ਟ੍ਰਿਪਲ ਰੀਅਰ ਕੈਮਰੇ ਭਾਰਤ ''ਚ ਲਾਂਚ ਹੋਇਆ Tecno Spark 4 ਸਮਾਰਟਫੋਨ

09/26/2019 2:20:24 AM

ਗੈਜੇਟ ਡੈਸਕ—ਟੈਕਨੋ ਮੋਬਾਇਲ ਨੇ ਭਾਰਤ 'ਚ ਆਪਣੇ ਟੈਕਨੋਪਸਾਰਕ 4 (Tecno Spark 4) ਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਕੁਝ ਸਮੇਂ ਪਹਿਲਾਂ ਹੀ Tecno Spark 4 Air ਲਾਂਚ ਕੀਤਾ ਸੀ। ਇਹ ਫੋਨ ਦੋ ਰੈਮ ਸਟੋਰੇਜ਼ 'ਚ ਆਉਂਦਾ ਹੈ। ਫੋਨ 'ਚ 6.5 ਇੰਚ ਵਾਟਰਡਰਾਪ ਨੌਚ, ਟ੍ਰਿਪਲ ਰੀਅਰ ਕੈਮਰਾ ਅਤੇ ਰੀਅਰ ਫਿੰਗਰਪ੍ਰਿੰਟ ਸੈਂਸਰ ਵਰਗੇ ਫੀਚਰਸ ਦਿੱਤੇ ਗਏ ਹਨ। ਭਾਰਤ 'ਚ ਇਹ ਫੋਨ ਰੈੱਡਮੀ 8ਏ, ਰੀਅਲਮੀ ਸੀ2, ਮੋਟੋ ਈ6ਐੱਸ, ਇਨਫਿਨਿਕਸ ਹੋਟ 8, ਨੋਕੀਆ 3.2, ਲੈਨੋਵੋ ਏ6ਨੋਟ ਵਰਗੇ ਸਮਰਾਟਫੋਨਸ ਨੂੰ ਟੱਕਰ ਦੇਵੇਗਾ।

ਭਾਰਤ 'ਚ ਕੀਮਤ ਤੇ ਉਪਲੱਬਧਤਾ
ਭਾਰਤ 'ਚ ਇਸ ਫੋਨ ਦੇ 3GB + 32GB ਵੇਰੀਐਂਟ ਦੀ ਕੀਮਤ 7,999 ਰੁਪਏ ਹੈ ਅਤੇ  4GB + 64GB ਮਾਡਲ ਦੇ ਲਈ ਤੁਹਾਨੂੰ 8,999 ਰੁਪਏ ਖਰਚਣੇ ਪੈਣਗੇ। 3ਜੀ.ਬੀ. ਰੈਮ ਵੇਰੀਐਂਟ ਵੈਕੇਸ਼ਨ ਬਲੂ, ਰਾਇਲ ਪਰਪਲ ਕਲਰ 'ਚ ਅਤੇ 4ਜੀ.ਬੀ. ਵੇਰੀਐਂਟ ਬਲੂ ਅਤੇ ਮੈਜੇਸਟਿਕ ਪਰਪਲ ਕਲਰ ਆਪਸ਼ਨ 'ਚ ਉਪਲੱਬਧ ਹੈ। ਭਾਰਤ 'ਚ ਇਹ ਫੋਨ 35,000 ਤੋਂ ਜ਼ਿਆਦਾ ਆਫਲਾਈਨ ਸਟੋਰਸ 'ਤੇ ਉਪਲੱਬਧ ਹੈ।

ਸਪੈਸੀਫਿਕੇਸ਼ਨਸ
ਇਹ ਫੋਨ ਐਂਡ੍ਰਾਇਡ 9.0 ਪਾਈ 'ਤੇ ਰਨ ਕਰਦਾ ਹੈ। ਫੋਨ 'ਚ 6.52 ਇੰਚ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ Helio A22 ਕਵਾਡ ਕੋਰ ਪ੍ਰੋਸੈਸਰ ਨਾਲ 3ਜੀ.ਬੀ. ਰੈਮ ਅਤੇ 4ਜੀ.ਬੀ. ਰੈਮ ਆਪਸ਼ਨ ਦਿੱਤੇ ਗਏ ਹਨ। ਗੱਲ ਕਰੀਏ ਕੈਮਰੇ ਦੀ ਤਾਂ ਇਸ ਫੋਨ 'ਚ 13 ਮੈਗਾਪਿਕਸਲ ਪ੍ਰਾਈਮਰੀ ਸੈਂਸਰ ਨਾਲ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ 'ਚ 8 ਮੈਗਾਪਿਕਸਲ ਸੈਲਫੀ ਕੈਮਰਾ ਦਿੱਤਾ ਗਿਆ ਹੈ।

ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ 26 ਘੰਟੇ ਦਾ ਟਾਕਟਾਈਮ ਦਿੰਦੀ ਹੈ। ਇਸ ਤੋਂ ਇਲਾਵਾ ਬੈਟਰੀ 6 ਘੰਟੇ ਦਾ ਵੀਡੀਓ ਪਲੇਅਬੈਕ, 6.9 ਘੰਟੇ ਗੇਮਿੰਗ ਅਤੇ 110 ਘੰਟੇ ਦਾ ਆਡੀਓ ਪਲੇਅਬੈਕ ਦਿੰਦੀ ਹੈ। ਫੋਨ 'ਚ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਫੀਚਰਸ ਵੀ ਦਿੱਤੇ ਗਏ ਹਨ। ਕੁਨੈਕਟੀਵਿਟੀ ਲਈ ਫੋਨ 'ਚ  Wi-Fi 802.11 a/b/g/n, GPS, , ਡਿਊਲ VoLTE ਅਤੇ USB OTG ਆਪਸ਼ਨਸ ਦਿੱਤੇ ਗਏ ਹਨ।


Karan Kumar

Content Editor

Related News