ਲੁਧਿਆਣਾ ''ਚ ਸੰਭਾਵੀ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਹੁਕਮ ਜਾਰੀ

Wednesday, Jul 09, 2025 - 03:55 PM (IST)

ਲੁਧਿਆਣਾ ''ਚ ਸੰਭਾਵੀ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਹੁਕਮ ਜਾਰੀ

ਲੁਧਿਆਣਾ (ਪੰਕਜ): ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮਾਨਸੂਨ ਮੌਸਮ ਦੌਰਾਨ ਹੜ੍ਹਾਂ ਦੀ ਸੰਭਾਵਨਾ ਦੇ ਮੱਦੇਨਜ਼ਰ ਤਿਆਰੀਆਂ ਦੀ ਸਮੀਖਿਆ ਲਈ ਕਈ ਵਿਭਾਗਾਂ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕੀਤੀ ਅਤੇ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਵਾਸਤੇ ਨਾਗਰਿਕਾਂ ਵਾਸਤੇ ਅਸਥਾਈ ਆਸਰਾ ਕੇਂਦਰ ਬਣਾਉਣ ਦੇ ਹੁਕਮ ਦਿੱਤੇ।

ਮੰਗਲਵਾਰ ਨੂੰ ਹੋਈ ਮੀਟਿੰਗ ’ਚ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਸ਼ਿਖਾ ਭਗਤ, ਕੁਲਪ੍ਰੀਤ ਸਿੰਘ, ਸਾਰੇ ਉਪ ਮੰਡਲ ਮੈਜਿਸਟ੍ਰੇਟ, ਡਰੇਨੇਜ, ਨਗਰ ਨਿਗਮ, ਐੱਨ. ਡੀ. ਆਰ. ਐੱਫ., ਪੀ. ਐੱਸ. ਪੀ. ਸੀ. ਐੱਲ., ਸਿੱਖਿਆ, ਲੋਕ ਨਿਰਮਾਣ, ਸਿਹਤ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਖੇਤੀਬਾੜੀ, ਪਸ਼ੂ ਪਾਲਣ, ਜੰਗਲਾਤ, ਜਲ ਸਪਲਾਈ ਅਤੇ ਸੈਨੀਟੇਸ਼ਨ, ਪੁਲਸ ਅਤੇ ਹੋਰ ਸਬੰਧਤ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ! ਹੋ ਗਿਆ ਨਵਾਂ ਐਲਾਨ

ਡਿਪਟੀ ਕਮਿਸ਼ਨਰ ਨੇ ਹੜ੍ਹ ਸੁਰੱਖਿਆ ਕਾਰਜਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ, ਜਿਸ ’ਚ ਬੰਨ੍ਹਾਂ, ਡਰੇਨੇਜ ਪ੍ਰਣਾਲੀਆਂ ਅਤੇ ਹੜ੍ਹ ਰੁਕਾਵਟਾਂ ਦੀ ਸਥਿਤੀ ਦੀ ਜਾਂਚ ਸ਼ਾਮਲ ਸੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਪਾਣੀ ਦੇ ਪੰਪ, ਜਨਰੇਟਰ, ਬਚਾਅ ਕਿਸ਼ਤੀਆਂ ਅਤੇ ਹੋਰ ਜ਼ਰੂਰੀ ਸਾਜੋ-ਸਾਮਾਨ ਕਾਰਜਸ਼ੀਲ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਹੜ੍ਹ ਸੰਭਾਵਨਾ ਵਾਲੀਆਂ ਥਾਵਾਂ ’ਤੇ ਤਾਇਨਾਤ ਕੀਤਾ ਜਾਵੇ।

ਸਿਹਤ ਵਿਭਾਗ ਨੂੰ ਪਾਣੀ ਨਾਲ ਜੁੜੀਆਂ ਬਿਮਾਰੀਆਂ ਅਤੇ ਹੋਰ ਹੜ੍ਹ ਸਬੰਧੀ ਸਿਹਤ ਜ਼ੋਖਮਾਂ ਨੂੰ ਧਿਆਨ ਵਿਚ ਰੱਖਦਿਆਂ ਮੈਡੀਕਲ ਟੀਮਾਂ, ਐਂਬੂਲੈਂਸਾਂ, ਦਵਾਈਆਂ, ਫਸਟ-ਏਡ ਕਿੱਟਾਂ ਅਤੇ ਟੀਕਿਆਂ ਦੀ ਉੱਚਿਤ ਤਿਆਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਡਿਪਟੀ ਕਮਿਸ਼ਨਰ ਨੇ ਪੇਂਡੂ ਖੇਤਰਾਂ ’ਚ ਜੀਵਨ ਤੇ ਆਜੀਵਿਕਾ ’ਤੇ ਹੜ੍ਹਾਂ ਦੇ ਪ੍ਰਭਾਵ ਨੂੰ ਧਿਆਨ ’ਚ ਰੱਖਦਿਆਂ, ਪਸ਼ੂ ਪਾਲਣ ਅਤੇ ਖੇਤੀਬਾੜੀ ਵਿਭਾਗਾਂ ਨੂੰ ਨਿਰਦੇਸ਼ ਦਿੱਤਾ ਕਿ ਪਸ਼ੂਆਂ ਦੀ ਰੱਖਿਆ ਲਈ ਨਿਕਾਸੀ ਯੋਜਨਾਵਾਂ ਬਣਾਈਆਂ ਜਾਣ ਅਤੇ ਰਾਹਤ ਕੇਂਦਰਾਂ ’ਚ ਚਾਰੇ ਦੀ ਉਪਲੱਬਧਤਾ ਯਕੀਨੀ ਬਣਾਈ ਜਾਵੇ।

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਮੌਸਮ ਦੀ ਭਵਿੱਖਬਾਣੀ ਪ੍ਰਾਪਤ ਕਰਨ ਅਤੇ ਜ਼ੋਖਮ ਵਾਲੇ ਖੇਤਰਾਂ ’ਚ ਵਸਨੀਕਾਂ ਨੂੰ ਐੱਸ. ਐੱਮ. ਐੱਸ., ਰੇਡੀਓ ਅਤੇ ਜਨਤਕ ਸੰਬੋਧਨ ਰਾਹੀਂ ਤੁਰੰਤ ਚਿਤਾਵਨੀਆਂ ਜਾਰੀ ਕਰਨ ਦੀ ਹਦਾਇਤ ਦਿੱਤੀ ਗਈ। ਪੀ. ਐੱਸ. ਪੀ. ਸੀ. ਐੱਲ. ਨੂੰ ਹੜ੍ਹ ਦੌਰਾਨ ਬਿਜਲੀ ਪ੍ਰਣਾਲੀ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਹਸਪਤਾਲਾਂ, ਕੰਟਰੋਲ ਰੂਮਾਂ ਆਦਿ ਵਰਗੀਆਂ ਜ਼ਰੂਰੀ ਸਹੂਲਤਾਂ ਲਈ ਬੈਕਅਪ ਬਿਜਲੀ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ।

ਇਹ ਖ਼ਬਰ ਵੀ ਪੜ੍ਹੋ - 50 ਰੁਪਏ ਬਦਲੇ ਮਿਲੇ 21,00,000 ਰੁਪਏ! ਰਾਤੋ-ਰਾਤ ਚਮਕ ਗਈ ਪੰਜਾਬੀ ਮੁੰਡੇ ਦੀ ਕਿਸਮਤ

ਲੋਕ ਨਿਰਮਾਣ ਵਿਭਾਗ ਨੂੰ ਹਦਾਇਤ ਦਿੱਤੀ ਗਈ ਕਿ ਹੜ੍ਹ ਦੌਰਾਨ ਸੰਪਰਕ ਬਣਾਈ ਰੱਖਣ ਲਈ ਪੁਲਾਂ ਅਤੇ ਸੜਕਾਂ ਦੀ ਜਾਂਚ ਕਰ ਕੇ ਉਨ੍ਹਾਂ ਦੀ ਮਜ਼ਬੂਤੀ ਨੂੰ ਯਕੀਨੀ ਬਣਾਇਆ ਜਾਵੇ, ਅੰਤ ’ਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਕਿ ਹੜ੍ਹ ਦੀ ਸਥਿਤੀ ’ਚ ਵਸਨੀਕਾਂ ਲਈ ਸੁਰੱਖਿਅਤ ਅਤੇ ਪੀਣਯੋਗ ਪਾਣੀ ਦੀ ਲਗਾਤਾਰ ਉਪਲੱਬਧਤਾ ਬਣਾਈ ਜਾਵੇ।

ਜ਼ਿਲ੍ਹਾ ਅਤੇ ਉਪ ਮੰਡਲ ਪੱਧਰ ’ਤੇ 24x7 ਕੰਟਰੋਲ ਰੂਮ ਸਥਾਪਿਤ

ਉਨ੍ਹਾਂ ਦੱਸਿ ਆ ਕਿ ਜ਼ਿਲਾ ਅਤੇ ਉਪ ਮੰਡਲ ਪੱਧਰ ’ਤੇ 24x7 ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ, ਜੋ ਹੜ੍ਹ ਨਾਲ ਜੁੜੀਆਂ ਸਥਿਤੀਆਂ ਦੀ ਨਿਗਰਾਨੀ ਅਤੇ ਉੱਚਿਤ ਪ੍ਰਕਿਰਿਆ ਯਕੀਨੀ ਬਣਾਉਣਗੇ। ਹੜ੍ਹ ਦੌਰਾਨ ਘਰਾਂ ਤੋਂ ਬੇਘਰ ਹੋਣ ਵਾਲੇ ਨਾਗਰਿਕਾਂ ਲਈ ਅਸਥਾਈ ਆਸਰਾ ਕੇਂਦਰ ਬਣਾਉਣ ਅਤੇ ਉਨ੍ਹਾਂ ’ਚ ਭੋਜਨ, ਪੀਣ ਵਾਲੇ ਪਾਣੀ, ਸੈਨੀਟੇਸ਼ਨ ਸਹੂਲਤਾਂ ਅਤੇ ਬਿਸਤਰੇ ਦੀ ਉਪਲੱਬਧਤਾ ਯਕੀਨੀ ਬਣਾਉਣ ਦੀ ਵੀ ਹਦਾਇਤ ਦਿੱਤੀ ਗਈ।

ਵਿਭਾਗੀ ਤਾਲਮੇਲ ਲਈ ਏਕੀਕ੍ਰਿਤ ਸੰਚਾਰ ਪ੍ਰੋਟੋਕੋਲ ਤਿਆਰ

ਡਿਪਟੀ ਕਮਿਸ਼ਨਰ ਨੇ ਵਿਭਾਗਾਂ ਵਿਚਕਾਰ ਨਿਰਵਿਘਨ ਤਾਲਮੇਲ ’ਤੇ ਜ਼ੋਰ ਦਿੰਦਿਆਂ, ਨਿਯਮਤ ਅੰਤਰ-ਵਿਭਾਗੀ ਬ੍ਰੀਫਿੰਗਾਂ ਅਤੇ ਹੜ੍ਹ ਸਬੰਧੀ ਜ਼ੋਖਮਾਂ ਤੇ ਉਪਾਵਾਂ ਦੀ ਅਸਲ-ਸਮੇਂ ਅਪਡੇਟ ਸਾਂਝੀ ਕਰਨ ਦੇ ਨਿਰਦੇਸ਼ ਦਿੱਤੇ। ਇਸ ਲਈ ਇਕ ਏਕੀਕ੍ਰਿਤ ਸੰਚਾਰ ਪ੍ਰੋਟੋਕੋਲ ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਐਮਰਜੈਂਸੀ ਦੌਰਾਨ ਜਾਣਕਾਰੀ ਦਾ ਸਹੀ ’ਤੇ ਸਮੇਂ ਸਿਰ ਪ੍ਰਵਾਹ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਨੇ ਐੱਸ. ਡੀ. ਐੱਮਜ਼ ਅਤੇ ਹੋਰ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਮੌਕੇ ’ਤੇ ਜਾਂਚ ਕੀਤੀ ਜਾਵੇ ਤਾਂ ਜੋ ਜ਼ਮੀਨੀ ਸਥਿਤੀ ਦੇ ਅਾਧਾਰ ’ਤੇ ਜ਼ਰੂਰੀ ਕਦਮ ਚੁੱਕੇ ਜਾ ਸਕਣ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News