ਪੰਜਾਬ ਪੁਲਸ ਅਤੇ ਆਮ ਲੋਕਾਂ ''ਤੇ ਹੋਇਆ ਪਥਰਾਅ, 10 ਮੁਲਜ਼ਮ ਗ੍ਰਿਫ਼ਤਾਰ

Sunday, Apr 26, 2026 - 02:36 PM (IST)

ਪੰਜਾਬ ਪੁਲਸ ਅਤੇ ਆਮ ਲੋਕਾਂ ''ਤੇ ਹੋਇਆ ਪਥਰਾਅ, 10 ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ (ਰਵੀ): ਭਵਾਨੀਗੜ੍ਹ ਇਲਾਕੇ ਵਿਚ ਬੀਤੀ ਸ਼ਾਮ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਾਨੂੰਨ ਨੂੰ ਹੱਥ ਵਿਚ ਲੈਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਲੋਕਾਂ ਨੇ ਪੁਲਸ ਅਤੇ ਆਮ ਜਨਤਾ 'ਤੇ ਪਥਰਾਅ ਕੀਤਾ। ਇਸ ਮਾਮਲੇ 'ਤੇ ਸਖ਼ਤ ਰੁਖ ਅਖਤਿਆਰ ਕਰਦਿਆਂ ਐੱਸ.ਐੱਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਰਵਾਈ ਦੀ ਜਾਣਕਾਰੀ ਦਿੱਤੀ ਹੈ।

ਭਵਾਨੀਗੜ੍ਹ ਵਿਚ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਥਾਣਾ ਭਵਾਨੀਗੜ੍ਹ ਵਿਚ ਐੱਫ.ਆਈ.ਆਰ. ਨੰਬਰ 94 ਦਰਜ ਕੀਤੀ ਹੈ। ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਦੋਸ਼ੀਆਂ 'ਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਵੱਖ-ਵੱਖ ਗੰਭੀਰ ਧਾਰਾਵਾਂ ਜਿਵੇਂ ਕਿ 109 (ਕਤਲ ਦੀ ਕੋਸ਼ਿਸ਼), 304, 132, 221, 115(2), 324(5), 126(2), 285, 191(3), 190 ਅਤੇ ਨੈਸ਼ਨਲ ਹਾਈਵੇਅ ਐਕਟ ਦੀ ਧਾਰਾ 8 ਸਮੇਤ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਨੇ ਟੀਮਾਂ ਗਠਿਤ ਕਰਕੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ ਅਤੇ ਹੁਣ ਤੱਕ 10 ਤੋਂ ਵੱਧ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।


author

Anmol Tagra

Content Editor

Related News