ਅੰਮ੍ਰਿਤਸਰ ਏਅਰਪੋਰਟ ’ਤੇ ‘ਬਰਡ-ਹਿੱਟ’ ਅਤੇ ਗੈਰ-ਕਾਨੂੰਨੀ ਨਿਰਮਾਣਾਂ ’ਤੇ ਲੱਗੇਗੀ ਰੋਕ, ਮੈਨੇਜਮੈਂਟ ਹੋਈ ਸਖ਼ਤ

Sunday, Apr 12, 2026 - 01:10 PM (IST)

ਅੰਮ੍ਰਿਤਸਰ ਏਅਰਪੋਰਟ ’ਤੇ ‘ਬਰਡ-ਹਿੱਟ’ ਅਤੇ ਗੈਰ-ਕਾਨੂੰਨੀ ਨਿਰਮਾਣਾਂ ’ਤੇ ਲੱਗੇਗੀ ਰੋਕ, ਮੈਨੇਜਮੈਂਟ ਹੋਈ ਸਖ਼ਤ

ਅੰਮ੍ਰਿਤਸਰ (ਇੰਦਰਜੀਤ)- ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ’ਤੇ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਅਤੇ ਵਾਤਾਵਰਣ ਪ੍ਰਬੰਧਨ ਨੂੰ ਲੈ ਕੇ ਸ਼ਨੀਵਾਰ ਨੂੰ ‘ਏਅਰਪੋਰਟ ਇਨਵਾਇਰਨਮੈਂਟ ਮੈਨੇਜਮੈਂਟ ਕਮੇਟੀ (ਏ. ਈ. ਐੱਮ. ਸੀ)’ ਦੀ ਇਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਇਹ ਮੀਟਿੰਗ ਏਅਰਪੋਰਟ ਡਾਇਰੈਕਟਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਬਿਜ਼ਨੈੱਸ ਸੈਂਟਰ ’ਚ ਹੋਈ, ਜਿਸ ’ਚ ਲੱਗਭਗ ਇਕ ਦਰਜਨ ਵਿਭਾਗਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਜਹਾਜ਼ਾਂ ਦੀ ਸੁਰੱਖਿਆ ’ਚ ਰੁਕਾਵਟ ਬਣਨ ਵਾਲੇ ਵੱਖ-ਵੱਖ ਕਾਰਨਾਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਖ਼ਾਸ ਕਰਕੇ ਏਅਰਪੋਰਟ ਦੇ ਆਲੇ-ਦੁਆਲੇ ਹੋ ਰਹੇ ਗੈਰ-ਕਾਨੂੰਨੀ ਨਿਰਮਾਣਾਂ ਅਤੇ ਵਾਤਾਵਰਣ ਸਬੰਧੀ ਚੁਣੌਤੀਆਂ ’ਤੇ ਸਖ਼ਤੀ ਕਰਨ ਦਾ ਫੈਸਲਾ ਲਿਆ ਗਿਆ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ, ਜਾਣੋ 15 APRIL ਤੱਕ ਦੀ ਅਹਿਮ ਜਾਣਕਾਰੀ

ਪੰਛੀਆਂ ਅਤੇ ਜੰਗਲੀ ਜੀਵਾਂ ਦੇ ਖ਼ਤਰੇ ’ਤੇ ਰਿਹਾ ਫੋਕਸ 

ਮੀਟਿੰਗ ਦੌਰਾਨ ਕਮੇਟੀ ਨੇ ਚਿੰਤਾ ਜਤਾਈ ਕਿ ਏਅਰਪੋਰਟ ਦੇ ਆਲੇ-ਦੁਆਲੇ ਪੰਛੀਆਂ ਅਤੇ ਜੰਗਲੀ ਜੀਵਾਂ ਦੀ ਵਧ ਰਹੀ ਗਤੀਵਿਧੀ ਜਹਾਜ਼ਾਂ ਲਈ ਵੱਡਾ ਖ਼ਤਰਾ ਬਣ ਰਹੀ ਹੈ। ਡਾਇਰੈਕਟਰ ਭੁਪਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ‘ਬਰਡ-ਹਿੱਟ’ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਲਗਾਤਾਰ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੀ ਮੀਟਿੰਗ 22 ਮਈ 2025 ਨੂੰ ਹੋਈ ਸੀ, ਜਿਸ ਤੋਂ ਬਾਅਦ ਹੁਣ ਤੱਕ ਕੀਤੇ ਗਏ ਸੁਰੱਖਿਆ ਉਪਾਵਾਂ ਦੀ ਸਮੀਖਿਆ ਵੀ ਇਸ ਬੈਠਕ ’ਚ ਕੀਤੀ ਗਈ। ਅਧਿਕਾਰੀਆਂ ਮੁਤਾਬਕ ਏਅਰਪੋਰਟ ਦੀ ਸੰਵੇਦਨਸ਼ੀਲਤਾ ਨੂੰ ਧਿਆਨ ’ਚ ਰੱਖਦੇ ਹੋਏ ਆਉਣ ਵਾਲੇ ਸਮੇਂ ’ਚ ਹੋਰ ਸਖ਼ਤ ਕਦਮ ਚੁੱਕੇ ਜਾਣਗੇ, ਤਾਂ ਜੋ ਯਾਤਰੀਆਂ ਅਤੇ ਜਹਾਜ਼ਾਂ ਦੀ ਸੁਰੱਖਿਆ ਨੂੰ ਹਰ ਹਾਲ ’ਚ ਯਕੀਨੀ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਸ਼ਿਮਲਾ ਵਰਗਾ ਨਜ਼ਾਰਾ, 80 ਤੋਂ ਵੀ ਹੇਠਾਂ ਆਇਆ AQI, ਨਜ਼ਰ ਆ ਰਹੀਆਂ ਪਹਾੜੀਆਂ

ਇਨ੍ਹਾਂ ਮੁੱਖ ਮੁੱਦਿਆਂ ’ਤੇ ਹੋਈ ਚਰਚਾ

ਏਅਰਪੋਰਟ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ’ਚ ਪੰਛੀਆਂ ਦੇ ਖ਼ਤਰੇ ਦੇ ਨਾਲ-ਨਾਲ ਕਈ ਆਧੁਨਿਕ ਚੁਣੌਤੀਆਂ ’ਤੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ, ਜੋ ਲੈਂਡਿੰਗ ਅਤੇ ਟੇਕ-ਆਫ਼ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਏਅਰਪੋਰਟ ’ਤੇ ਲੈਂਡਿੰਗ ਅਤੇ ਟੇਕ-ਆਫ਼ ਦੌਰਾਨ ਹਰ ਗਤੀਵਿਧੀ ’ਤੇ ਤਿੱਖੀ ਨਿਗਰਾਨੀ ਰੱਖੀ ਜਾਂਦੀ ਹੈ।

ਇਹ ਵੀ ਪੜ੍ਹੋ- ਸਾਬਕਾ DIG ਹਰਚਰਨ ਸਿੰਘ ਭੁੱਲਰ ਨੂੰ ਸੁਪਰੀਮ ਕੋਰਟ ਤੋਂ ਝਟਕਾ, ਜ਼ਮਾਨਤ ਅਰਜ਼ੀ ਖਾਰਜ

ਲੇਜ਼ਰ ਬੀਮ ਦਾ ਖ਼ਤਰਾ

ਲੈਂਡਿੰਗ ਅਤੇ ਟੇਕ-ਆਫ਼ ਸਮੇਂ ਜਹਾਜ਼ਾਂ ’ਤੇ ਲੇਜ਼ਰ ਲਾਈਟ ਮਾਰਨ ਵਾਲੀਆਂ ਘਟਨਾਵਾਂ ’ਤੇ ਰੋਕ ਲਾਉਣ ’ਤੇ ਵੀ ਜ਼ੋਰ ਦਿੱਤਾ ਗਿਆ। ਦੱਸਿਆ ਗਿਆ ਕਿ ਇਸ ਨਾਲ ਪਾਇਲਟਾਂ ਦੀ ਦ੍ਰਿਸ਼ਟੀ ਪ੍ਰਭਾਵਿਤ ਹੁੰਦੀ ਹੈ, ਜੋ ਸੁਰੱਖਿਆ ਲਈ ਖ਼ਤਰਨਾਕ ਹੈ।

ਗੈਰ-ਕਾਨੂੰਨੀ ਡ੍ਰੋਨ

ਹਵਾਈ ਅੱਡੇ ਦੇ ਪਾਬੰਦੀਸ਼ੁਦਾ ਖੇਤਰਾਂ ’ਚ ਗੈਰ-ਅਧਿਕਾਰਤ ਡ੍ਰੋਨ ਉਡਾਣਾਂ ’ਤੇ ਸਖ਼ਤੀ ਕਰਨ ਦੇ ਨਿਰਦੇਸ਼ ਦਿੱਤੇ ਗਏ।

ਗੈਰ-ਕਾਨੂੰਨੀ ਨਿਰਮਾਣ

ਏਅਰਪੋਰਟ ਦੇ ਨੇੜੇ ਨਿਯਮਾਂ ਖ਼ਿਲਾਫ਼ ਹੋ ਰਹੇ ਨਿਰਮਾਣ ਕੰਮਾਂ ’ਤੇ ਵੀ ਖੁੱਲ੍ਹ ਕੇ ਚਰਚਾ ਕੀਤੀ ਗਈ। ਡਾਇਰੈਕਟਰ ਨੇ ਕਿਹਾ ਕਿ ਏਅਰਪੋਰਟ ਇਕ ਸੰਵੇਦਨਸ਼ੀਲ ਥਾਂ ਹੈ ਅਤੇ ਇਸ ਦੇ ਆਲੇ-ਦੁਆਲੇ ਦਾ ਇਲਾਕਾ ਵੀ ਉੱਚ ਸੁਰੱਖਿਆ ਵਾਲਾ ਹੋਣਾ ਲਾਜ਼ਮੀ ਹੈ।

ਬੁੱਚੜਖਾਨੇ ਅਤੇ ਗੰਦਗੀ

ਹਵਾਈ ਅੱਡੇ ਦੇ ਆਲੇ-ਦੁਆਲੇ ਮੌਜੂਦ ਗੈਰ-ਕਾਨੂੰਨੀ ਝੁੱਗੀਆਂ-ਬਸਤੀਆਂ ਅਤੇ ਬੁੱਚੜਖਾਨਿਆਂ ਕਾਰਨ ਪੰਛੀ ਹਵਾਈ ਅੱਡੇ ਵੱਲ ਆਕਰਸ਼ਿਤ ਹੁੰਦੇ ਹਨ। ਮੀਟਿੰਗ ’ਚ ਕਿਹਾ ਗਿਆ ਕਿ ਖੁੱਲ੍ਹੇ ’ਚ ਸੁੱਟਿਆ ਕੂੜਾ-ਕਰਕਟ, ਪਸ਼ੂਆਂ ਦੇ ਅਵਸ਼ੇਸ਼ ਅਤੇ ਖੁੱਲ੍ਹਾ ਸੀਵਰੇਜ ਹੀ ਇਸ ਦਾ ਮੁੱਖ ਕਾਰਨ ਹਨ। ‘‘ਹਵਾਈ ਯਾਤਰੀਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਪਹਿਲ ਹੈ। ਹਵਾਈ ਅੱਡੇ ਦੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖਣ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਸਥਾਨਕ ਪ੍ਰਸ਼ਾਸਨ ਅਤੇ ਆਮ ਨਾਗਰਿਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਹ ਏਅਰਪੋਰਟ ਦੇਸ਼ ਲਈ ਬਹੁਤ ਮਹੱਤਵਪੂਰਨ ਹੈ।’’

ਇਕ ਦਰਜਨ ਤੋਂ ਵੱਧ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਰਹੇ ਮੌਜੂਦ

ਮੀਟਿੰਗ ’ਚ ਮੁੱਖ ਤੌਰ ’ਤੇ ਏਅਰਪੋਰਟ ਡਾਇਰੈਕਟਰ ਭੁਪਿੰਦਰ ਸਿੰਘ, ਭਾਰਤੀ ਵਾਯੂ ਸੈਨਾ ਤੋਂ ਰਿਪੁਦਮਨ ਕੌਰ ਮਾਨ ਅਤੇ ਕੈਪਟਨ ਅਜੈ ਪਾਲ ਸਿੰਘ, ਐੱਸ. ਡੀ. ਐੱਮ. ਖੁਸ਼ਬੀਰ ਸਿੰਘ, ਐੱਸ. ਪੀ. ਦਿਹਾਤੀ ਆਦਿੱਤਿਆ ਵਾਰਿਅਰ, ਸੀ. ਆਈ. ਐੱਸ. ਐੱਫ. ਤੋਂ ਤੁਸ਼ਾਰ ਡੀ., ਜੰਗਲਾਤ ਵਿਭਾਗ ਤੋਂ ਡਾ. ਦਿਲਪ੍ਰੀਤ ਕੌਰ, ਡਾ. ਜਸਪਾਲ ਸਿੰਘ (ਡੀ. ਐੱਚ. ਓ.), ਫੂਡ ਸਪਲਾਈ ਵਿਭਾਗ ਤੋਂ ਸੰਦੀਪ ਸਿੰਘ, ਇੰਡੀਗੋ ਏਅਰਲਾਈਨਜ਼ ਤੋਂ ਮੈਨੇਜਰ ਸੁਨੰਦਾ ਆਲੇ, ਵਰੁਣ ਪ੍ਰਤਾਪ, ਪਵਨ, ਰਤਨ ਸਿੰਘ ਅਤੇ ਸਥਾਨਕ ਪੁਲਸ ਤੋਂ ਮੈਡਮ ਕਲਜੀਤ ਕੌਰ ਸਮੇਤ ਕਈ ਹੋਰ ਅਧਿਕਾਰੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


 


author

Shivani Bassan

Content Editor

Related News