Tata Motors ਦੀ ਵਿਕਰੀ 4.39 ਫ਼ੀਸਦੀ ਡਿੱਗੀ

Saturday, Jun 03, 2017 - 12:34 PM (IST)

Tata Motors ਦੀ ਵਿਕਰੀ 4.39 ਫ਼ੀਸਦੀ ਡਿੱਗੀ

ਜਲੰਧਰ- ਘਰੇਲੂ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਦੀ ਮਈ ''ਚ ਕੁਲ ਵਿਕਰੀ 4.39 ਫ਼ੀਸਦੀ ਡਿੱਗ ਕੇ 38,361 ਵਾਹਨ ਰਹੀ ਜੋ ਪਿਛਲੇ ਸਾਲ ਇਸ ਮਹੀਨੇ ''ਚ 40,123 ਵਾਹਨ ਸੀ। ਕੰਪਨੀ ਨੇ ਕਿਹਾ ਕਿ ਕਮਰਸ਼ੀਅਲ ਅਤੇ ਪੈਸੰਜਰ ਵਾਹਨਾਂ ਦੀ ਘਰੇਲੂ ਵਿਕਰੀ 3.45 ਫ਼ੀਸਦੀ ਘੱਟ ਕੇ 34,461 ਵਾਹਨ ਰਹੀ ਜੋ ਮਈ 2016 ''ਚ 35,695 ਵਾਹਨ ਸੀ। ਮਈ, 2017 ''ਚ ਕੰਪਨੀ ਨੇ 10,855 ਯਾਤਰੀ ਵਾਹਨਾਂ ਦੀ ਘਰੇਲੂ ਵਿਕਰੀ ਕੀਤੀ ਜੋ ਪਿਛਲੇ ਸਾਲ ਦੇ ਮੁਕਾਬਲੇ 27 ਫ਼ੀਸਦੀ ਜ਼ਿਆਦਾ ਹੈ। ਉਥੇ ਹੀ ਕਮਰਸ਼ੀਅਲ ਵਾਹਨਾਂ ਦੀ ਘਰੇਲੂ ਵਿਕਰੀ 13 ਫ਼ੀਸਦੀ ਘੱਟ ਕੇ 23,606 ਵਾਹਨ ਰਹੀ ।

ਕੰਪਨੀ ਦੇ ਐੱਮ. ਐੱਚ. ਸੀ. ਵੀ. ਟਰੱਕਾਂ ਦੀ ਸੰਪੂਰਨ ਵਿਕਰੀ ਮਈ, 2017 ''ਚ 6522 ਰਹੀ, ਜੋ ਮਈ, 2016 ਤੋਂ 40 ਫ਼ੀਸਦੀ ਘੱਟ ਹੈ। ਉਥੇ ਹੀ ਆਈ. ਐੱਲ. ਸੀ. ਵੀ. ਟਰੱਕਾਂ ਦੀ ਵਿਕਰੀ 12 ਫ਼ੀਸਦੀ ਘੱਟ ਕੇ 2368 ਵਾਹਨ ਰਹੀ। ਕੰਪਨੀ ਦੀ ਬਰਾਮਦ ਵੀ 12 ਫ਼ੀਸਦੀ ਘੱਟ ਕੇ 3900 ਵਾਹਨ ਰਹਿ ਗਈ ਜੋ ਮਈ, 2016 ''ਚ 4428 ਵਾਹਨ ਸੀ।


Related News