ਸੋਨੀ ਵੱਲੋਂ ਪੇਟੈਂਟ ਕਰਵਾਇਆ ਗਿਆ ਲੈਂਜ਼ ਕਰ ਸਕੇਗਾ ਵੀਡੀਓ ਰਿਕਾਰਡਿੰਗ

Tuesday, May 03, 2016 - 03:33 PM (IST)

ਸੋਨੀ ਵੱਲੋਂ ਪੇਟੈਂਟ ਕਰਵਾਇਆ ਗਿਆ ਲੈਂਜ਼ ਕਰ ਸਕੇਗਾ ਵੀਡੀਓ ਰਿਕਾਰਡਿੰਗ

ਜਲੰਧਰ : ਸਮਾਰਟ ਲੈਂਜ਼ ਬਣਾਉਣ ਵਾਲੀਆਂ ਕੰਪਨੀਆਂ ਦੀ ਦੌੜ ''ਚ ਸੋਨੀ ਵੀ ਸ਼ਾਮਿਲ ਹੋ ਗਈ ਹੈ। ਹਰ ਕੰਪਨੀ ਵਿਜ਼ਨ ਨੂੰ ਇੰਪਰੂਵ ਕਰਨ ਦੇ ਨਾਲ ਨਾਲ ਆਗਿਊਮੈਂਟਿਡ ਲਿਐਲਿਟੀ ''ਤੇ ਧਿਆਨ ਦੇ ਰਹੀ ਹੈ ਪਰ ਸੋਨੀ ਕਿਸੇ ਹੋਰ ਹੀ ਫੀਚਰ ਨੂੰ ਲੈਂਜ਼ ''ਚ ਐਡ ਕਰ ਰਹੀ ਹੈ। ਸੋਨੀ ਵੱਲੋਂ ਪੇਟੈਂਟ ਕੀਤੇ ਗਏ ਲੈਂਜ਼ ''ਚ ਜਦੋਂ ਤੁਸੀਂ ਅੱਖਾਂ ਦੀ ਪਲਕ ਝਪਕੋਗੇ ਤਾਂ ਤੁਸੀਂ ਅੰਖਾਂ ਦੇ ਜ਼ਰੀਏ ਵੀਡੀਓ ਰਿਕਾਰਡਿੰਗ ਕਰ ਸਕੋਗੇ। 

 

ਲੈਂਸ ''ਚ ਜੋ ਸੈਂਸਰ ਲੱਗਾ ਹੈ ਉਹ ਤੁਹਾਡੀ ਇੱਛਾ ਨਾਲ ਝਪਕੀ ਗਈ ਤੇ ਤੁਹਾਡੀ ਇੱਛਾ ਦੇ ਬਿਨਾਂ ਝਪਕੀ ਕਈ ਪਲਕ ਦਾ ਆਪਣੇ-ਆਪ ਪਤਾ ਲਗਾ ਲੈਂਦਾ ਹੈ। ਕੈਪਚਰ ਕੀਤੀ ਗਈ ਤਸਵੀਰ ਆਦਿ ਦੀ ਸਟੋਰੇਜ ਲਈ ਅੱਖ ਦੀ ਪੁਤਲੀ ''ਚ ਪਾਰਟਸ ਨੂੰ ਐਡ ਕੀਤਾ ਗਿਆ ਹੈ। ਇਸ ਲੈਂਸ ਨੂੰ ਚਾਰਜ ਕਰਨ ਲਈ ਇਸ ''ਚ ਪਾਈਜ਼ੋਇਲੈਕਟ੍ਰਿਕ ਸੈਂਸਰ ਐਡ ਕੀਤਾ ਗਿਆ ਹੈ ਜੋ ਲੈਂਸ ਦਾ ਮੂਮਮੈਂਟ ਨਾਲ ਚਾਰਜ ਹੋ ਜਾਂਦਾ ਹੈ। ਇਸ ਸੋਚ ਕੇ ਤੁਹਾਨੂੰ ਵੀ ਹੈਰਾਨੀ ਹੋਵੇਗੀ ਕਿ 2016 ''ਚ ਅਜੇ ਤੱਕ ਅਜਿਹੀ ਟੈਕਨਾਲੋਜੀ ਨਹੀਂ ਡਿਵੈੱਲਪ ਹੋ ਪਾਈ ਹੈ ਜੋ ਅੱਖ ਦੀ ਪੁਤਲੀ ''ਚ ਸਮਾ ਸਕੇ। 

 

ਇਹ ਇਕ ਫਾਈਨਲ ਪ੍ਰਾਡਕਟ ਨਹੀਂ ਹੈ ਤੇ ਇਸ ਨੂੰ ਅਜੇ ਸਿਰਫ ਕਿ ਡਿਜ਼ਾਈਨ ਦੇ ਰੂਪ ''ਚ ਹੀ ਦੇਖਿਆ ਜਾ ਰਿਹਾ ਹੈ। ਸੋਨੀ ਹੀ ਨਹੀਂ ਹੁਣ ਗੂਗਲ ਵੀ ਆਪਣੇ ਗਲਾਸ ਪ੍ਰਾਜੈਕਟ ਤੋਂ ਬਾਅਦ ਲੈਂਜ਼ ਟੈਕਨਾਲੋਜੀ ''ਤੇ ਧਿਆਨ ਦੇ ਰਹੀ ਹੈ।


Related News