ਅੱਜ ਤੋਂ ਫਲਿੱਪਕਾਰਟ ''ਤੇ ਵਿਕੇਗਾ ਸੈਮਸੰਗ Gear Fit 2 Pro

12/11/2017 2:19:51 AM

ਜਲੰਧਰ—ਸੈਮਸੰਗ ਨੇ ਆਪਣੇ ਗਿਅਰ ਫਿੱਟ 2 ਪ੍ਰੋ ਅਤੇ ਸੈਮਸੰਗ ਗਿਅਰ ਸਪੋਰਟ ਨੂੰ ifa 2017 ਦੀ ਸ਼ੁਰੂਆਤ 'ਚ ਲਾਂਚ ਕੀਤਾ ਸੀ ਅਤੇ ਹਾਲ ਹੀ 'ਚ ਕੰਪਨੀ ਨੇ ਇਸ ਨੂੰ ਭਾਰਤ 'ਚ ਲਾਂਚ ਕੀਤਾ ਹੈ। ਨਵੀਂ ਦਿੱਲੀ 'ਚ ਲਾਂਚ ਇਵੈਂਟ ਦੌਰਾਨ ਕੰਪਨੀ ਨੇ ਜਾਣਕਾਰੀ ਦਿੱਤੀ ਸੀ ਕਿ ਇਨ੍ਹਾਂ ਨੂੰ ਦਸੰਬਰ 'ਚ ਸੇਲ ਕੀਤਾ ਜਾਵੇਗਾ। ਹੁਣ ਈ-ਕਾਮਰਸ ਸਾਈਟ ਫਲਿੱਪਕਾਰਟ ਨੇ ਐਲਾਨ ਕੀਤਾ ਹੈ ਕਿ ਗਿਅਰ ਫਿੱਟ 2 ਪ੍ਰੋ ਨੂੰ ਐਕਸਕਲੂਸੀਵ ਤੌਰ 'ਤੇ ਅੱਜ ਤੋਂ ਸੇਲ ਕਰੇਗੀ।
ਸੈਮਸੰਗ ਗਿਅਰ ਫਿੱਟ 2 ਪ੍ਰੋ ਦੀ ਕੀਮਤ 13,590 ਰੁਪਏ ਰੱਖੀ ਗਈ ਹੈ ਅਤੇ ਇਸ ਦੀ ਪ੍ਰੀ-ਬੁਕਿੰਗ 4 ਦਸੰਬਰ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਸੀ, ਦੂਜੇ ਪਾਸੇ ਗਿਅਰ ਸਪੋਰਟ ਅਮੇਜ਼ਨ ਐਕਸਕਲੂਸੀਵ ਹੋਵੇਗਾ। ਨਾਲ ਹੀ ਦੋਵੇਂ ਡਿਵਾਈਸਾਂ ਨੂੰ ਸੈਮਸੰਗ ਈ-ਸਟੋਰ 'ਤੇ ਵੀ ਉਪਲੱਬਧ ਕਰਵਾਇਆ ਜਾਵੇਗਾ। 
ਸਭ ਤੋਂ ਪਹਿਲੇ ਗਿਅਰ ਫਿੱਟ 2 ਪ੍ਰੋ ਦੀ ਗੱਲ ਕਰੀਏ ਤਾਂ ਇਸ 'ਚ 5 atm ਲੇਵਲ ਤਕ ਵਾਟਰ ਰੈਸਿਸਟੈਂਸ ਦਿੱਤਾ ਗਿਆ ਹੈ। ਇਹ ਫਿੱਟਨੈਂਸ ਬੈਂਡ ਸਪੀਡੋ ਐਪ ਦੇ ਜ਼ਰੀਏ ਯੂਜ਼ਰ ਦੇ ਸਵਿਮਿੰਗ ਐਕਟੀਵਿਟੀਜ਼ ਨੂੰ ਟਰੈਕ ਕਰੇਗਾ। ਸੈਮਸੰਗ ਗਿਅਰ ਫਿੱਟ 2 ਪ੍ਰੋ ਦੇ ਜ਼ਰੀਏ ਯੂਜ਼ਰ ਆਪਣੇ ਐਕਟੀਵਿਟ, ਸਲੀਪ ਅਤੇ ਡੈਸ਼ਬੋਰਡ 'ਚ ਵਰਕਆਓਟ ਸਟੈਟਸ ਜਾਣ ਸਕਦੇ ਹਨ। ਨਾਲ ਹੀ ਰਨਿੰਗ ਰੂਟ ਨੂੰ ਪਲਾਨ ਅਤੇ ਟਰੈਕ ਵੀ ਕੀਤਾ ਜਾ ਸਕਦੈ।
ਗਿਅਰ ਫਿੱਟ 2 ਪ੍ਰੋ ਦਾ ਵਜਨ 34 ਗ੍ਰਾਮ ਹੈ ਅਤੇ ਇਸ ਦੀ ਬੈਟਰੀ 200 ਐੱਮ.ਏ.ਐੱਚ. ਦੀ ਹੈ। ਕੰਪਨੀ ਦੇ ਦਾਅਵੇ ਮੁਤਾਬਕ ਇਸ ਨੂੰ ਸਿੰਗਲ ਚਾਰਜ 'ਚ ਕਰੀਬ 3-4 ਦਿਨ ਤਕ ਚੱਲਾਇਆ ਜਾ ਸਕਦਾ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ 'ਚ ਬਲੂਟੁੱਥ v4.2 ਅਤੇ Wi-fi b/g/n, gps ਅਤੇ Glonass ਮੌਜੂਦ ਹੈ।
ਹੁਣ ਜੇਕਰ ਗਿਅਰ ਸਪੋਰਟ ਦੀ ਗੱਲ ਕਰੀਏ ਤਾਂ ਇਸ ਨੂੰ ਸਰਕੂਲਰ ਡਿਜਾਈਨ 'ਚ ਤਿਆਰ ਕੀਤਾ ਗਿਆ ਹੈ। ਇਸ 'ਚ ਬਿਹਤਰੀਨ ਇੰਟਰਫੈਸ ਨਾਲ Amoled ਡਿਸਪਲੇਅ ਦਿੱਤੀ ਗਈ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਦੇ ਜ਼ਰੀਏ ਹੈਲਥ ਅਤੇ ਫਿੱਟਨੈਂਸ ਦਾ ਟੀਚਾ ਪੂਰਾ ਕੀਤਾ ਜਾ ਸਕਦਾ ਹੈ। 
ਇਹ ਡਿਵਾਈਸ 50ਐੱਮ ਵਾਟਰ ਰੈਸੀਸਟੈਂਟ ਹੈ। ਸਾਊਥ ਕੋਰੀਅਨ ਟੈਕ ਫਰਮ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਇਸ 'ਚ ਮਿਲਟਰੀ ਲੇਵਲ ਡਿਊਰੇਬਿਲਟੀ ਹੈ ਅਤੇ ਇਸ ਦੇ ਬੈਂਡ ਬਦਲੇ ਜਾ ਸਕਦੇ ਹਨ। ਗਿਅਰ ਸਪੋਰਟ ਨਾਲ ਯੂਜ਼ਰ ਸੈਮਸੰਗ ਕੁਨੈਕਟ ਐਪ ਦੇ ਜ਼ਰੀਏ Samsung iot ਇਨੇਬਲਡ ਡਿਵਾਈਸ ਨੂੰ ਕਟੰਰੋਲ ਕਰ ਸਕਦੇ ਹਾਂ। ਇਸ ਨੂੰ ਪਾਵਰ ਪੁਆਇੰਟ ਪ੍ਰੋਜੇਨਟੇਸ਼ਨ ਜਾਂ ਸੈਮਸੰਗ ਗਿਅਰ vr ਹੈਂਡਸੈੱਟ ਲਈ ਰਿਮੋਟ ਕੰਟਰੋਲ ਦੀ ਤਰ੍ਹਾਂ ਵਰਤੋਂ ਕੀਤੀ ਜਾ ਸਕਦੀ ਹੈ। 
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ ਗਿਅਰ ਸਪੋਰਟ 'ਚ ਗੋਰਿੱਲਾ ਗਲਾਸ 3 ਪ੍ਰੋਟੇਕਸ਼ਨ ਨਾਲ 1.2 ਇੰਚ ਸਰਕੂਲਰ ਸਕਰੀਨ ਦਿੱਤੀ ਗਈ ਹੈ। ਇਸ 'ਚ ਡਿਊਲ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਇਹ ਸੈਮਸੰਗ ਦੇ ti੍ਰen os 'ਤੇ ਚੱਲਦਾ ਹੈ। ਇਸ ਦਾ ਵਜਨ 50 ਗ੍ਰਾਮ ਹੈ ਅਤੇ ਇਸ 'ਚ 768 ਐੱਮ.ਬੀ. ਰੈਮ ਅਤੇ 4 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਗਿਅਰ ਸਪੋਰਟ 'ਚ 300 mah ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ 'ਚ ਬਲੂਟੁੱਥ ਵੀ 4.2, Wi-fi b/g/n, nfc,gps ਅਤੇ  Glonass ਮੌਜੂਦ ਹੈ।


Related News