22 ਸਾਲਾਂ ਬਾਅਦ ਨਵੇਂ ਅਵਤਾਰ ''ਚ ਵਾਪਸ ਆਈ ਟਾਟਾ ਦੀ ਧਾਕੜ SUV, ਜਾਣੋ ਕੀਮਤ ਤੇ ਖੂਬੀਆਂ

Thursday, Nov 27, 2025 - 05:40 PM (IST)

22 ਸਾਲਾਂ ਬਾਅਦ ਨਵੇਂ ਅਵਤਾਰ ''ਚ ਵਾਪਸ ਆਈ ਟਾਟਾ ਦੀ ਧਾਕੜ SUV, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ- 90 ਦੇ ਦਹਾਕੇ 'ਚ ਐੱਸ.ਯੂ.ਵੀ. ਦਾ ਮਤਲਬ ਪਾਵਰ ਅਤੇ ਸਟਾਈਲ ਸੀ ਅਤੇ ਸਿਏਰਾ ਨੇ ਹਰ ਹਿੰਦੁਸਤਾਨੀ ਨੂੰ ਓਹੀ ਅਹਿਸਾਸ ਕਰਵਾਇਆ ਸੀ। ਸਾਲ ਬੀਤੇ ਗਏ, ਤਕਨੀਕ ਬਦਲੀ ਪਰ ਦਿਲ ਦੇ ਕਿਸੇ ਕੋਨੇ 'ਚ ਸਿਏਰਾ ਦੀ ਉਹ ਦਮਦਾਰ ਬਾਡੀ ਅਤੇ ਸਟ੍ਰੇਟ ਸਟਾਂਸ ਅੱਜ ਵੀ ਜ਼ਿੰਦਾ ਹੈ। ਕਿਸੇ ਵੀ ਭਾਰਤ ਕੰਪਨੀ ਵੱਲੋਂ ਤਿਆਰ ਕੀਤੀ ਗਈ ਪਹਿਲੀ ਦੇਸੀ ਐੱਸ.ਯੂ.ਵੀ. 'ਟਾਟਾ ਸਿਏਰਾ' ਨੇ ਇਕ ਵਾਰ ਫਿਰ ਵਾਪਸੀ ਕੀਤੀ ਹੈ। ਟਾਟਾ ਮੋਟਰਸ ਨੇ ਮੁੰਬਈ 'ਚ ਆਯੋਜਿਤ ਇਕ ਈਵੈਂਟ 'ਚ ਟਾਟਾ ਸਿਏਰਾ ਨੂੰ ਇਕ ਵਾਰ ਫਿਰ ਅਧਿਕਾਰਤ ਤੌਰ 'ਤੇ ਲਾਂਚ ਕੀਤਾ ਹੈ। 

ਦੱਸ ਦੇਈਏ ਕਿ ਟਾਟਾ ਸਿਏਰਾ ਨੂੰ ਕੰਪਨੀ ਨੇ ਪਹਿਲੀ ਵਾਰ 1991 'ਚ ਲਾਂਚ ਕੀਤਾ ਸੀ। ਸਟਾਈਲਿਸ਼ ਲੁੱਕ, ਕਰਵਡ ਗਲਾਸ ਬਾਡੀ, ਪਾਵਰਫੁਲ ਇੰਜਣ ਦੇ ਨਾਲ ਆਉਣ ਵਾਲੀ ਸਿਏਰਾ ਲਈ ਉਸ ਸਮੇਂ ਸ਼ਾਇਦ ਭਾਰਤ ਤਿਆਰ ਨਹੀਂ ਸੀ। ਸਾਲ 2003 ਆਉਂਦੇ-ਆਉਂਦੇ ਇਸਨੂੰ ਬੰਦ ਕਰ ਦਿੱਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਇਹ ਐੱਸ.ਯੂ.ਵੀ. ਆਪਣੇ ਸਮੇਂ ਤੋਂ ਕਿਤੇ ਅੱਗੇ ਸੀ। ਟਾਟਾ ਮੋਟਰਸ ਦੇ ਸੀ.ਈ.ਓ. ਸ਼ੈਲੇਸ਼ ਚੰਦਰਾ ਨੇ ਵੀ ਲਾਂਚ ਈਵੈਂਟ ਦੌਰਾਨ ਕਿਹਾ ਕਿ ਹੁਣ ਇੰਡੀਆ ਟਾਟਾ ਸਿਏਰਾ ਲਈ ਤਿਆਰ ਹੈ। ਇਹ ਸਿਰਫ ਇਕ ਐੱਸ.ਯੂ.ਵੀ. ਨਹੀਂ ਸਗੋਂ ਇਕ ਲੀਜੈਂਡ ਦੀ ਵਾਪਸੀ ਹੈ, ਜੋ ਮਾਡਰਨ ਤਕਨੀਕ ਦੇ ਨਾਲ ਮੁੜ ਬਾਜ਼ਾਰ 'ਚ ਐਂਟਰੀ ਕਰਨ ਜਾ ਰਹੀ ਹੈ। 

ਕੀਮਤ ਤੇ ਬੁਕਿੰਗ

ਆਕਰਸ਼ਕ ਲੁੱਕ ਅਤੇ ਦਮਦਾਰ ਇੰਜਣ ਨਾਲ ਲੈਸ ਇਸ ਐੱਸ.ਯੂ.ਵੀ. ਦੀ ਸ਼ੁਰੂਆਤੀ ਕੀਮਤ 11.49 ਲੱਖ ਰੁਪਏ ਰੱਖੀ ਗਈ ਹੈ। ਕੰਪਨੀ ਨੇ ਇਸਨੂੰ ਇੰਟ੍ਰੋਡਕਟਰੀ ਪ੍ਰਾਈਜ਼ ਦੇ ਨਾਲ ਲਾਂਚ ਕੀਤਾ ਹੈ, ਯਾਨੀ ਭਵਿੱਖ 'ਚ ਇਸਦੀ ਕੀਮਤ 'ਚ ਵਾਧਾ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ ਇਸਦੀ ਬੁਕਿੰਗ ਆਉਣ ਵਾਲੀ 16 ਦਸੰਬਰ ਤੋਂ ਸ਼ੁਰੂ ਹੋਵੇਗੀ ਅਤੇ ਐੱਸ.ਯੂ.ਵੀ. ਦੀ ਡਿਲਿਵਰੀ 15 ਜਨਵਰੀ 2026 ਤੋਂ ਸ਼ੁਰੂ ਕੀਤੀ ਜਾਵੇਗੀ। 

PunjabKesari

ਇੰਜਣ ਆਪਸ਼ਨ

ਨਵੀਂ ਸਿਏਰਾ ਨੂੰ ਕਈ ਪਾਵਰਟ੍ਰੇਨ ਆਪਸ਼ਨ ਦੇ ਨਾਲ ਲਾਂਚ ਕੀਤਾ ਗਿਆ ਹੈ, ਜੋ ਗਾਹਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੋਵੇਂ ਆਪਸ਼ਨ ਦਿੰਦੇ ਹਨ-

ਆਰਕੀਟੈਕਟਰ

ਨਵੀਂ ਐਸ.ਯੂ.ਵੀ. ਆਲ-ਟੇਰੇਨ ਰੈਡੀ, ਓਮਨੀ-ਐਨਰਜੀ ਅਤੇ ਜੀਓਮੈਟਰੀ ਸਕੇਲੇਬਲ (ARGOS) ਆਰਕੀਟੈਕਚਰ 'ਤੇ ਬੇਸਡ ਹੈ। ਸਿਏਰਾ ਸਿਰਫ ਫਰੰਟ ਵ੍ਹੀਲ ਡਰਾਈਵ ਵਾਹਨ ਦੇ ਰੂਪ 'ਚ ਉਪਲੱਬਧ ਹੈ। 

ਡਿਜ਼ਾਈਨ

ਸਿਏਰਾ ਨੂੰ ਰੈਟਰੋ ਲੁੱਕ ਦਿੰਦੇ ਹੋਏ ਐਕਸਟੀਰੀਅਰ 'ਚ ਬਾਕਸੀ ਸਿਲਹੁਟ, ਉੱਚਾ ਬੋਨਟ ਦਿੱਤਾ ਗਿਆ ਹੈ। ਇਸਦੇ ਨਾਲ ਹੀ ਇਸਨੂੰ ਮਾਡਰਨ ਲੁੱਕ ਵੀ ਦਿੱਤੀ ਗਈ ਹੈ। ਫਰੰਟ ਅਤੇ ਰੀਅਰ 'ਚ ਪੂਰੀ ਚੌੜਾਈ 'ਚ ਫੈਲੀ ਐੱਲ.ਈ.ਡੀ. ਬਾਰ, ਵਰਟਿਕਲ ਸਟੈਕਡ ਐੱਲ.ਈ.ਡੀ. ਹੈੱਡਲਾਈਟਸ, ਰੋਸ਼ਨੀ ਵਾਲੇ ਫਲੱਸ਼-ਟਾਈਪ ਡੋਰ ਹੈਂਡਲ ਅਤੇ ਪੈਨੋਰਮਿਕ ਸਨਰੂਫ ਸ਼ਾਮਲ ਹਨ। ਉਥੇ ਹੀ 17 ਇੰਚ ਸਟੀਲ ਵ੍ਹੀਲ ਦੇ ਨਾਲ-ਨਾਲ 17 ਤੋਂ 19 ਇੰਚ ਦੇ ਅਲੌਏ ਵ੍ਹੀਲਜ਼ ਦਾ ਵੀ ਆਪਸ਼ਨ ਮਿਲੇਗਾ। 

ਇੰਟੀਰੀਅਰ ਅਤੇ ਫੀਚਰਜ਼

ਸਿਏਰਾ ਦਾ ਕੈਬਿਨ ਫੀਚਰਜ਼ ਅਤੇ ਤਕਨਾਲੋਜੀ ਨਾਲ ਭਰਪੂਰ ਹੈ, ਜੋ ਇਸਨੂੰ ਇੱਕ ਪ੍ਰੀਮੀਅਮ ਅਹਿਸਾਸ ਦਿੰਦਾ ਹੈ। ਇਸ ਵਿੱਚ 10.25-ਇੰਚ ਡਿਜੀਟਲ ਡਰਾਈਵਰ ਡਿਸਪਲੇਅ, 12.3-ਇੰਚ ਸੈਂਟਰਲ ਟੱਚਸਕ੍ਰੀਨ, ਅਤੇ ਵਾਇਰਲੈੱਸ ਹੈੱਡਫੋਨ ਦੇ ਨਾਲ 12.3-ਇੰਚ ਯਾਤਰੀ ਸਕ੍ਰੀਨ ਹੈ। ਇੱਕ 12-ਸਪੀਕਰ JBL ਸਾਊਂਡ ਸਿਸਟਮ, ਇੱਕ ਡੈਸ਼ਬੋਰਡ-ਮਾਊਂਟਡ ਸਾਊਂਡ ਬਾਰ ਅਤੇ ਡੌਲਬੀ ਐਟਮਸ ਸਰਾਊਂਡ ਸਾਊਂਡ ਤਕਨਾਲੋਜੀ, ਵਾਇਰਲੈੱਸ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਦੇ ਨਾਲ, ਇੱਕ ਹੈੱਡ-ਅੱਪ ਡਿਸਪਲੇਅ, ਐਂਬੀਐਂਟ ਲਾਈਟਾਂ, ਡਿਊਲ-ਜ਼ੋਨ AC, ਅਤੇ ਹਵਾਦਾਰ ਸੀਟਾਂ ਵੀ ਸ਼ਾਮਲ ਹਨ।

ਸੈਫਟੀ ਫੀਚਰਜ਼

ਸੁਰੱਖਿਆ ਦੇ ਮਾਮਲੇ ਵਿੱਚ ਇਹ 6 ਏਅਰਬੈਗ, ISOFIX ਸੀਟ ਐਂਕਰ, ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ ਅਤੇ ਹਿੱਲ ਹੋਲਡ ਅਸਿਸਟ, ਇੱਕ 360-ਡਿਗਰੀ ਕੈਮਰਾ ਸੈੱਟਅੱਪ, ਫਰੰਟ ਪਾਰਕਿੰਗ ਸੈਂਸਰ, ਅਤੇ 22 ਵਿਸ਼ੇਸ਼ਤਾਵਾਂ ਵਾਲਾ ਇੱਕ ਲੈਵਲ 2+ ADAS ਸੂਟ ਦੇ ਨਾਲ ਆਵੇਗਾ।


author

Rakesh

Content Editor

Related News