MWC 2025: ਇਸ ਕੰਪਨੀ ਨੇ ਪੇਸ਼ ਕੀਤਾ ਗਜਬ ਦਾ ਲੈਪਟਾਪ, ਧੁੱਪ ਨਾਲ ਹੋ ਜਾਵੇਗਾ ਚਾਰਜ

Tuesday, Mar 04, 2025 - 05:16 PM (IST)

MWC 2025: ਇਸ ਕੰਪਨੀ ਨੇ ਪੇਸ਼ ਕੀਤਾ ਗਜਬ ਦਾ ਲੈਪਟਾਪ, ਧੁੱਪ ਨਾਲ ਹੋ ਜਾਵੇਗਾ ਚਾਰਜ

ਗੈਜੇਟ ਡੈਸਕ- ਬਾਰਸੀਲੋਨਾ 'ਚ ਆਯੋਜਿਤ ਮੋਬਾਇਲ ਵਰਲਡ ਕਾਂਗਰਸ (MWC) 2025 'ਚ ਲੇਨੋਵੋ ਨੇ ਆਧੁਨਿਕ ਪੀਸੀ ਅਤੇ ਏ.ਆਈ. ਆਧਾਰਿਤ ਟੈਕਨਾਲੋਜੀਜ਼ ਦਾ ਪ੍ਰਦਰਸ਼ਨ ਕੀਤਾ। ਇਸ ਈਵੈਂਟ 'ਚ ਕੰਪਨੀ ਨੇ ਕਈ ਇਨੋਵੇਟਿਵ ਡਿਵਾਈਸਿਜ਼ ਪੇਸ਼ ਕੀਤੇ, ਜਿਨ੍ਹਾਂ 'ਚ Yoga Solar PC Concept, Yoga Pro 9i Aura Edition ਅਤੇ IdeaPad Slim 3x ਵਰਗੀਆਂ ਨਵੀਆਂ ਤਕਨੀਕਾਂ ਨਾਲ ਲੈਸ ਲੈਪਟਾਪ ਸ਼ਾਮਲ ਸਨ। ਖਾਸਤੌਰ 'ਤੇ ਸੌਰ ਊਰਜਾ ਨਾਲ ਚੱਲਣ ਵਾਲਾ Yoga Solar PC Concept ਲੈਪਟਾਪ ਇਸ ਈਵੈਂਟ 'ਚ ਖਿੱਚ ਦਾ ਕੇਂਦਰ ਬਣਿਆ।

Yoga Solar PC Concept: ਸੌਰ ਊਰਜਾ ਨਾਲ ਚੱਲਣ ਵਾਲਾ ਲੈਪਟਾਪ

ਲੇਨੋਵੋ ਦੇ Yoga Solar PC Concept ਲੈਪਟਾਪ 'ਚ ਹਾਈ-ਐਫੀਸ਼ੀਐਂਸੀ ਸੋਲਰ ਪੈਨਲ ਨੂੰ ਇੰਟੀਗ੍ਰੇਟ ਕੀਤਾ ਗਿਆ ਹੈ, ਜੋ 24 ਫੀਸਦੀ ਊਰਜਾ ਰੂਪਾਂਤਰਣ ਦਰ (Conversion Efficiency) ਦੇ ਨਾਲ ਆਉਂਦਾ ਹੈ। ਇਹ 'Back Contact Cell' ਟੈਕਨਾਲੋਜੀ ਦੀ ਵਰਤੋਂ ਕਰਦਾ ਹੈ, ਜਿਸ ਵਿਚ ਗ੍ਰਿਡਲਾਈਨਜ਼ ਅਤੇ ਮਾਊਂਟਿੰਗ ਬ੍ਰੈਕੇਟਸ ਨੂੰ ਸੈੱਲ ਦੇ ਪਿੱਛੇ ਸ਼ਿਫਟ ਕੀਤਾ ਗਿਆ ਹੈ, ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਸੌਰ ਊਰਜਾ ਸੋਖਣਾ ਸੰਭਵ ਹੋ ਪਾਉਂਦਾ ਹੈ। ਸਿਰਫ 20 ਮਿੰਟਾਂ ਦੀ ਧੁੱਪ 'ਚ ਚਾਰਜ ਕਰਨ 'ਤੇ ਇਹ ਲੈਪਟਾਪ 1 ਘੰਟੇ ਤਕ ਵੀਡੀਓ ਪਲੇਅਬੈਕ ਦੀ ਸਮਰਥਾ ਪ੍ਰਦਾਨ ਕਰਦਾ ਹੈ, ਜੋ ਇਸਨੂੰ ਇਕ ਸਥਾਈ ਅਤੇ ਊਰਜਾ-ਕੁਸ਼ਲ ਕੰਪਿਊਟਿੰਗ ਹੱਲ ਬਣਾਉਂਦਾ ਹੈ। 

Yoga Pro 9i Aura Edition: ਕ੍ਰਿਏਟਰਾਂ ਲਈ ਪਾਵਰਫੁਲ ਡਿਵਾਈਸ

ਇਹ 16 ਇੰਚ ਦਾ ਲੈਪਟਾਪ Intel Core Ultra ਪ੍ਰੋਸੈਸਰ ਅਤੇ RTX 5070 GPU ਨਾਲ ਲੈਸ ਹੈ, ਜੋ ਕ੍ਰਿਏਟਿਵ ਵਰਕਫਲੋ ਨੂੰ ਜ਼ਿਆਦਾ ਕੁਸ਼ਲ ਬਣਾਉਂਦਾ ਹੈ। ਇਸਦੀ PureSight Pro OLED ਡਿਸਪਲੇਅ ਬਿਹਤਰੀਨ ਕਲਰ ਐਕਿਊਰੇਸੀ ਅਤੇ ਵਿਜ਼ੁਅਲ ਕਲੈਰਿਟੀ ਪ੍ਰਦਾਨ ਕਰਦਾ ਹੈ। ਨਾਲ ਹੀ ਇਸ ਵਿਚ ਏ.ਆਈ. ਆਧਾਰਿਤ ਫੀਚਰਜ਼ ਸ਼ਾਮਲ ਕੀਤੇ ਗਏ ਹਨ। 

IdeaPad Slim 3x: AI ਕੰਪਿਊਟਿੰਗ ਨੂੰ ਬਣਾਏਗਾ ਕਿਫਾਇਤੀ

IdeaPad Slim 3x, ਜੋ 15 ਇੰਚ ਦਾ ਲੈਪਟਾਪ ਹੈ, ਏ.ਆਈ.-ਪਾਵਰਡ ਕੰਪਿਊਟਿੰਗ ਨੂੰ ਜ਼ਿਆਦਾ ਕਿਫਾਇਤੀ ਅਤੇ ਵਿਆਪਕ ਬਣਾਉਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਜਦੋਂਕਿ Yoga Solar PC Concept ਅਜੇ ਸਿਰਫ ਇਕ ਕੰਸੈਪਟ ਡਿਵਾਈਸ ਹੈ, Yoga Pro 9i Aura Edition ਅਤੇ IdeaPad Slim 3x ਜਲਦੀ ਹੀ ਵਿਕਰੀ ਲਈ ਉਪਲੱਬਧ ਹੋਣਗੇ। 


author

Rakesh

Content Editor

Related News