ਬਟਾਲਾ ''ਚ ਅੱਗ ਦਾ ਕਹਿਰ: ਬਿਸਕੁਟਾਂ ਦਾ ਗੋਦਾਮ ਸੜ ਕੇ ਸੁਆਹ, ਲੱਖਾਂ ਦਾ ਹੋਇਆ ਨੁਕਸਾਨ
Saturday, Apr 25, 2026 - 08:40 AM (IST)
ਬਟਾਲਾ (ਸਾਹਿਲ, ਯੋਗੀ) : ਸ਼ੁੱਕਰਵਾਰ ਬਾਅਦ ਦੁਪਹਿਰ ਬਾਹਰਵਾਰ ਹਾਥੀ ਗੇਟ ਵਿਖੇ ਸਥਿਤ ਬਿਸਕੁਟਾਂ ਦੇ ਗੋਦਾਮ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਜੰਸੀ ਦੇ ਮਾਲਕ ਰਾਜਾ ਮਲਹੋਤਰਾ ਨੇ ਦੱਸਿਆ ਕਿ ਉਸਦਾ ਬਾਹਰਵਾਰ ਹਾਥੀ ਗੇਟ ਵਿਖੇ ਬਿਸਕੁਟਾਂ ਦਾ ਗੋਦਾਮ ਹੈ, ਜਿਥੇ ਉਸ ਨੇ ਲੱਖਾਂ ਰੁਪਏ ਦੇ ਬਿਸਕੁਟ ਲਿਆ ਕੇ ਰੱਖੇ ਹੋਏ ਸਨ। ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ ਅਚਾਨਕ ਗੋਦਾਮ ’ਚ ਅੱਗ ਲੱਗ ਗਈ, ਜਿਸ ਨਾਲ ਉਸਦਾ ਅੰਦਰ ਪਿਆ ਲੱਖਾਂ ਰੁਪਇਆਂ ਦਾ ਬਿਸਕੁਟ ਸੜ ਕੇ ਸੁਆਹ ਹੋ ਗਿਆ, ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਤੁਰੰਤ ਬਾਅਦ ਉਨ੍ਹਾਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਲੁਧਿਆਣਾ ਦੇ ਮੰਦਰ 'ਚ ਬੇਅਦਬੀ! ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ ਵਾਰਦਾਤ
ਉਧਰ, ਇਸ ਬਾਰੇ ਸੂਚਨਾ ਮਿਲਣ ਦੇ ਤੁਰੰਤ ਬਾਅਦ ਮੌਕੇ ’ਤੇ ਗੱਡੀਆਂ ਲੈ ਕੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਡਰਾਈਵਰ ਦਲਜੀਤ ਸਿੰਘ ਹੈਪੀ ਧੌਲਪੁਰ, ਪੂਰਨ ਸਿੰਘ, ਐੱਸ.ਐੱਫ.ਓ ਰਾਕੇਸ਼ ਕੁਮਾਰ, ਫਾਇਰਮੈਨ ਮਨਿੰਦਰ, ਸੁਮਿਤ ਮਲਹੋਤਰਾ, ਪਰਮਿੰਦਰ ਸਿੰਘ, ਪੰਕਜ ਕੁਮਾਰ, ਲਵਪ੍ਰੀਤ, ਵਰਿੰਦਰ ਨੇ ਕਾਫੀ ਹੱਦ ਤੱਕ ਅੱਗ ’ਤੇ ਕਾਬੂ ਤਾਂ ਪਾ ਲਿਆ, ਪਰ ਤਦ ਤੱਕ ਦੁਕਾਨਦਾਰ ਦਾ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
