Moto G5S ਅਤੇ Moto G5 Plus ਦੇ ਡਿਜ਼ਾਈਨ ਅਤੇ ਸਪੈਸੀਫਿਕੇਸ਼ਨ ਦਾ ਹੋਇਆ ਖੁਲਾਸਾ
Tuesday, May 23, 2017 - 01:32 PM (IST)

ਜਲੰਧਰ- ਸਮਾਰਟਫੋਨ ਲਾਂਚ ਦੀ ਗੱਲ ਕਰੀਏ ਤਾਂ ਲੇਨੋਵੋ ਲਈ ਆਉਣ ਵਾਲਾ ਸਾਲ ਕਾਫੀ ਰੁੱਝਿਆ ਰਹਿਣ ਵਾਲਾ ਹੈ। ਕੰਪਨੀ ਦੇ ਮੋਟੋ ਜ਼ੈੱਡ, ਮੋਟੋ ਐਕਸ, ਮੋਟੋ ਜੀ ਅਤੇ ਮੋਟੋ ਈ-ਸੀਰੀਜ਼ ਦੇ ਸਮਾਰਟਫੋਨਜ਼ ਲਾਂਚ ਹੋਣ ਦੀ ਉਮੀਦ ਹੈ। ਹਾਲ ਹੀ ''ਚ ਮੋਟੋ ਜ਼ੈੱਡ 2 ਪਲੇ, ਮੋਟੋ ਜੀ2 ਫੋਰਸ, ਮੋਟੋ ਈ4 ਅਤੇ ਮੋਟੋ ਈ4 ਪਲੱਸ ਦੇ ਬਾਰੇ ''ਚ ਜਾਣਕਾਰੀ ਸਾਹਮਣੇ ਆਈ ਹੈ। ਹੁਣ ਇਕ ਤਾਜ਼ਾ ਲੀਕ ਪ੍ਰੋਜ਼ੇਟੇਸ਼ਨ ਸਲਾਈਡ ਤੋਂ ਪਹਿਲਾਂ ਵੀ ਆ ਚੁੱਕੇ ਮੋਟੋ ਜੀ5 ਐੱਸ ਦੇ ਬਾਰੇ ''ਚ ਜ਼ਿਆਦਾ ਜਾਣਕਾਰੀ ਮਿਲੀ ਹੈ। ਇਹ ਸਮਾਰਟਫੋਨ ਮੋਟੋ ਜੀ5 ਦਾ ਅਪਗ੍ਰੇਡਡ ਵੇਰੀਅੰਟ ਹੋ ਸਕਦਾ ਹੈ।
ਇਹ ਸਮਾਰਟਫੋਨ ਓਰਿਜ਼ੀਨਲ ਮੋਟੋ ਜੀ5 ਦੀ ਤਰ੍ਹਾਂ ਹੀ ਦਿਖੇਗਾ। ਇਸ ਤੋਂ ਇਲਾਵਾ ਨਵੇਂ ਵੇਰੀਅੰਟ ''ਚ ਮੋਟੋ ਐੱਮ. ਦੀ ਤਰ੍ਹਾਂ ਰਿਅਰ ''ਤੇ ਐਂਟੀਨਾ ਬੈਂਡ ਵੀ ਦਿੱਤਾ ਜਾ ਸਕਦਾ ਹੈ। ਲੀਕ ਤਸਵੀਰਾਂ ''ਚ ਮੋਟੋ ਜੀ5 ਏ ''ਚ ਮੇਟਲ ਬਾਡੀ ਦੇਖੀ ਜਾ ਸਕਦੀ ਹੈ। ਲੀਕ ਤਸਵੀਰਾਂ ਦੇ ਅਨੁਸਾਰ ਮੋਟ ਜੀ5 ਐੱਸ ਕਾਫੀ ਕੁਝ ਮੋਟੋ ਜੀ5 ਦੀ ਤਰ੍ਹਾਂ ਦਿਖਦਾ ਹੈ। ਇਸ ''ਚ ਰਿਅਰ ''ਤੇ ਇਕ ਗੋਲ ਡਿਜ਼ਾਈਨ ਵਾਲਾ ਕੈਮਰਾ ਅਤੇ ਐੱਲ. ਈ. ਡੀ. ਫਲੈਸ਼ ਹੈ। ਇਸ ਤੋਂ ਇਲਾਵਾ ਕਥਿਤ ਮੋਟੋ ਜੀ5 ਐੱਸ. ''ਚ ਫਰੰਟ ਵੀ ਦੇਖਿਆ ਜਾ ਸਕਦਾ ਹੈ।
ਗੱਲ ਕਰੀਏ ਮੋਟੋ ਜੀ5 ਐੱਸ ਦੀ ਤਾਂ ਇਸ ਨਾਲ ਇਕ ਵੱਡਾ ਵੇਰੀਅੰਟ ਮੋਟੋ ਜੀ5 ਐੱਸ+ ਜਾਂ ਮੋਟੋ ਜੀ5 ਪਲੱਸ ਨਜ਼ਰ ਆ ਰਿਹਾ ਹੈ। ਇਹ ਲੀਕ ਸਲਾਈਡ ਕੰਪਨੀ ਦੇ ਪ੍ਰੈਂਜ਼ੀਟੇਸ਼ਨ ਸਲਾਈਟ ਤੋਂ ਫੋਨ ਨਾਲ ਜੁੜੀ ਜਾਣਕਾਰੀ ਦੀ ਪੁਸ਼ਟੀ ਹੁੰਦੀ ਹੈ। ਮੋਟੋ ਜੀ5 ਐੱਸ ਫੁੱਲ ਮੇਟਲ ਬਾਡੀ ਨਾਲ ਲੈਸ ਹੋਵੇਗਾ ਅਤੇ ਇਸ ''ਚ 5.2 ਇੰਚ ਫੁੱਲ ਐੱਚ. ਡੀ. ਡਿਸਪਲੇ ਹੋਵੇਗਾ। ਇਸ ਤੋਂ ਇਲਾਵਾ ਮੋਟੋ ਜੀ5 ਐੱਸ ਪਲੱਸ ''ਚ 5.5 ਇੰਚ ਫੁੱਲ ਐੱਚ. ਡੀ. ਡਿਸਪਲੇ ਅਤੇ ਡਿਊਲ-ਰਿਅਰ ਕੈਮਰਾ ਸੈੱਟਅਪ ਦਿੱਤਾ ਜਾਵੇਗਾ।
ਇਸ ਲੀਕ ਸਲਾਈਡ ''ਚ ਨਜ਼ਰ ਆ ਰਹੇ ਕੁਝ ਦੂਜੇ ਮੋਟੋ ਫੋਨ ''ਚ ਚੌਥੀ ਜਨਰੇਸ਼ਨ ਦੇ ਮੋਟੋ ਈ ਪਲੱਸ ਦੇਖੇ ਜਾ ਸਕਦੇ ਹਨ। ਹੁਣ ਮੋਟੋ ਈ ਅਤੇ ਮੋਟੋ ਈ ਪਲੱਸ ਨੂੰ ਲਾਂਚ ਕੀਤਾ ਜਾਣਾ ਬਾਕੀ ਹੈ। ਮੋਟੋ ਈ4 ''ਚ ਇਕ 5 ਇੰਚ ਐੱਚ. ਡੀ. ਡਿਸਪਲੇ ਅਤੇ 2.5ਡੀ ਕਵਰਡ ਗਲਾਸ ਹੋ ਸਕਦਾ ਹੈ। ਮੋਟੋ ਈ4 ਪਲੱਸ ''ਚ 5.5 ਇੰਚ ਫੁੱਲ ਅੱਚ. ਡੀ. ਡਿਸਪਲੇ ਅਤੇ 5000 ਐੱਮ. ਏ. ਐੱਚ. ਬੈਟਰੀ ਦਿੱਤੀ ਜਾ ਸਕਦੀ ਹੈ।