Spotify ਨੇ ਇਕ ਹਫਤੇ ''ਚ ਜੋੜੇ 10 ਲੱਖ ਤੋਂ ਜ਼ਿਆਦਾ ਭਾਰਤੀ listeners
Tuesday, Mar 05, 2019 - 01:01 PM (IST)

ਗੈਜੇਟ ਡੈਸਕ- ਸਪਾਟੀਫਾਈ ਨੇ ਇਕ ਹਫਤੇ ਦੇ ਅੰਦਰ 10 ਲੱਖ ਤੋਂਂ ਜ਼ਿਆਦਾ ਯੂਜ਼ਰਸ ਨੂੰ ਆਪਣੇ ਨਾਲ ਜੋੜ ਲਏ ਹਨ। ਇਹ ਲਿਸਨਰਸ ਮੁੱਫਤ ਤੇ ਪ੍ਰੀਮੀਅਮ ਟਾਇਰਸ ਨੂੰ ਮਿਲਾ ਕੇ ਹਨ। ਪਿਛਲੇ ਹਫਤੇ ਹੀ ਇਸ ਮਿਊਜਿਕ ਪਲੇਟਫਾਰਮ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਸੀ। ਸਪਾਟੀਫਾਈ ਦੇ ਲਾਂਚ ਦੇ ਬਾਅਦ ਹੁਣ ਕੰਪਨੀ ਦੀ ਸਿੱਧੀ ਟੱਕਰ ਪਹਿਲਾਂ ਤੋਂ ਮੌਜੂਦ ਜਿਓਸਾਵਨ, ਐਪਲ ਮਿਊਜ਼ਿਕ ਤੇ ਦੂਜੇ ਮਿਊਜ਼ਿਕ ਪਲੇਟਫਾਰਮ ਦੇ ਨਾਲ ਹੋਵੇਗੀ। ਸਵੀਡਿਸ਼ ਕੰਪਨੀ ਯੂਜ਼ਰਸ ਨੂੰ ਮੁਫਤ ਵਰਜ਼ਨ ਵੀ ਦੇ ਰਹੀ ਹੈ ਜੋ ਇਸ਼ਤਿਹਾਰ ਦੇ ਨਾਲ ਮਿਲੇਗਾ ਜਦ ਕਿ ਇਸ਼ਤਿਹਾਰ ਮੁੱਫਤ ਵੇਰੀਐਂਟ ਦੇ ਲਈ ਯੂਜ਼ਰਸ ਨੂੰ ਇਕ ਮਹੀਨੇ ਲਈ 119 ਰੁਪਏ ਦੇਣੇ ਹੋਣਗੇ।
ਭਾਰਤ ਦੀ ਕੁੱਲ ਜਨਸੰਖਿਆ 1.3 ਬਿਲੀਅਨ ਹੈ ਜਿੱਥੇ 400 ਮਿਲੀਅਨ ਸਿਰਫ ਸਮਾਰਟਫੋਨ ਯੂਜ਼ਰਸ ਹਨ। ਮੀਡੀਆ ਰਿਪੋਰਟ ਮੁਤਾਬਕ ਟੇਂਸੇਂਟ ਦੀ ਗਾਣਾ ਫਿਲਹਾਲ ਭਾਰਤੀ ਮਾਰਕੀਟ 'ਚ 80 ਮਿਲੀਅਨ ਮੰਥਲੀ ਯੂਜ਼ਰਸ ਦੇ ਨਾਲ ਸਭ ਤੋਂ ਅੱਗੇ ਹੈ ਤਾਂ ਉਥੇ ਹੀ ਸਪਾਟੀਫਾਈ ਦੇ ਗਲੋਬਲੀ 207 ਮਿਲੀਅਨ ਮੰਥਲੀ ਯੂਜ਼ਰਸ ਹੈ ਤੇ 96 ਮਿਲੀਅਨ ਸਬਸਕ੍ਰਾਇਬਰਸ। ਭਾਰਤ 'ਚ ਹੁਣ ਇਸ ਸਟਰੀਮਿੰਗ ਸਰਵਿਸ ਨੂੰ ਐਮਾਜ਼ਨ ਪ੍ਰਾਈਮ ਮਿਊਜ਼ਿਕ, ਗੂਗਲ ਪਲੇਅ ਮਿਊਜਿਕ ਤੇ ਹੰਗਾਮੇ ਦੇ ਨਾਲ ਟਕਰ ਲੈਣਾ ਹੋਵੇਗਾ। ਭਾਰਤ 'ਚ ਸਪਾਟੀਫਾਈ ਦੀ ਕੀ ਹੈ ਕੀਮਤ
ਭਾਰਤ 'ਚ ਜੇਕਰ ਕੋਈ ਯੂਜ਼ਰ ਸਪਾਟੀਫਾਈ ਦਾ ਪ੍ਰੀਮੀਅਮ ਪਲਾਨ ਲੈਂਦਾ ਹੈ ਤਾਂ ਇਸ ਦੇ ਲਈ ਯੂਜ਼ਰਸ ਨੂੰ 119 ਰੁਪਏ ਹਰ ਮਹੀਨੇ ਦੇਣ ਹੋਣਗੇ। ਉਥੇ ਹੀ ਇਕ ਮਹੀਨੇ ਦਾ ਪਲਾਨ ਲੈਣ ਲਈ ਯੂਜ਼ਰਸ ਨੂੰ ਭਗਤਾਨ ਕਰਨਾ ਹੋਵੇਗਾ। ਜਦ ਕਿ ਪਹਿਲਾਂ 30 ਦਿਨਾਂ ਲਈ ਯੂਜ਼ਰਸ ਇਸ ਐਪ ਨੂੰ ਮੁਫਤ 'ਚ ਇਸਤੇਮਾਲ ਕਰ ਸਕਦੇ ਹਨ।
ਸਪਾਟੀਫਾਈ ਪ੍ਰੀਮੀਅਮ ਟਾਪ ਅਪ ਪਲਾਨਸ ਵੀ ਲੈ ਕੇ ਆਇਆ ਹੈ ਜਿੱਥੇ ਇਕ ਦਿਨ ਦਾ 13 ਰੁਪਏ, 7 ਦਿਨਾਂ ਲਈ 39 ਰੁਪਏ ਤੇ ਇਕ ਮਹੀਨੇ ਲਈ 129 ਰੁਪਏ, 3 ਮਹੀਨੇ ਲਈ 389 ਰੁਪਏ ਤੇ 6 ਮਹੀਨਿਆਂ ਲਈ 719 ਰੁਪਏ ਚੁਕਾਉਣ ਹੋਣਗੇ। ਸਭ ਤੋਂ ਮਹਿੰਗਾ ਪਲਾਨ 1189 ਰੁਪਏ ਦਾ ਹੈ ਜਿੱਥੇ ਯੂਜ਼ਰਸ ਨੂੰ ਇਕ ਸਾਲ ਦੀ ਸਹੂਲਤ ਮਿਲਦੀ ਹੈ। ਯੂਜ਼ਰਸ ਸਪਾਟੀਫਾਈ ਲਈ ਪੇ. ਟੀ. ਐੱਮ ਤੇ ਯੂ. ਪੀ. ਆਈ ਪੇਮੈਂਟ ਦਾ ਵੀ ਇਸਤੇਮਾਲ ਕਰ ਸਕਦੇ ਹਨ। ਤਾਂ ਉਥੇ ਹੀ ਡੈਬਿਟ ਤੇ ਕ੍ਰੈਡਿਟ ਕਾਰਡ ਵੀ ਲਾਗੂ ਹੁੰਦਾ ਹੈ।