GFXBench 'ਤੇ ਨਜ਼ਰ ਆਇਆ ਸੋਨੀ ਦਾ ਇਹ ਪਹਿਲਾ ਡਿਊਲ ਕੈਮਰਾ ਸਮਾਰਟਫੋਨ

Wednesday, Nov 15, 2017 - 02:42 PM (IST)

ਜਲੰਧਰ- ਹੁਣ ਵੀ ਸਮਾਰਟਫੋਨ ਮਾਰਕੀਟ 'ਚ ਕੁਝ ਵੱਡੀਆਂ ਕੰਪਨੀਆਂ ਹਨ, ਜਿੰਨ੍ਹਾਂ ਨੇ ਹੁਣ ਤੱਕ ਡਿਊਲ ਕੈਮਰੇ ਵਾਲੇ ਫੋਨ ਲਾਂਚ ਨਹੀਂ ਕੀਤੇ ਹਨ। ਐੱਚ. ਟੀ. ਸੀ. ਪਹਿਲੀ ਕੰਪਨੀ ਹੈ, ਜਿਸ ਨੇ ਡਿਊਲ ਕੈਮਰੇ ਨਾਲ ਫੋਨ ਲਾਂਚ ਕੀਤੇ ਸਨ। ਹਾਲ ਹੀ 'ਚ ਲਾਂਚ ਹੋਏ ਗੂਗਲ ਪਿਕਸਲ 2 ਅਤੇ ਪਿਕਸਲ 2 ਐੱਕਸ. ਐੱਲ. ਸਮਾਰਟਫੋਨ 'ਚ ਡਿਊਲ ਕੈਮਰਾ ਨਹੀਂ ਹੈ। ਨਾਲ ਹੀ ਸੋਨੀ ਨੇ ਵੀ ਹੁਣ ਤੱਕ ਡਿਊਲ ਕੈਮਰੇ ਨਾਲ ਕੋਈ ਵੀ ਫੋਨ ਨੂੰ ਪੇਸ਼ ਨਹੀਂ ਕੀਤਾ ਹੈ। ਸੋਨੀ ਨੇ ਇਸ ਸਾਲ ਪ੍ਰੀਮੀਅਮ ਅਤੇ ਮਿਡ-ਰੇਂਜ ਸਮਾਰਟਫੋਨ ਲਾਂਚ ਕੀਤੇ ਹਨ ਪਰ ਇਨ੍ਹਾਂ ਫੋਨਜ਼ 'ਚੋਂ ਕਿਸੇ 'ਚ ਵੀ ਡਿਊਲ ਕੈਮਰਾ ਨਹੀਂ ਦਿੱਤਾ ਗਿਆ ਹੈ, ਕੰਪਨੀ ਜਲਦ ਹੀ ਇਸ ਨੂੰ ਬਦਲਣ ਵਾਲੀ ਹੈ। ਹਾਲ ਹੀ 'ਚ ਸੋਨੀ ਦੇ ਇਕ ਨੇਵਂ ਸਮਾਰਟਫੋਨ ਨੂੰ GFXBench 'ਤੇ ਦੇਖਿਆ ਗਿਆ ਹੈ। GFXBench 'ਤੇ ਸੋਨੀ ਦੇ ਫੋਨ ਨੂੰ ਮਾਡਲ ਨੰਬਰ Xperia H3213 Avenger ਨੂੰ ਡਿਊਲ ਕੈਮਰੇ ਨਾਲ ਦੇਖਿਆ ਗਿਆ ਹੈ। 

 

Sony

 

 

 

ਇਸ ਸਮਾਰਟਫੋਨ 'ਚ 16 ਮੈਗਾਪਿਕਸਲ ਨਾਲ 8 ਮੈਗਾਪਿਕਸਲ ਦਾ ਫਰੰਟ ਸੈਂਸਰ ਦਿੱਤਾ ਜਾ ਸਕਦਾ ਹੈ। ਨਾਲ ਹੀ ਇਹ ਕੈਮਰਾ 4ਕੇ ਕੁਆਲਿਟੀ ਵੀਡੀਓ ਨੂੰ ਵੀ ਰਿਕਾਰਡ ਕਰ ਸਕਦਾ ਹੈ। ਨਾਲ ਹੀ ਲਿਸਟਿੰਗ 'ਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਫੋਨ 'ਚ 21 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਜਾਵੇਗਾ। 

ਕਿਹਾ ਜਾ ਰਿਹਾ ਹੈ ਕਿ ਇਹ ਫੋਨ ਸੋਨੀ ਦਾ ਫਲੈਗਸ਼ਿਪ ਸਮਾਰਟਫੋਨ ਨਹੀਂ ਹੋਵੇਗਾ, ਕਿਉਂਕਿ ਫੋਨ 'ਚ ਕੁਆਲਕਾਮ ਮਿਡ-ਰੇਂਜ ਸਨੈਪਡ੍ਰੈਗਨ 630 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਫੋਨ 'ਚ 4 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਲਈ ਦਿੱਤਾ ਜਾ ਸਕਦਾ ਹੈ। ਇਸ 'ਚ 6 ਇੰਚ 1080p ਦਾ ਫੁੱਲ ਐੱਚ. ਡੀ. ਡਿਸਪਲੇਅ ਦਿੱਤੀ ਜਾ ਸਕਦੀ ਹੈ। ਨਾਲ ਹੀ ਇਸ 'ਚ 18:9 ਅਸਪੈਕਟ ਰੇਸ਼ਿਓ ਵੀ ਦਿੱਤਾ ਜਾ ਸਕਦਾ ਹੈ। ਇਹ ਐਂਡ੍ਰਾਇਡ 8.0 ਓਰਿਓ 'ਤੇ ਆਧਰਿਤ ਹੋ ਸਕਦਾ ਹੈ। 


Related News