ਨਿਊਜਰਸੀ ਦੀ ਮਰਸਰ ਕਾਉਂਟੀ ਮੋਟਲ ਤੋਂ 500,000 ਡਾਲਰ ਦੀ ਕੋਕੀਨ ਬਰਾਮਦ, 4 ਗ੍ਰਿਫ਼ਤਾਰ

04/06/2024 2:02:20 PM

ਨਿਊਜਰਸੀ (ਰਾਜ ਗੋਗਨਾ)- ਅਮਰੀਕਾ ਦੇ ਨਿਊਜਰਸੀ ਸੂਬੇ ਦੀ ਮਰਸਰ ਕਾਉਂਟੀ ਦੇ ਇਕ ਮੋਟਲ ਤੋਂ 500,000 ਡਾਲਰ ਦੀ ਕੋਕੀਨ ਬਰਾਮਦ ਕੀਤੀ ਗਈ ਹੈ ਅਤੇ  4 ਸ਼ੱਕੀ ਵਿਅਕਤੀਆਂ ਨੂੰ  ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਵਿਲੀਅਮ ਐਡਰੋਵਰ ਰੋਡਰਿਗਜ਼, ਮੈਨੂਅਲ ਕਾਸਤਰੋ ਵੇਲਾਜ਼ਕੁਏਜ਼, ਜੈਮੀ ਐਸੀਵੇਡੋ-ਕੋਰੇਆ ਅਤੇ ਏਲਵਿਨ ਪੇਰੇਜ਼-ਮੇਡੀਨਾ ਨੂੰ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: ਅਮਰੀਕੀ ਪੁਲਸ ਨੇ ਬੱਸ 'ਚ ਕੁੜੀ ਨੂੰ ਗਲਤ ਤਰੀਕੇ ਨਾਲ ਛੂਹਣ ਦੇ ਦੋਸ਼ 'ਚ ਭਾਰਤੀ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ

ਮਰਸਰ ਕਾਉਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਕਹਿਣਾ ਹੈ ਕਿ ਉਹਨਾਂ ਨੇ ਲੰਬੀ ਜਾਂਚ ਤੋਂ ਬਾਅਦ ਇੱਕ ਡੀਈਏ ਟਿਪ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ, ਜੋ ਉਨ੍ਹਾਂ ਨੂੰ ਨਿਊਜਰਸੀ ਦੇ ਲਾਰੈਂਸ ਟਾਊਨਸ਼ਿਪ ਵਿੱਚ ਮੋਟਲ 6 ਤੱਕ ਲੈ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੋਟਲ 6 ਦੇ ਕਮਰੇ ਵਿੱਚ 5.1 ਕਿਲੋਗ੍ਰਾਮ ਪਾਊਡਰ ਕੋਕੀਨ ਬਰਾਮਦ ਕੀਤੀ, ਜਿਸਦੀ ਕੀਮਤ ਲਗਭਗ 500,000 ਡਾਲਰ ਦੇ ਕਰੀਬ ਹੈ। ਸਾਰੇ 4 ਸ਼ੱਕੀ ਹੁਣ ਕਈ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ: ਹਾਂਗਕਾਂਗ 'ਚ 'ਬੀ ਵਾਇਰਸ' ਦਾ ਪਹਿਲਾ ਮਾਮਲਾ ਦਰਜ, ਬਾਂਦਰ ਦੇ ਕੱਟਣ ਨਾਲ ਵਿਅਕਤੀ ਦੀ ਹਾਲਤ ਗੰਭੀਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News