999 'ਚ 5000 GB ਡਾਟਾ ! ਬਾਕੀ ਕੰਪਨੀਆਂ ਨੂੰ ਪੈ ਗਈਆਂ ਭਾਜੜਾਂ, ਜਾਣੋ ਕੀ ਹੈ ਇਹ ਧਾਕੜ ਪਲਾਨ

Saturday, Apr 11, 2026 - 11:47 AM (IST)

999 'ਚ 5000 GB ਡਾਟਾ ! ਬਾਕੀ ਕੰਪਨੀਆਂ ਨੂੰ ਪੈ ਗਈਆਂ ਭਾਜੜਾਂ, ਜਾਣੋ ਕੀ ਹੈ ਇਹ ਧਾਕੜ ਪਲਾਨ

ਗੈਜੇਟ ਡੈਸਕ - ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਨੇ ਨਿੱਜੀ ਕੰਪਨੀਆਂ ਨੂੰ ਚੁਣੌਤੀ ਦੇਣ ਲਈ ਇਕ ਬਹੁਤ ਹੀ ਸਸਤਾ ਅਤੇ ਸ਼ਕਤੀਸ਼ਾਲੀ ਬ੍ਰੌਡਬੈਂਡ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਰਾਹੀਂ ਯੂਜ਼ਰਸ ਨੂੰ ਹਰ ਮਹੀਨੇ ਭਾਰੀ ਮਾਤਰਾ 'ਚ ਡਾਟਾ ਅਤੇ ਹਾਈ-ਸਪੀਡ ਇੰਟਰਨੈੱਟ ਦੀ ਸਹੂਲਤ ਮਿਲੇਗੀ।

999 ਰੁਪਏ ਵਾਲੇ ਪਲਾਨ ਦੇ ਫਾਇਦੇ
BSNL ਦੇ ਇਸ ਨਵੇਂ ਪਲਾਨ ਨੂੰ 'ਸੁਪਰਸਟਾਰ ਬ੍ਰੌਡਬੈਂਡ' ਦਾ ਨਾਮ ਦਿੱਤਾ ਗਿਆ ਹੈ। 999 ਰੁਪਏ ਦੀ ਮਹੀਨਾਵਾਰ ਕੀਮਤ ਵਾਲੇ ਇਸ ਪਲਾਨ 'ਚ ਯੂਜ਼ਰਸ ਨੂੰ 200Mbps ਦੀ ਸੁਪਰਫਾਸਟ ਸਪੀਡ ਨਾਲ 5000GB ਇੰਟਰਨੈੱਟ ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ, ਇਸ ਪਲਾਨ 'ਚ ਪੂਰੇ ਭਾਰਤ 'ਚ ਅਨਲਿਮਟਿਡ ਕਾਲਿੰਗ ਦੀ ਸਹੂਲਤ ਵੀ ਦਿੱਤੀ ਗਈ ਹੈ।

ਮੁਫਤ OTT ਐਪਸ ਦਾ ਮਿਲੇਗਾ ਐਕਸੈਸ
ਇੰਟਰਨੈੱਟ ਅਤੇ ਕਾਲਿੰਗ ਦੇ ਨਾਲ-ਨਾਲ BSNL ਆਪਣੇ ਗਾਹਕਾਂ ਨੂੰ ਮਨੋਰੰਜਨ ਦਾ ਤੋਹਫ਼ਾ ਵੀ ਦੇ ਰਿਹਾ ਹੈ। ਇਸ ਪਲਾਨ ਦੇ ਨਾਲ JioHotstar, Hungama, Zee5, Shemaroo.me, ਅਤੇ Epic ON ਵਰਗੇ ਕਈ ਪ੍ਰਸਿੱਧ OTT ਐਪਸ ਦਾ ਮੁਫਤ ਐਕਸੈਸ ਮਿਲੇਗਾ।

799 ਰੁਪਏ ਵਾਲਾ ਸਸਤਾ ਮੋਬਾਈਲ ਪਲਾਨ
ਬ੍ਰੌਡਬੈਂਡ ਤੋਂ ਇਲਾਵਾ, BSNL ਨੇ 799 ਰੁਪਏ ਦਾ ਇਕ ਨਵਾਂ ਮੋਬਾਈਲ ਰਿਚਾਰਜ ਪਲਾਨ ਵੀ ਪੇਸ਼ ਕੀਤਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ 150 ਦਿਨਾਂ ਦੀ ਵੈਲਿਡਿਟੀ ਮਿਲਦੀ ਹੈ, ਜਿਸ 'ਚ ਰੋਜ਼ਾਨਾ 2GB ਡਾਟਾ, 100 SMS ਅਤੇ ਅਨਲਿਮਟਿਡ ਕਾਲਿੰਗ ਸ਼ਾਮਲ ਹੈ। ਇਹ ਪਲਾਨ ਨੈਸ਼ਨਲ ਰੋਮਿੰਗ ਦੀ ਸਹੂਲਤ ਨਾਲ ਆਉਂਦਾ ਹੈ।

ਨੈੱਟਵਰਕ 'ਚ ਸੁਧਾਰ ਅਤੇ 5G ਦੀ ਤਿਆਰੀ 
ਕੰਪਨੀ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਦੇਸ਼ ਭਰ 'ਚ 1 ਲੱਖ ਨਵੇਂ 4G ਮੋਬਾਈਲ ਟਾਵਰ ਲਗਾ ਰਹੀ ਹੈ। BSNL ਵੱਲੋਂ ਜਲਦੀ ਹੀ ਦਿੱਲੀ ਅਤੇ ਮੁੰਬਈ ਵਰਗੇ ਵੱਡੇ ਸ਼ਹਿਰਾਂ 'ਚ ਆਪਣੀ 5G ਸੇਵਾ ਸ਼ੁਰੂ ਕਰਨ ਦੀ ਵੀ ਯੋਜਨਾ ਹੈ।


author

Sunaina

Content Editor

Related News