ਕਤਲ ਅਤੇ ਬੰਬ ਧਮਾਕੇ ਮਾਮਲਾ : CBI ਅਦਾਲਤ ਵੱਲੋਂ ਠਾਕੁਰ ਦਲੀਪ ਸਿੰਘ ਭਗੌੜਾ ਕਰਾਰ
Friday, Apr 17, 2026 - 08:14 AM (IST)
ਮੋਹਾਲੀ (ਜੱਸੀ) - ਨਾਮਧਾਰੀ ਸੰਪ੍ਰਦਾ ਦੀ ਮਾਤਾ ਚੰਦ ਕੌਰ ਦੀ ਹੱਤਿਆ ਦੇ ਮਾਮਲੇ ’ਚ ਸੀ. ਬੀ. ਆਈ. ਵੱਲੋਂ ਨਾਮਜ਼ਦ ਕੀਤੇ ਗਏ ਠਾਕੁਰ ਦਲੀਪ ਸਿੰਘ ਨੂੰ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵੱਲੋਂ ਪੇਸ਼ ਨਾ ਹੋਣ ’ਤੇ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। ਅਦਾਲਤ ਵੱਲੋਂ ਉਸ ਨੂੰ ਪਹਿਲਾਂ 8 ਅਪ੍ਰੈਲ ਅਤੇ ਮੁੜ 15 ਅਪ੍ਰੈਲ ਤੱਕ ਅਦਾਲਤ ’ਚ ਪੇਸ਼ ਹੋਣ ਦਾ ਆਖ਼ਰੀ ਮੌਕਾ ਦਿੱਤਾ ਗਿਆ ਸੀ। ਸੀ. ਬੀ. ਆਈ. ਵੱਲੋਂ ਇਸ ਸਬੰਧੀ ਪਬਲਿਕ ਨੋਟਿਸ ਵੀ ਕੱਢਵਾਇਆ ਗਿਆ ਸੀ।
ਇਹ ਵੀ ਪੜ੍ਹੋ - ਮੂੰਹ 'ਚ ਸਿਗਰਟ, ਟੇਬਲ 'ਤੇ ਦਾਰੂ... ਨਸ਼ੇ 'ਚ ਧੁੱਤ ਮਾਸਟਰ ਕਰ ਰਿਹਾ ਸੀ ਕਾਪੀਆਂ ਚੈੱਕ! ਡਿੱਗੀ ਗਾਜ਼
ਅਦਾਲਤ ਨੇ ਆਪਣੇ ਹੁਕਮਾਂ ’ਚ ਕਿਹਾ ਕਿ ਰਿਕਾਰਡ ਦੀ ਘੋਖ ਕਰਨ ਤੋਂ ਪਤਾ ਲੱਗਦਾ ਹੈ ਕਿ 4 ਦਸੰਬਰ 2015 ਨੂੰ ਇਕ ਕਾਰ ’ਚ ਹੋਏ ਬੰਬ ਧਮਾਕੇ ਸਬੰਧੀ ਤੁਰੰਤ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਜਾਂਚ ਦੌਰਾਨ ਮੁਲਜ਼ਮ ਨੰਬਰ 7 ਠਾਕੁਰ ਦਲੀਪ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ, ਉਹ ਕਥਿਤ ਤੌਰ ’ਤੇ ਵਿਦੇਸ਼ ਭੱਜ ਗਿਆ ਸੀ। 13 ਮਈ 2021 ਨੂੰ ਉਸ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ, ਜੋ ਕਿ ਭਾਰਤ ’ਚ ਉਸ ਦੀ ਗ਼ੈਰ-ਮੌਜੂਦਗੀ ਕਾਰਨ ਲਾਗੂ ਨਹੀਂ ਹੋ ਸਕੇ। ਇਸ ਤੋਂ ਬਾਅਦ ਸੀ. ਬੀ. ਆਈ. ਨੇ 11 ਜੂਨ 2021 ਨੂੰ ਉਸ ਵਿਰੁੱਧ ਲੁੱਕ ਆਫ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਨੂੰ ਸਮੇਂ-ਸਮੇਂ ’ਤੇ ਨਵਿਆਇਆ ਜਾਂਦਾ ਰਿਹਾ। ਜਾਂਚ ਦੌਰਾਨ ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਠਾਕੁਰ ਦਲੀਪ ਸਿੰਘ ਨੂੰ ਟਰੇਸ ਨਹੀਂ ਕੀਤਾ ਜਾ ਸਕਿਆ। ਉਸ ਦੀ ਗ਼ੈਰ-ਮੌਜੂਦਗੀ ’ਚ 31 ਦਸੰਬਰ 2022 ਨੂੰ ਇਸ ਮਾਮਲੇ ’ਚ ਚਾਰਜਸ਼ੀਟ ਦਾਇਰ ਕੀਤੀ ਗਈ।
ਇਹ ਵੀ ਪੜ੍ਹੋ - Cold Drink ਪੀਣ ਦੇ ਸ਼ੌਕਿਨ ਸਾਵਧਾਨ! ਬੋਤਲ ਖੋਲ੍ਹਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਨਹੀਂ ਤਾਂ...
ਇਸ ਤੋਂ ਇਲਾਵਾ 4 ਦਸੰਬਰ 2023 ਨੂੰ ਇੰਟਰਪੋਲ ਰਾਹੀਂ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਹਾਲਾਂਕਿ ਉਸ ਦਾ ਸਹੀ ਟਿਕਾਣਾ ਅਜੇ ਵੀ ਉਪਲੱਬਧ ਨਹੀਂ ਹੈ। ਠਾਕੁਰ ਦਲੀਪ ਸਿੰਘ ਖ਼ਿਲਾਫ਼ ਪੰਜਾਬ ਪੁਲਸ ਵੱਲੋਂ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ’ਚ ਮਾਤਾ ਚੰਦ ਕੌਰ ਦੀ ਹੱਤਿਆ, ਮਾਤਾ ਚੰਦ ਕੌਰ ਦੇ ਦਾਮਾਦ ਜਗਤਾਰ ਸਿੰਘ ’ਤੇ ਹਮਲੇ ਦੀ ਸਾਜ਼ਿਸ਼ ਅਤੇ ਅਵਤਾਰ ਸਿੰਘ ਦੀ ਹੱਤਿਆ ਦੇ ਦੋਸ਼ ਹਨ। 2017 ’ਚ ਪੰਜਾਬ ਪੁਲਸ ਕੋਲੋਂ ਉਕਤ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਗਈ, ਜਿਸ ਵੱਲੋਂ ਕੇਸ ਨੰਬਰ 3\17 ਦਰਜ ਕੀਤਾ ਗਿਆ ਸੀ। ਉਕਤ ਮਾਮਲੇ ਪਿੱਛੇ ਕਾਰਨ ਸੰਪ੍ਰਦਾ ਦੀ ਗੱਦੀ ਨੂੰ ਦੱਸਿਆ ਜਾ ਰਿਹਾ ਹੈ। ਮਾਤਾ ਚੰਦ ਕੌਰ ਦੀ ਹੱਤਿਆ ਮਗਰੋਂ ਨਾਮਧਾਰੀ ਅਵਤਾਰ ਸਿੰਘ ਦੀ ਵੀ ਅਣਪਛਾਤਿਆਂ ਵਲੋਂ ਹੱਤਿਆ ਕਰ ਦਿੱਤੀ ਗਈ ਅਤੇ ਇਸ ਦਾ ਦੋਸ਼ ਵੀ ਠਾਕੁਰ ਦਲੀਪ ਸਿੰਘ ’ਤੇ ਲੱਗਿਆ। 2018 ’ਚ ਠਾਕੁਰ ਦਲੀਪ ਸਿੰਘ ਦੇ ਡਰਾਈਵਰ ਨੇ ਇਸ ਮਾਮਲੇ ਤੋਂ ਪਰਦਾ ਚੁੱਕਿਆ, ਜਿਸ ਨੂੰ ਵਿਦੇਸ਼ ਤੋਂ ਭਾਰਤ ਲਿਆਂਦਾ ਗਿਆ।
ਇਹ ਵੀ ਪੜ੍ਹੋ - 15, 16, 17, 18 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਨੇ ਕਰ 'ਤਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
