ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ Good News, ਰੇਲਵੇ ਵਿਭਾਗ ਨੇ ਲਿਆ ਵੱਡਾ ਫ਼ੈਸਲਾ
Saturday, Jul 12, 2025 - 12:30 PM (IST)

ਜਲੰਧਰ (ਪੁਨੀਤ)- ਰੇਲਵੇ ਨੇ ਸਿਸਟਮ ਨੂੰ ਬਿਹਤਰ ਬਣਾਉਣ ਅਤੇ ਰੇਲ ਯਾਤਰੀਆਂ ਦੀ ਸਹੂਲਤ ਵੱਲ ਇਕ ਹੋਰ ਕਦਮ ਵਧਾਉਂਦੇ ਹੋਏ, ਸੀਟ ਦੀ ਸਥਿਤੀ ਬਾਰੇ ਜਾਣਕਾਰੀ ਮੋਬਾਇਲ ਫੋਨ 'ਤੇ ਭੇਜਣ ਦਾ ਪ੍ਰਬੰਧ ਕੀਤਾ ਹੈ। ਹੁਣ ਰੇਲਵੇ ਯਾਤਰੀਆਂ ਨੂੰ ਸੀਟ ਦੀ ਸਥਿਤੀ ਅਤੇ ਚਾਰਟ ਦੀ ਤਿਆਰੀ ਸਬੰਧੀ ਜਾਣਕਾਰੀ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨੰਬਰ 'ਤੇ ਐੱਸ. ਐੱਮ. ਐੱਸ. ਰਾਹੀਂ ਭੇਜੀ ਜਾ ਰਹੀ ਹੈ। ਇਹ ਜਾਣਕਾਰੀ ਉਸ ਮੋਬਾਇਲ ਨੰਬਰ 'ਤੇ ਪ੍ਰਾਪਤ ਹੁੰਦੀ ਹੈ, ਜੋ ਯਾਤਰੀ ਟਿਕਟ ਬੁੱਕ ਕਰਦੇ ਸਮੇਂ ਫਾਰਮ ਵਿਚ ਭਰਦੇ ਹਨ। ਇਸ ਨਾਲ ਯਾਤਰੀਆਂ ਨੂੰ ਆਪਣੀ ਯਾਤਰਾ ਦੀ ਅਪਡੇਟ ਸਥਿਤੀ ਸਬੰਧੀ ਸਹੀ ਜਾਣਕਾਰੀ ਸਮੇਂ 'ਤੇ ਮਿਲੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਵੱਲੋਂ ਸਟੇਸ਼ਨਾਂ 'ਤੇ ਐਲਾਨ ਸਿਸਟਮ (ਲਾਊਡਸਪੀਕਰ) ਰਾਹੀਂ ਰੇਲ ਗੱਡੀਆਂ ਦੀ ਸਥਿਤੀ ਬਾਰੇ ਵਾਰ-ਵਾਰ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਯਾਤਰੀ ਅਪਡੇਟ ਰਹਿ ਸਕਣ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਅਹਾਤਾ ਬਣਿਆ ਜੰਗ ਦਾ ਮੈਦਾਨ, ਸ਼ਰਾਬ ਪੀਣ ਮਗਰੋਂ ਦੋਸਤ ਦਾ ਕਤਲ
ਇਸ ਸਬੰਧ ਵਿੱਚ ਰੇਲਵੇ ਨੇ ਹਾਲ ਹੀ 'ਚ ਇਕ ਆਧੁਨਿਕ ਮੋਬਾਇਲ ਐਪ RailOne ਲਾਂਚ ਕੀਤੀ ਹੈ, ਜੋ ਯਾਤਰੀਆਂ ਲਈ ਇਕ ਸੰਪੂਰਨ ਡਿਜੀਟਲ ਹੱਲ ਵਜੋਂ ਕੰਮ ਕਰਦੀ ਹੈ। ਇਹ ਐਪ ਯਾਤਰੀਆਂ ਨੂੰ ਰੇਲਵੇ ਨਾਲ ਸਬੰਧਤ ਸਾਰੀਆਂ ਜ਼ਰੂਰੀ ਸੇਵਾਵਾਂ ਇਕੋ ਥਾਂ 'ਤੇ ਪ੍ਰਦਾਨ ਕਰਦੀ ਹੈ, ਜਿਸ ਨਾਲ ਉਨ੍ਹਾਂ ਦੀ ਯਾਤਰਾ ਵਧੇਰੇ ਸੁਚਾਰੂ, ਸੁਵਿਧਾਜਨਕ ਅਤੇ ਸਮੇਂ ਸਿਰ ਹੁੰਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾਂ ਲਈ ਨਵੇਂ ਹੁਕਮ ਜਾਰੀ, ਕਰ ਲਓ ਇਹ ਕੰਮ ਨਹੀਂ ਤਾਂ...
RailOne ਐਪ ਵਿੱਚ PNR ਸਟੇਟਸ ਚੈੱਕ, ਟਰੇਨ ਦੀ ਰੀਅਲ-ਟਾਈਮ ਸਟੇਟਸ (ਲਾਈਵ ਸਟੇਟਸ), ਅਣਰਿਜ਼ਰਵਡ ਟਿਕਟਾਂ ਦੀ ਬੁਕਿੰਗ, ਰਿਜ਼ਰਵਡ ਟਿਕਟਾਂ ਦੀ ਬੁਕਿੰਗ, ਕੋਚ ਸਟੇਟਸ ਅਤੇ ਪਲੇਟਫਾਰਮ ਜਾਣਕਾਰੀ, ਟਰੇਨ ਟਾਈਮਟੇਬਲ, ਟਿਕਟ ਰੱਦ ਕਰਨ ਅਤੇ ਰਿਫੰਡ ਸਹੂਲਤ ਵਰਗੇ ਬਦਲ ਸ਼ਾਮਲ ਹਨ।
ਇਸ ਐਪ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਕੋਈ ਵੀ ਇਸ ਸਹੂਲਤ ਦਾ ਲਾਭ ਲੈ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਪਹਿਲ ਭਾਰਤੀ ਰੇਲਵੇ ਦੀ ਡਿਜੀਟਲ ਇੰਡੀਆ ਵੱਲ ਇਕ ਹੋਰ ਸਾਰਥਕ ਪਹਿਲ ਹੈ, ਜਿਸ ਦਾ ਉਦੇਸ਼ ਯਾਤਰੀਆਂ ਨੂੰ ਸੁਰੱਖਿਅਤ, ਸਰਲ ਅਤੇ ਸੁਵਿਧਾਜਨਕ ਯਾਤਰਾ ਅਨੁਭਵ ਪ੍ਰਦਾਨ ਕਰਨਾ ਹੈ। ਇਸ ਐਪ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਪਹਿਲ ਭਾਰਤੀ ਰੇਲਵੇ ਦੀ ਡਿਜੀਟਲ ਇੰਡੀਆ ਵੱਲ ਇਕ ਹੋਰ ਸਾਰਥਕ ਪਹਿਲ ਹੈ, ਜਿਸ ਦਾ ਉਦੇਸ਼ ਯਾਤਰੀਆਂ ਨੂੰ ਸੁਰੱਖਿਅਤ, ਸਰਲ ਅਤੇ ਸੁਵਿਧਾਜਨਕ ਯਾਤਰਾ ਅਨੁਭਵ ਪ੍ਰਦਾਨ ਕਰਨਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 12, 13, 14 ਤੇ 15 ਤਾਰੀਖ਼ ਲਈ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e