X ਯੂਜ਼ਰਜ਼ ਲਈ ਦੋ ਨਵੇਂ ਸਬਸਕ੍ਰਿਪਸ਼ਨ ਪਲਾਨ ਲਾਂਚ, ਜਾਣੋ ਕੀਮਤ ਤੇ ਕੀ ਮਿਲੇਗਾ ਖ਼ਾਸ
Saturday, Oct 28, 2023 - 07:40 PM (IST)
ਗੈਜੇਟ ਡੈਸਕ- ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੇ ਦੋ ਨਵੇਂ ਸਬਸਕ੍ਰਿਪਸ਼ਨ ਪਲਾਨ ਲਾਂਚ ਕੀਤੇ ਹਨ। ਇਹ ਪਲਾਨ ਬੇਸਿਕ ਅਤੇ ਪ੍ਰੀਮੀਅਮ + ਹਨ। ਐਲੋਨ ਮਸਕ ਦੀ ਕੰਪਨੀ ਆਪਣਾ ਸਬਸਕ੍ਰਿਪਸ਼ਨ ਰੇਵੇਨਿਊ ਵਧਾਉਣਾ ਚਾਹੁੰਦੀ ਹੈ। ਬੇਸਿਕ ਪਲਾਨ ਦੀ ਕੀਮਤ 243.75 ਰੁਪਏ ਪ੍ਰਤੀ ਮਹੀਨਾ ਹੈ ਜਦੋਂਕਿ ਪ੍ਰੀਮੀਅਮ + ਪਲਾਨ ਦੀ ਕੀਮਤ 1,300 ਰੁਪਏ ਪ੍ਰਤੀ ਮਹੀਨਾ ਹੈ। ਪ੍ਰੀਮੀਅਮ ਪਲੱਸ ਪਲਾਨ ਦੀ ਕੀਮਤ ਐਕਸ ਦੇ ਮੌਜੂਦਾ ਪ੍ਰੀਮੀਅਮ ਪਲਾਨ ਦੀ ਕੀਮਤ ਤੋਂ ਦੁੱਗਣੀ ਹੈ। ਪ੍ਰੀਮੀਅਮ ਪਲੱਸ ਪਲਾਨ ਐਕਸ ਦੇ ਯੂਜ਼ਰਜ਼ ਨੂੰ ਐਲਗੋਰਿਦਮ 'ਫਾਰ ਯੂ' ਜਾਂ 'ਫੋਲੋਵਿੰਗ' ਫੀਡਸ 'ਚ ਐਡ ਫ੍ਰੀ ਅਨੁਭਵ ਉਪਲੱਬਧ ਕਰਵਾਏਗਾ।
ਇਹ ਵੀ ਪੜ੍ਹੋ- 'X' 'ਚ ਆ ਗਿਆ ਆਡੀਓ-ਵੀਡੀਓ ਕਾਲਿੰਗ ਫੀਚਰ, ਇੰਝ ਕਰ ਸਕੋਗੇ ਇਸਤੇਮਾਲ
ਐਕਸ ਦਾ ਕਹਿਣਾ ਹੈਕਿ ਪ੍ਰੀਮੀਅਮ ਪਲੱਸ ਯੂਜ਼ਰਜ਼ ਨੂੰ ਹੋਰ ਪ੍ਰੀਮੀਅਮ ਪਲਾਨਜ਼ ਦੇ ਯੂਜ਼ਰਜ਼ ਜਾਂ ਅਨਵੈਰੀਫਾਈਡ ਯੂਜ਼ਰਜ਼ ਦੇ ਮੁਕਾਬਲੇ ਉਨ੍ਹਾਂ ਦੇ ਰਿਪਲਾਈ ਲਈ 'ਲਾਰਜੇਸਟ ਬੂਸਟ' ਮਿਲੇਗਾ। ਇਸਤੋਂ ਇਲਾਵਾ ਸਬਸਕ੍ਰਾਈਬਰਜ਼ ਨੂੰ ਕੰਪਨੀ ਦੇ ਕ੍ਰਿਏਟਰ ਟੂਲਸ ਦੇ ਪੂਰੇ ਸੂਟ ਦਾ ਐਕਸੈਸ ਮਿਲੇਗਾ, ਜਿਸ ਵਿਚ ਰੈਵੇਨਿਊ ਸ਼ੇਅਰਿੰਗ, ਕ੍ਰਿਏਟਰ ਸਬਸਕ੍ਰਿਪਸ਼ਨ, ਐਕਸ ਪ੍ਰੋ (ਪੁਰਾਣਾ ਨਾਂ ਟਵੀਟਡੈੱਕ), ਮੀਡੀਆ ਸਟੂਡੀਓ ਅਤੇ ਐਨਾਲਿਟਿਕਸ ਸ਼ਾਮਲ ਹਨ। ਉਨ੍ਹਾਂ ਨੂੰ ਮੌਜੂਦਾ ਪ੍ਰੀਮੀਅਮ ਸਬਸਕ੍ਰਿਪਸ਼ਨ ਦੇ ਸਾਰੇ ਮੌਜੂਦਾ ਫੀਚਰਜ਼ ਦਾ ਵੀ ਐਕਸੈਸ ਮਿਲੇਗਾ, ਜਿਸ ਵਿਚ ਇਕ ਬਲਿਊ ਚੈੱਕਮਾਰਕ, ਟਵੀਟ ਐਡਿਟ ਕਰਨ ਦਾ ਫੀਚਰ, ਲੰਬੀ ਪੋਸਟ ਕਰਨ ਅਤੇ ਵੀਡੀਓ ਅਪਲੋਡ ਦਾ ਫੀਚਰ, ਐਨਕ੍ਰਿਪਟਿਡ ਡਾਇਰੈਕਟ ਮੈਸੇਜ, ਆਈ.ਡੀ. ਵੈਰੀਫਿਕੇਸ਼ਨ, ਐੱਸ.ਐੱਮ.ਐੱਸ. ਟੂ-ਫੈਕਟਰ ਆਥੈਂਟੀਕੇਸ਼ਨ ਅਤੇ ਹੋਰ ਐਪ ਕਸਟਮਾਈਜੇਸ਼ਨ ਆਪਸ਼ਨ ਸ਼ਾਮਲ ਹਨ।
ਇਹ ਵੀ ਪੜ੍ਹੋ- ਇਨ੍ਹਾਂ ਐਂਡਰਾਇਡ ਤੇ ਆਈਫੋਨ 'ਚ ਬੰਦ ਹੋਇਆ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ
ਬੇਸਿਕ ਪਲਾਨ 'ਚ ਕੀ-ਕੀ
ਐਕਸ ਦੇ ਨਵੇਂ ਬੇਸਿਕ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਯੂਜ਼ਰਜ਼ ਨੂੰ ਸੀਮਿਤ ਗਿਣਤੀ 'ਚ ਪ੍ਰੀਮੀਅਮ ਸਹੂਲਤਾਂ ਦਾ ਐਕਸੈਸ ਮਿਲੇਗਾ। ਇਨ੍ਹਾਂ ਫੀਚਰਜ਼ 'ਚ ਪੋਸਟ ਐਡਿਟ ਕਰਨਾ, ਲੰਬੀ ਪੋਸਟ ਪਾਉਣਾ ਅਤੇ ਵੀਡੀਓ ਅਪਲੋਡ, ਐਨਕ੍ਰਿਪਟਿਡ ਡਾਇਰੈਕਟ ਮੈਸੇਜ ਅਤੇ ਹੋਰ ਐਪ ਕਸਟਮਾਈਜੇਸ਼ਨ ਆਪਸ਼ਨ ਸ਼ਾਮਲ ਹਨ। ਕੰਪਨੀ ਨੇ ਕਿਹਾ ਕਿ ਇਹ ਗਾਹਕਾਂ ਨੂੰ ਸਮਾਲ ਰਿਪਲਾਈ ਬੂਸਟ ਵੀ ਪ੍ਰਦਾਨ ਕਰੇਗਾ। ਬੇਸਿਕ ਪਲਾਨ 'ਚ ਐਕਸ ਪ੍ਰੋ, ਮੀਡੀਆ ਸਟੂਡੀਓ, ਬਲੂ ਚੈੱਕਮਾਰਕ, ਆਈ.ਡੀ. ਵੈਰੀਫਿਕੇਸ਼ਨ ਅਤੇ ਐਨਾਲਿਟਿਕਸ ਸਣੇ ਕ੍ਰਿਏਟਰ ਟੂਲ ਦਾ ਐਕਸੈਸ ਨਹੀਂ ਮਿਲੇਗਾ।
ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ