ਵੇਦਾਂਤਾ ਲਿਮਿਟੇਡ ਦਾ ਐਲੂਮੀਨੀਅਮ ਉਤਪਾਦਨ ਚੌਥੀ ਤਿਮਾਹੀ ''ਚ 4 ਫ਼ੀਸਦੀ ਵਧਿਆ

Thursday, Apr 04, 2024 - 04:08 PM (IST)

ਨਵੀਂ ਦਿੱਲੀ (ਭਾਸ਼ਾ) - ਵਿਵਿਧ ਕੁਦਰਤੀ ਸਰੋਤ ਕੰਪਨੀ ਵੇਦਾਂਤਾ ਲਿਮਟਿਡ ਦਾ ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ ਵਿੱਚ ਕੁੱਲ ਅਲਮੀਨੀਅਮ ਉਤਪਾਦਨ ਸਾਲ-ਦਰ-ਸਾਲ ਚਾਰ ਫ਼ੀਸਦੀ ਵਧ ਕੇ 5,98,000 ਟਨ ਹੋ ਗਿਆ ਹੈ। ਵੇਦਾਂਤਾ ਨੇ ਬੀਐੱਸਈ ਨੂੰ ਸੂਚਿਤ ਕੀਤਾ ਕਿ ਵਿੱਤੀ ਸਾਲ 2022-23 ਦੀ ਇਸੇ ਤਿਮਾਹੀ ਵਿੱਚ ਕੰਪਨੀ ਦਾ ਐਲੂਮੀਨੀਅਮ ਉਤਪਾਦਨ 5,74,000 ਟਨ ਸੀ। ਕੰਪਨੀ ਦੇ ਅਨੁਸਾਰ, ਓਡੀਸ਼ਾ ਵਿੱਚ ਉਸਦੀ ਲਾਂਜੀਗੜ੍ਹ ਰਿਫਾਇਨਰੀ ਯੂਨਿਟ ਵਿੱਚ ਐਲੂਮਿਨਾ ਦਾ ਉਤਪਾਦਨ ਬਿਹਤਰ ਸੰਚਾਲਨ ਪ੍ਰਦਰਸ਼ਨ ਦੇ ਕਾਰਨ 18 ਫ਼ੀਸਦੀ ਵਧ ਕੇ 4,48,000 ਟਨ ਹੋ ਗਿਆ ਹੈ। 

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਇਸ ਦੇ ਨਾਲ ਹੀ ਚੌਥੀ ਤਿਮਾਹੀ 'ਚ ਜ਼ਿੰਕ ਇੰਡੀਆ ਦਾ ਖਣਨ ਧਾਤ ਦਾ ਉਤਪਾਦਨ ਘਟ ਕੇ 2,99,000 ਟਨ ਰਹਿ ਗਿਆ। ਵਿੱਤੀ ਸਾਲ 2022-23 ਦੀ ਇਸੇ ਤਿਮਾਹੀ 'ਚ ਇਹ 3,01,000 ਟਨ ਤੋਂ ਜ਼ਿਆਦਾ ਸੀ। ਰਿਫਾਇੰਡ ਜ਼ਿੰਕ ਦਾ ਉਤਪਾਦਨ ਸਮੀਖਿਆ ਅਧੀਨ ਤਿਮਾਹੀ 'ਚ ਦੋ ਫ਼ੀਸਦੀ ਵਧ ਕੇ 2,20,000 ਟਨ ਹੋ ਗਿਆ, ਜਦਕਿ ਰਿਫਾਇੰਡ ਲੀਡ ਦਾ ਉਤਪਾਦਨ ਘਟ ਕੇ 53,000 ਟਨ ਰਹਿ ਗਿਆ। ਵੇਦਾਂਤਾ ਵੇਦਾਂਤਾ ਰਿਸੋਰਸਜ਼ ਲਿਮਿਟੇਡ ਦੀ ਸਹਾਇਕ ਕੰਪਨੀ ਹੈ। ਇਹ ਦੁਨੀਆ ਦੀਆਂ ਪ੍ਰਮੁੱਖ ਕੁਦਰਤੀ ਸਰੋਤ ਕੰਪਨੀਆਂ ਵਿੱਚੋਂ ਇੱਕ ਹੈ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News