ਇਨੈਲੋ ਮੁਖੀ ਅਭਯ ਚੌਟਾਲਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Wednesday, Jul 16, 2025 - 10:22 PM (IST)

ਚੰਡੀਗੜ੍ਹ, (ਸੁਸ਼ੀਲ ਰਾਜ)- ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਮੁਖੀ ਅਭਯ ਸਿੰਘ ਚੌਟਾਲਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਕ ਅਗਿਆਤ ਵਿਅਕਤੀ ਨੇ ਉਨ੍ਹਾਂ ਦੇ ਪੁੱਤਰ ਕਰਨ ਨੂੰ ਇਕ ਵਾਇਸ ਮੈਸੇਜ ਭੇਜਿਆ ਜਿਸ ’ਚ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਆਪਣੇ ਰਸਤੇ ਤੋਂ ਦੂਰ ਰਹਿਣ ਨਹੀਂ ਤਾਂ ਉਨ੍ਹਾਂ ਨੂੰ ਉਸੇ ਥਾਂ ਭੇਜ ਦਿੱਤਾ ਜਾਵੇਗਾ ਜਿੱਥੇ ਇਨੈਲੋ ਦੀ ਸੂਬਾ ਇਕਾਈ ਦੇ ਸਾਬਕਾ ਮੁਖੀ ਨਫੇ ਸਿੰਘ ਰਾਠੀ ਨੂੰ ਭੇਜਿਆ ਗਿਆ ਸੀ।
ਕਰਨ ਅਨੁਸਾਰ ਮੰਗਲਵਾਰ ਰਾਤ ਲਗਭਗ 11 ਵਜੇ ਵ੍ਹਟਸਐਪ ’ਤੇ ਇਕ ਅਣਜਾਣ ਨੰਬਰ ਤੋਂ ਉਕਤ ਮੈਸੇਜ ਆਇਆ ਜਿਸ ’ਚ ਕਿਹਾ ਗਿਆ ਕਿ ਉਹ ਆਪਣੇ ਪਿਤਾ ਨੂੰ ਸਮਝਾਉਣ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਉਨ੍ਹਾਂ ਨੂੰ ਵੀ ਨਫੇ ਸਿੰਘ ਰਾਠੀ ਕੋਲ ਭੇਜ ਦਿੱਤਾ ਜਾਵੇਗਾ। ਨਫੇ ਸਿੰਘ ਰਾਠੀ ਦਾ ਕਤਲ ਅਜੇ ਤੱਕ ਇਕ ਭੇਦ ਬਣਿਆ ਹੋਇਆ ਹੈ।