7.89 ਲੱਖ ਰੁਪਏ 'ਚ ਲਾਂਚ ਹੋਈ ਇਹ ਧਾਂਸੂ ਕੰਪੈਕਟ SUV, Nexon-Brezza ਦੀ ਵਧੀ ਟੈਨਸ਼ਨ
Wednesday, Nov 06, 2024 - 06:41 PM (IST)
ਆਟੋ ਡੈਸਕ- ਸਕੋਡਾ ਇੰਡੀਆ ਨੇ ਕਾਰ ਬਾਜ਼ਾਰ 'ਚ ਵੱਡਾ ਧਮਾਕਾ ਕਰ ਦਿੱਤਾ ਹੈ। 7.89 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਸ਼ੁਰੂਆਤੀ ਕੀਮਤ 'ਤੇ ਕੰਪਨੀ ਨੇ ਆਪਣੀ ਕੰਪੈਕਟ ਐੱਸ.ਯੂ.ਵੀ. Skoda Kylaq ਨੂੰ ਲਾਂਚ ਕਰ ਦਿੱਤਾ ਹੈ। ਇਸ ਕੀਮਤ ਦੇ ਨਾਲ ਸਕੋਡਾ ਨੇ ਮਾਰੂਤੀ ਸੁਜ਼ੂਕੀ, ਹੁੰਡਈ, ਕੀਆ ਇੰਡੀਆ, ਮਹਿੰਦਰਾ XUV 3XO, ਮਾਰੂਤੀ ਫ੍ਰੋਂਕਸ ਅਤੇ ਟਾਟਾ ਮੋਟਰਸ ਨੂੰ ਸਖ਼ਤ ਚੁਣੌਤੀ ਦਿੱਤੀ ਹੈ। ਨਵੀਂ Kylaq ਨੂੰ ਨਵੇਂ ਆਲਿਵ ਗੋਲਡ ਰੰਗ 'ਚ ਪੇਸ਼ ਕੀਤਾ ਗਿਆ ਹੈ, ਜਿਸ ਦੀ ਲਾਂਚਿੰਗ ਅਤੇ ਬੁਕਿੰਗਸ 2 ਦਸੰਬਰ, 2024 ਤੋਂ ਸ਼ੁਰੂ ਹੋਵੇਗੀ, ਫਿਲਹਾਲ ਇਸ ਨੂੰ ਪੇਸ਼ ਕੀਤਾ ਗਿਆ ਹੈ। ਰਇਸ ਤੋਂ ਇਲਾਵਾ 27 ਜਨਵਰੀ, 2025 ਤੋਂ ਇਸ ਦੀ ਡਿਲਿਵਰੀ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਐੱਸ.ਯੂ.ਵੀ. ਨੂੰ ਜਨਵਰੀ 'ਚ ਹੋਣ ਵਾਲੇ Bharat Mobility 2025 'ਚ ਵੀ ਸ਼ੋਅਕੇਸ ਕੀਤਾ ਜਾਵੇਗਾ।
ਇੰਜਣ ਅਤੇ ਪਾਵਰ
ਨਵੀਂ Skoda Kylaq 'ਚ 1.0 ਲੀਟਰ TSi ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 114bhp ਦੀ ਪਾਵਰ ਅਤੇ 178Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 6-ਸਪੀਡ ਮੈਨੁਅਲ ਅਤੇ 6-ਸਪੀਡ ਆਟੋਮੈਟਿਕ ਗੇਅਰਬਾਕਸ ਨਾਲ ਲੈਸ ਹੈ। ਇਸ ਗੱਡੀ ਦੀ ਮਾਈਲੇਜ ਨੂੰ ਲੈ ਕੇ ਅਜੇ ਤਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਪਰ ਜਲਦ ਦੀ ਕੰਪਨੀ ਇਸ ਦੀ ਵੀ ਜਾਣਕਾਰੀ ਦੇ ਦੇਵੇਗੀ। ਇਸ ਐੱਸ.ਯੂ.ਵੀ. ਨਾਲ ਕੰਪਨੀ ਨੂੰ ਵੱਡੇ ਪੱਧਰ 'ਤੇ ਵਿਕਰੀ ਅਤੇ ਟਿਅਰ-3 ਅਤੇ ਟਿਅਰ-4 ਸ਼ਹਿਰਾਂ ਤਕ ਪਹੁੰਚਣ ਦੀ ਉਮੀਦ ਹੈ। ਸਕੋਡਾ ਲਈ ਉਸ ਦੀ Kylaq ਇਕ ਬਹੁਤ ਹੀ ਖਾਸ ਕਾਰ ਹੈ ਕਿਉਂਕਿ ਇਹ ਇਕ ਦਹਾਕੇ ਬਾਅਦ ਕੰਪਨੀ ਨੂੰ 10 ਲੱਖ ਰੁਪਏ ਤੋਂ ਘੱਟ ਦੇ ਸੈਗਮੇਂਟ 'ਚ ਵਾਪਸ ਲੈ ਕੇ ਆਏਗੀ।
ਡਿਜ਼ਾਈਨ ਅਤੇ ਇੰਟੀਰੀਅਰ
ਡਿਜ਼ਾਈਨ ਦੀ ਗੱਲ ਕਰੀਏ ਤਾਂ ਨਵੀਂ Skoda Kylaq ਦੇਖਣ 'ਚ ਸਪੋਰਟੀ ਅਤੇ ਸਟਾਈਲਿਸ਼ ਨਜ਼ਰ ਆਉਂਦੀ ਹੈ। ਸਾਈਜ਼ 'ਚ ਇਹ ਕੰਪੈਕਟ ਹੈ ਜਿਸ ਕਾਰਨ ਇਸ ਰਾਹੀਂ ਸਿਟੀ 'ਚ ਰਾਈਡ ਕਰਨ 'ਚ ਆਸਾਨੀ ਹੋਵੇਗੀ ਪਰ ਇਸ ਵਿਚ ਸਪੇਸ ਕਾਫੀ ਚੰਗੀ ਮਿਲ ਜਾਂਦੀ ਹੈ। ਇਸ ਦੀ ਫਰੰਟ ਅਤੇ ਰੀਅਰ ਲੁੱਕ ਕੁਸ਼ਾਕ ਨਾਲ ਕਾਫੀ ਮਿਲਦੀ-ਜੁਲਦੀ ਹੈ ਪਰ ਪ੍ਰੋਫਾਈਲ ਤੋਂ ਇਹ ਛੋਟੀ ਦਿਸਦੀ ਹੈ। ਇਸ ਗੱਡੀ 'ਚ 17-ਇੰਚ ਦੇ ਅਲੌਏ ਵ੍ਹੀਲਜ਼ ਮਿਲਦੇ ਹਨ ਜਿਨ੍ਹਾਂ ਕਾਰਨ ਗੱਡੀ ਦਾ ਡਿਜ਼ਾਈਨ ਬਿਹਤਰ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ ਇਸ ਨੂੰ 6 ਕਲਰ ਆਪਸ਼ਨ ਦੇ ਨਾਲ ਲਿਆਂਦਾ ਗਿਆ ਹੈ ਜਿਸ ਵਿਚ ਲਾਵਾ ਬਲਿਊ, ਟੋਰਨੈਡੋ ਰੈੱਡ, ਕਾਰਬਨ ਸਟੀਲ, ਬ੍ਰਿਲਿਅੰਟ ਸਿਲਵਰ ਅਤੇ ਕੈਂਡੀ ਵਾਈਟ ਦੇ ਨਾਲ ਨਵਾਂ ਆਲਿਵ ਗੋਲਡ ਸ਼ਾਮਲ ਹੈ।
ਨਵੀਂ Skoda Kylaq ਦਾ ਇੰਟੀਰੀਅਰ ਬੇਹੱਦ ਪ੍ਰੀਮੀਅਮ ਹੈ। ਇਸ ਵਿਚ ਡਿਊਲ ਡਿਜੀਟਲ ਸਕਰੀਨ, ਪਾਵਰਡ ਡਰਾਈਵਰ ਸੀਟ, ਲੈਦਰੇਟ ਅਪਹੋਲਸਟਰੀ, ਕੁਨੈਕਟਿਡ ਕਾਰ ਟੈਕਨਾਲੋਜੀ, ਐਂਬੀਅੰਟ ਲਾਈਟਿੰਗ ਅਤੇ ਕੈਂਟਨ ਦਾ 6-ਸਪੀਕਰ ਸਾਊਂਡ ਸਿਸਟਮ ਵਰਗੇ ਪ੍ਰੀਮੀਅਮ ਫੀਚਰਜ਼ ਸ਼ਾਮਲ ਹਨ। ਸਾਰੇ ਵੇਰੀਐਂਟਸ 'ਚ 6 ਏਅਰਬੈਗਸ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਟ੍ਰੈਕਸ਼ਨ ਕੰਟਰੋਲ, ਆਈਸੋਫਿਕਸ ਚਾਈਲਡ ਸੀਟ ਮਾਊਂਟਿੰਗ ਪੁਆਇੰਟ, ਹੈੱਡਰੈਸਟ ਅਤੇ ਤਿੰਨ-ਪੁਆਇੰਟ ਸੀਟ ਬੈਲਟ ਦਿੱਤੇ ਗਏ ਹਨ।