ਵੱਡਾ ਹਾਦਸਾ: ਗਲੀ ''ਚ ਡਿੱਗੇ ਬਜ਼ੁਰਗ ਨੂੰ ਗੱਡੀ ਹੇਠਾਂ ਕੁਚਲਿਆ, ਘਟਨਾ ਸੀਸੀਟੀਵੀ ''ਚ ਕੈਦ
Tuesday, Jul 15, 2025 - 01:36 PM (IST)

ਅੰਮ੍ਰਿਤਸਰ: ਸ਼ਹਿਰ ਦੇ ਬਟਾਲਾ ਰੋਡ ਸਥਿਤ ਵਿਜੇ ਨਗਰ ਗਲੀ ਨੰਬਰ 5 ਵਿੱਚ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਬਜ਼ੁਰਗ ਵਿਅਕਤੀ ਨੂੰ ਗੱਡੀ ਹੇਠਾਂ ਕੁਚਲ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 65 ਸਾਲਾ ਸੰਜੀਵ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ, ਸੰਜੀਵ ਕੁਮਾਰ ਰਾਤ ਦੌਰਾਨ ਗਲੀ ਵਿੱਚ ਡਿੱਗਾ ਪਿਆ ਸੀ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ । ਇਹ ਸਾਰੀ ਘਟਨਾ ਨਜ਼ਦੀਕੀ ਘਰਾਂ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਚੁੱਕੀ ਹੈ। ਜਿਸ 'ਚ ਕਾਰ ਸਵਾਰ ਨੇ ਗਲੀ 'ਚ ਪਏ ਬਜ਼ੁਰਗ ਨੂੰ ਵਾਹਨ ਨਾਲ ਕੁਚਲ ਦਿੱਤਾ।
ਇਹ ਵੀ ਪੜ੍ਹੋ-ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ 'ਤੇ ਮੁੜ ਵਿਜੀਲੈਂਸ ਦੀ ਰੇਡ, ਪੂਰਾ ਇਲਾਕਾ ਸੀਲ
ਮ੍ਰਿਤਕ ਦੇ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਆਂਢੀਆਂ ਵੱਲੋਂ ਰਾਤ 2 ਵਜੇ ਉਠਾ ਕੇ ਦੱਸਿਆ ਗਿਆ ਕਿ ਸੰਜੀਵ ਕੁਮਾਰ ਬੇਹੋਸ਼ ਹਾਲਤ ਵਿੱਚ ਗਲੀ ਵਿੱਚ ਪਏ ਹੋਏ ਹਨ। ਪਰਿਵਾਰਕ ਮੈਂਬਰ ਜਦ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਸੀਸੀਟੀਵੀ ਦੇਖਣ 'ਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਉਪਰੋਂ ਕਾਰ ਚਲਾਈ ਗਈ ਸੀ, ਤਾਂ ਉਨ੍ਹਾਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬੇਅਦਬੀ ਕਰਨ 'ਤੇ ਉਮਰ ਕੈਦ, 'ਆਪ' ਸਰਕਾਰ ਨੇ ਚਾਰੇ ਧਰਮਾਂ ਲਈ ਬਿੱਲ ਕੀਤਾ ਪੇਸ਼
ਥਾਣਾ ਸਦਰ ਤੋਂ ਪੁਲਸ ਅਧਿਕਾਰੀ ਹਰਸੰਦੀਪ ਸਿੰਘ ਨੇ ਦੱਸਿਆ ਕਿ ਵਿਜੇ ਨਗਰ ਚੌਕੀ 'ਤੇ ਮਿਲੀ ਸੂਚਨਾ ਦੇ ਅਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਕਾਰ ਦੀ ਪਛਾਣ ਕਰ ਲਈ ਹੈ ਅਤੇ ਗੱਡੀ ਚਲਾਉਣ ਵਾਲਾ ਵਿਅਕਤੀ ਵੀ ਇਲਾਕੇ ਦਾ ਹੀ ਰਹਿਣ ਵਾਲਾ ਹੈ, ਜੋ ਮੌਕੇ ਤੋਂ ਫਰਾਰ ਹੋ ਗਿਆ। ਉਸ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ- NRI ਪਰਿਵਾਰ ਦੇ ਬੰਦ ਘਰ ਦਾ ਆਇਆ ਮੋਟਾ ਬਿਜਲੀ ਦਾ ਬਿੱਲ, ਪੂਰਾ ਪਰਿਵਾਰ ਰਹਿ ਗਿਆ ਹੱਕਾ ਬੱਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8