲੇਗੀ ਇਹ ਇਲੈਕਟ੍ਰਾਨਿਕ ਬਾਈਕ
Wednesday, Mar 08, 2017 - 11:05 AM (IST)
.jpg)
ਜਲੰਧਰ : ਪੂਰੀ ਦੁਨੀਆ ਇਨ੍ਹੀਂ ਦਿਨੀਂ ਸਾਫ ਅਤੇ ਇਕੋਫ੍ਰੈਂਡਲੀ ਊਰਜੇ ਦਾ ਬਦਲਾਂ ''ਤੇ ਧਿਆਨ ਦੇਣ ਵਿਚ ਜੁਟੀ ਹੋਈ ਹੈ। ਆਟੋਮੋਬਾਈਲ ਸੈਕਟਰ ਵੀ ਵਾਹਨਾਂ ਲਈ ਅਜਿਹੇ ਹੀ ਈਂਧਨ ਅਜ਼ਮਾਉਣ ''ਤੇ ਫੋਕਸ ਕਰ ਰਿਹਾ ਹੈ। ਇਲੈਕਟ੍ਰਾਨਿਕ ਕਾਰਾਂ ਤੋਂ ਬਾਅਦ ਹੁਣ ਮੋਟਰਸਾਈਕਲ ਅਤੇ ਬਾਈਕਸ ਦੀ ਰਫਤਾਰ ਵਧਦੀ ਜਾ ਰਹੀ ਹੈ। ਕੰਪਨੀਆਂ ਲੋਕਾਂ ਦੀਆਂ ਰੋਜ਼ਾਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਬਿਹਤਰ ਤੋਂ ਬਿਹਤਰ ਇਲੈਕਟ੍ਰਾਨਿਕ ਬਾਈਕਸ ਪੇਸ਼ ਕਰ ਰਹੀਆਂ ਹਨ। ਹੁਣ MOAR ਕੰਪਨੀ ਨੇ ਆਪਣੀ ਨਵੀਂ MOAR ਬਾਈਕ ਨੂੰ ਪੇਸ਼ ਕੀਤਾ ਹੈ। ਕੰਪਨੀ ਨੇ ਪਹਿਲੀ ਵਾਰ ਆਪਣੀ ਕਿਸੇ ਇਲੈਕਟ੍ਰਾਨਿਕ ਬਾਈਕਸ ਨੂੰ ਫੰਡਿੰਗ ਪਲੇਟਫਾਰਮ ਦੇ ਮਾਧਿਅਮ ਨਾਲ ਬਾਜ਼ਾਰ ''ਚ ਉਤਾਰਿਆ ਹੈ।
ਕੰਪਨੀ ਵੱਲੋਂ ਪੇਸ਼ ਕੀਤੀ ਗਈ ਇਹ ਈ-ਬਾਈਕ ਕਿਸੇ ਸਕੂਟਰ ਤੋਂ ਘੱਟ ਨਹੀਂ ਹੈ ਕਿਉਂਕਿ ਇਸ ਨੂੰ 20mph ਦੀ ਰਫਤਾਰ ਨਾਲ ਚਲਾਇਆ ਜਾ ਸਕਦਾ ਹੈ ਅਤੇ ਸ਼ਹਿਰ ਵਿਚ ਪ੍ਰਯੋਗ ਲਈ ਇਹ ਬਾਈਕ ਬਿਲਕੁਲ ਠੀਕ ਹੈ। ਇਸਦੇ ਨਾਲ ਹੀ ਇਸ ਵਿਚ 24 ਇੰਚ ਦੇ ਟਾਇਰ ਲੱਗੇ ਹਨ ਜੋ ਇਸ ਨੂੰ ਕੂਲ ਅਤੇ ਸਪੋਰਟੀ ਲੁਕ ਦੇਣ ਵਿਚ ਮਦਦ ਕਰਦੇ ਹਨ। ਇਸ ਈ-ਬਾਈਕ ਵਿਚ ਡਿਊਲ ਐੱਲ. ਈ. ਡੀ ਹੈੱਡਲਾਈਟਸ, ਬ੍ਰੇਕ ਲਾਈਟਸ ਦੇ ਨਾਲ ਹੀ ਹਾਈਡ੍ਰਾਲਿਕ ਅਸਿਸਟ ਡਿਸਕ ਬ੍ਰੇਕ ਵੀ ਲਾਈ ਗਈ ਹੈ।
MOAR ਬਾਈਕ ਨੂੰ ਤਿੰਨ ਵੇਰੀਐਂਟਸ ਵਿਚ ਪੇਸ਼ ਕੀਤਾ ਗਿਆ ਹੈ ਅਤੇ ਹਰੇਕ ਮਾਡਲ ਵੱਖ-ਵੱਖ ਬੈਟਰੀ ਸਮਰੱਥਾ ਨਾਲ ਆਉਂਦਾ ਹੈ। ਇਨ੍ਹਾਂ ਤਿੰਨਾਂ ਵੇਰੀਐਂਟਸ ਦੇ ਨਾਂ ਸਨ, ਫਨ ਅਤੇ ਰੈਪਟ ਹਨ ਜੋ 30 ਤੋਂ 85 ਮਾਈਲੇਸ ਦੀ ਰੇਂਜ ਨਾਲ ਆਉਂਦੇ ਹਨ। ਕੰਪਨੀ ਨੇ ਇਸ ਵਿਚ ਫੋਲਡਿੰਗ ਮੈਕੇਨਿਜ਼ਮ ਦੀ ਵਰਤੋਂ ਕੀਤੀ ਹੈ, ਜਿਸ ਨਾਲ ਇਸ ਬਾਈਕ ਨੂੰ ਆਸਾਨੀ ਨਾਲ ਫੋਲਡ ਕੀਤਾ ਜਾ ਸਕਦਾ ਹੈ ਅਤੇ ਆਰਾਮ ਨਾਲ ਕੈਰ ਵਿਚ ਰੱਖ ਕੇ ਇਕ ਤੋਂ ਦੂਜੀ ਥਾਂ ਲੈ ਕੇ ਜਾਇਆ ਜਾ ਸਕਦਾ ਹੈ।
ਕੀਮਤ : ਤਿੰਨ ਮਾਡਲਸ ਵਿਚ ਵੇਚੀ ਜਾਣ ਵਾਲੀ ਬਾਈਕਸ ਦੀ ਕੀਮਤ ਵਿਚੋਂ ਸਨ ਵੇਰੀਐਂਟ ਦੀ ਕੀਮਤ 999 ਡਾਲਰ (ਲਗਭਗ 66623 ਰੁਪਏ), ਫਨ ਵੇਰੀਐਂਟ ਦੀ ਕੀਮਤ 1199 ਡਾਲਰ (ਲਗਭਗ 79955 ਰੁਪਏ) ਅਤੇ ਟਾਪ ਮਾਡਲ ਰੈਪਟ ਦੀ ਕੀਮਤ 1999 ਡਾਲਰ (ਲਗਭਗ 133304) ਰੱਖੀ ਗਈ ਹੈ।