ਬਲੈਕਬੈਰੀ ਹੱਬ ਨੂੰ ਟੱਕਰ ਦਵੇਗੀ ਸੈਮਸੰਗ ਦੀ Focus app

Sunday, Sep 18, 2016 - 07:08 PM (IST)

ਬਲੈਕਬੈਰੀ ਹੱਬ ਨੂੰ ਟੱਕਰ ਦਵੇਗੀ ਸੈਮਸੰਗ ਦੀ Focus app

ਜਲੰਧਰ : ਸੈਮਸੰਗ ਨੇ ਬਲੈਕਬੈਰੀ ਹੱਬ ਨੂੰ ਟੱਕਰ ਦੇਣ ਲਈ ਇਸ ਤਰ੍ਹਾਂ ਦੀ ਮਿਲਦੀ ਜੁਲਦੀ ਐਪ ਪੇਸ਼ ਕੀਤੀ ਹੈ ਜੋ ਮਲਟੀਪਲ ਪ੍ਰਾਡਕਟੀਵਿਟੀ ਟੂਲਸ ਤੇ ਫੀਚਰ ਪ੍ਰੋਵਾਈਡ ਕਰਵਾਉਂਦੀ ਹੈ। ਇਸ ਐਪ ਦਾ ਨਾਂ ਸੈਮਸੰਗ ਫੋਕਸ ਐਪ ਹੈ ਜੋ ਹੁਣ ਸੈਮਸੰਗ ਸਮਾਰਟਫੋਨ, ਟੈਬਲੇਟਸ ਲਈ ਅਵੇਲੇਬਲ ਹੈ। ਇਹ ਐਪ ਐਂਡ੍ਰਾਇਡ ਮਾਰਸ਼ਮੈਲੋ 6.0.1 ਤੇ ਇਸ ਤੋਂ ਉੱਪਰ ਦੇ ਆਪ੍ਰੇਟਿੰਗ ਸਿਸਟਮਜ਼ ''ਤੇ ਰਨ ਕਰ ਸਕੇਗੀ। ਇਸ ਐਪ ਦੇ ਰੂਮਰਜ਼ ਕਾਫੀ ਸਮੇਂ ਤੋਂ ਸਨ ਤੇ ਕਿਹਾ ਜਾ ਰਿਹਾ ਸੀ ਕਿ ਸੈਮਸੰਗ ਇਸ ਐਪ ਨੂੰ ਗਲੈਕਸੀ ਨੋਟ 7 ਦੇ ਨਾਲ ਰਿਲੀਜ਼ ਕਰੇਗੀ।

 

ਆਖਿਰਕਾਰ ਕੰਪਨੀ ਨੇ ਫੋਕਸ ਐਪ ਨੂੰ ਰਿਲੀਜ਼ ਕਰ ਦਿੱਤਾ ਹੈ। ਇਹ ਐਪ ਐਕਟਿਵ ਸਿੰਕ, 9M1P, ਪੋਪ3 ਯੂਜ਼ਰਜ਼ ਨੂੰ ਆਪਣੀਆਂ ਮੇਲਜ਼, ਕੈਲੇਂਡਰ, ਐਂਟ੍ਰੀਜ਼ ਤੇ ਟਾਸਕ ਆਦਿ ਨੂੰ ਐਕਸਚੇਂਜ ਕਰਨ ਦੀ ਸੁਵਿਧਾ ਦਿੰਦੀ ਹੈ। ਇਸ ''ਚ ਤੁਹਾਨੂੰ ਡਾਇਰੈਕਟ ਪੁਸ਼ ਸਿੰਕ੍ਰੋਗਨਾਈਜ਼ੇਸ਼ਨ ਤੇ ਐਕਸਚੇਂਜ ਐਕਟਿਵ ਸਿੰਕ ਦੀ ਸੁਵਿਧਾ ਵੀ ਮਿਲਦੀ ਹੈ। ਇਹ ਐਪ ਅਨਰੀਡ ਮੇਸਜ਼ ਤੇ ਮੈਸੇਜਿਜ਼ ਦੀ ਨੋਟੀਫਿਕੇਸ਼ਨ ਦੀ ਸੁਵਿਧਾ ਵੀ ਪ੍ਰੋਵਾਈਡ ਕਰਵਾਉਂਦੀ ਹੈ। ਇਹ ਐਪ ਅਜੇ ਤਾਂ ਸਾਰੇ ਦੇਸ਼ਾਂ ਲਈ ਉਪਲਬਧ ਹੈ ਪਰ ਇਸ ਨੂੰ ਕੰਪਨੀ ਵੱਲੋਂ ਰੋਲ ਆਊਟ ਥੋੜਾ ਦੇਰੀ ਨਾਲ ਕੀਤਾ ਜਾ ਰਿਹਾ ਹੈ।


Related News