4 ਘੰਟਿਆਂ ''ਚ 350 ਟਰੈਕਟਰਾਂ ਦੀ ਡਿਲੀਵਰੀ, ਸੋਨਾਲੀਕਾ ਨੇ ਬਣਾਇਆ ਵਰਲਡ ਰਿਕਾਰਡ
Wednesday, Nov 12, 2025 - 11:15 AM (IST)
ਨਵੀਂ ਦਿੱਲੀ- ਸੋਨਾਲੀਕਾ ਟਰੈਕਟਰਜ਼ ਨੇ ਬੰਗਲਾਦੇਸ਼ ਸਥਿਤ ਡਿਸਟ੍ਰੀਬਿਊਟਰ ਕੰਪਨੀ ਏ. ਸੀ. ਆਈ. ਮੋਟਰਜ਼ ਲਿਮਟਿਡ ਵੱਲੋਂ ਇਕ ਹੀ ਦਿਨ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਟਰੈਕਟਰ ਡਿਲੀਵਰੀ ਕਰ ਕੇ ਗਿਨੀਜ਼ ਵਰਲਡ ਰਿਕਾਰਡ ’ਚ ਆਪਣਾ ਨਾਂ ਦਰਜ ਕਰਵਾਇਆ ਹੈ, ਜਿਸ ਨਾਲ ਕੰਪਨੀ ਦਾ ਵਿਸ਼ਵ ਪੱਧਰੀ ਵੱਕਾਰ ਹੋਰ ਮਜ਼ਬੂਤ ਹੋਇਆ। ਇਹ ਅਸਾਧਾਰਣ ਪ੍ਰਾਪਤੀ ਬੰਗਲਾਦੇਸ਼ ਦੇ ਦਿਨਾਜਪੁਰ ’ਚ ‘ਸੋਨਾਲੀਕਰ ਬਿਸ਼ੋਜੋਆਏ’ ਥੀਮ ’ਤੇ ਆਯੋਜਿਤ ਸ਼ਾਨਦਾਰ ਸਮਾਰੋਹ ’ਚ ਹਾਸਲ ਕੀਤੀ ਗਈ, ਜਿਸ ’ਚ 350 ਟਰੈਕਟਰਾਂ ਦੀ ਡਿਲੀਵਰੀ ਸਿਰਫ 4 ਘੰਟਿਆਂ ’ਚ ਕੀਤੀ ਗਈ।
ਇਸ ਪ੍ਰਾਪਤੀ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੈਨੇਜਿੰਗ ਡਾਇਰੈਕਟਰ ਡਾ. ਦੀਪਕ ਮਿੱਤਲ ਨੇ ਕਿਹਾ ਕਿ ਸੋਨਾਲੀਕਾ ਦੀ ਵਿਰਾਸਤ ਇਸ ਦ੍ਰਿੜ ਵਿਸ਼ਵਾਸ ਤੋਂ ਪ੍ਰੇਰਿਤ ਹੈ ਕਿ ਭਾਰਤ ਦੀ ਉੱਤਮਤਾ ਦੁਨੀਆਂ ਨੂੰ ਪ੍ਰੇਰਿਤ ਕਰ ਸਕਦੀ ਹੈ ਅਤੇ ਇਸ ਲਈ ਸੋਨਾਲੀਕਾ ਦਾ ਹਰੇਕ ਟਰੈਕਟਰ ਭਾਰਤ ਦੀ ਕਿਫ਼ਾਇਤੀ ਇੰਜੀਨੀਅਰਿੰਗ ਵਿਸ਼ੇਸ਼ਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
