ਪਤਨੀ ਅਤੇ ਸਹੁਰਿਆਂ ਤੋਂ ਦੁਖੀ ਮੁੰਡੇ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

Sunday, Apr 12, 2026 - 02:10 PM (IST)

ਪਤਨੀ ਅਤੇ ਸਹੁਰਿਆਂ ਤੋਂ ਦੁਖੀ ਮੁੰਡੇ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

ਲੁਧਿਆਣਾ (ਰਾਜ): ਘਰੇਲੂ ਕਲੇਸ਼ ਦੀ ਅੱਗ ਨੇ ਹੱਸਦੇ-ਖੇਡਦੇ ਇਕ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ। ਲੁਧਿਆਣਾ ਦੇ ਡੀ.ਐੱਮ.ਸੀ. (DMC) ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦੇ ਹੋਏ 36 ਸਾਲਾ ਪ੍ਰਦੀਪ ਕੁਮਾਰ ਨੇ ਦਮ ਤੋੜ ਦਿੱਤਾ। ਪੁਲਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਪਤਨੀ ਮੋਨਿਕਾ, ਆਕਾਸ਼, ਅਮਨ ਅਤੇ ਹਨੀ ਸ਼ਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 

ਸ਼ਿਕਾਇਤਕਰਤਾ ਸੀਮਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਬੇਟੇ ਪ੍ਰਦੀਪ ਕੁਮਾਰ ਦਾ ਵਿਆਹ ਕਰੀਬ 10 ਸਾਲ ਪਹਿਲਾਂ 26 ਅਗਸਤ 2016 ਨੂੰ ਮੋਨਿਕਾ ਨਾਲ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ। 8 ਅਪ੍ਰੈਲ ਦੀ ਸਵੇਰ ਕਰੀਬ 8 ਵਜੇ ਘਰ ਵਿਚ ਮਾਮੂਲੀ ਗੱਲ 'ਤੇ ਸ਼ੁਰੂ ਹੋਈ ਤਕਰਾਰ ਨੇ ਇੰਨਾ ਵੱਡਾ ਰੂਪ ਲੈ ਲਿਆ ਕਿ ਮੋਨਿਕਾ ਗੁੱਸੇ ਵਿਚ ਆਪਣੇ ਪੇਕੇ ਚਲੀ ਗਈ। ਮਾਂ ਦਾ ਇਲਜ਼ਾਮ ਹੈ ਕਿ ਇਸ ਤੋਂ ਬਾਅਦ ਸਹੁਰਿਆਂ ਨੇ ਪ੍ਰਦੀਪ ਨਾਲ ਫ਼ੋਨ 'ਤੇ ਗਾਲੀ-ਗਲੋਚ ਕੀਤੀ ਅਤੇ ਉਸ ਨੂੰ ਮਾਨਸਿਕ ਤੌਰ 'ਤੇ ਇਸ ਕਦਰ ਤੋੜ ਦਿੱਤਾ ਕਿ ਉਸ ਨੇ ਖ਼ੁਦਕੁਸ਼ੀ ਕਰਨ ਦਾ ਫ਼ੈਸਲਾ ਕਰ ਲਿਆ। ਅਪਮਾਨ ਅਤੇ ਮਾਨਸਿਕ ਪ੍ਰਤਾੜਣਾ ਤੋਂ ਟੁੱਟ ਚੁੱਕੇ ਪ੍ਰਦੀਪ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਨੂੰ ਨਾਜ਼ੁਕ ਹਾਲਤ ਵਿਚ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਦੀ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
 


author

Anmol Tagra

Content Editor

Related News