ਟਾਟਾ ਜਲਦ ਲਾਂਚ ਕਰੇਗੀ ਹੈਰੀਅਰ ਦਾ ਪੈਟਰੋਲ ਮਾਡਲ, MG ਹੈਕਟਰ ਨਾਲੋਂ ਘੱਟ ਹੋਵੇਗੀ ਕੀਮਤ

12/14/2020 4:54:28 PM

ਆਟੋ ਡੈਸਕ– ਟਾਟਾ ਜਲਦ ਹੀ ਆਪਣੀ ਦਮਦਾਰ ਐੱਸ.ਯੂ.ਵੀ. ਹੈਰੀਅਰ ਨੂੰ 1.5 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਨਾਲ ਬਾਜ਼ਾਰ ’ਚ ਉਤਾਰਣ ਵਾਲੀ ਹੈ। ਇਸ ਕਾਰ ’ਚ ਦਿੱਤਾ ਜਾਣ ਵਾਲਾ ਇਹ ਨਵਾਂ ਇੰਜਣ ਡਾਇਰੈਕਟ ਇੰਜੈਕਸ਼ਨ ਟੈਕਰਨਾਲੋਜੀ ਨੂੰ ਸੁਪੋਰਟ ਕਰੇਗਾ। ਰਿਪੋਰਟ ਮੁਤਾਬਕ, ਕੰਪਨੀ ਇਸ ਕਾਰ ਦੀ ਫਿਲਹਾਲ ਟੈਸਟਿੰਗ ਪੁਣੇ ’ਚ ਕਰ ਰਹੀ ਹੈ। ਪੈਟਰੋਲ ਇੰਜਣ ਮਾਡਲ ਲਿਆਉਣ ਤੋਂ ਬਾਅਦ ਕੰਪਨੀ ਇਸ ਕਾਰ ਨੂੰ ਪੈਟਰੋਲ ਹਾਈਬ੍ਰਿਡ ਇੰਜਣ ਨਾਲ ਵੀ ਲਾਂਚ ਕਰ ਸਕਦੀ ਹੈ। 

ਦੱਸ ਦੇਈਏ ਕਿ ਟਾਟਾ ਹੈਰੀਅਰ ਦਾ ਇਸ ਸਮੇਂ ਡੀਜ਼ਲ ਇੰਜਣ ਮਾਡਲ ਬਾਜ਼ਾਰ ’ਚ ਉਪਲੱਬਧ ਹੈ ਜਿਸ ਦੀ ਸ਼ੁਰੂਆਤੀ ਕੀਮਤ 13 ਲੱਖ 84 ਹਜ਼ਾਰ ਰੁਪਏ ਹੈ। ਅਜਿਹੇ ’ਚ ਉਮੀਦ ਕੀਤੀ ਜਾ ਰਹੀ ਹੈ ਕਿ ਟਾਟਾ ਹੈਰੀਅਰ ਦੇ ਪੈਟਰੋਲ ਮਾਡਲ ਦੀ ਕੀਮਤ ਐੱਮ.ਜੀ. ਹੈਕਟਰ ਦੀ 12.84 ਲੱਖ ਰੁਪਏ ਤੋਂ ਘੱਟ ਹੋਵੇਗੀ। ਹਾਲਾਂਕਿ, ਇਸ ਬਾਰੇ ਕੰਪਨੀ ਵਲੋਂ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਦੱਸ ਦੇਈਏ ਕਿ ਟਾਟਾ ਹੈਰੀਅਰ ਦੀ ਔਸਤ ਵਿਕਰੀ ਹਰ ਮਹੀਨੇ 1200 ਤੋਂ 1300 ਇਕਾਈਆਂ ਦੀ ਹੈ, ਉਥੇ ਹੀ ਕੰਪਨੀ ਨੂੰ ਉਮੀਦ ਹੈ ਕਿ ਪੈਟਰੋਲ ਇੰਜਣ ਮਾਡਲ ਦੇ ਆਉਣ ਨਾਲ ਇਸ ਵਿਚ ਉਛਾਲ ਆਏਗਾ। 


Rakesh

Content Editor

Related News