Samsung Galaxy S8 ਸਮਾਰਟਫੋਨ ਨੂੰ Oreo ਬੀਟਾ ਅਪਡੇਟ ਮਿਲਣਾ ਹੋਇਆ ਸ਼ੁਰੂ

11/13/2017 1:08:54 PM

ਜਲੰਧਰ-ਪਿਛਲੇ ਹਫਤੇ UK, US ਅਤੇ ਸਾਊਥ ਕੋਰੀਆ 'ਚ ਰੀਲੀਜ਼ ਹੋਏ ਪਬਲਿਕ ਬੀਟਾ ਨਾਲ ਸੈਮਸੰਗ ਗੈਲੇਕਸੀ S8 ਲਈ Oreo ਅਪਡੇਟ ਦੀ ਟੈਸਟਿੰਗ ਚੱਲ ਰਹੀਂ ਹੈ। ਹੁਣ ਕੰਪਨੀ ਬੀਟਾ ਫਰਮਵੇਅਰ ਲਈ ਪਹਿਲਾਂ ਅਪਡੇਟ ਲਿਆਉਣ ਲਈ ਤਿਆਰ ਹੈ, ਇਨ੍ਹਾਂ ਟੈਸਟਾਂ 'ਚ ਟੈਸਟਿੰਗ ਦੇ ਦੌਰਾਨ ਕਈ ਬੱਗਸ ਮਿਲੇ ਹਨ।

ਇਸ ਅਪਡੇਟ 'ਚ ਅਕਤੂਬਰ ਸਕਿਉਰਟੀ ਪੈਚ ਅਤੇ ਕੁਝ ਨਵੇਂ ਫੀਚਰਸ ਨੂੰ ਸ਼ਾਮਿਲ ਕੀਤਾ ਗਿਆ ਹੈ। ਆਲਵੇਜ਼ ਆਨ ਡਿਸਪਲੇਅ ਮੌਜ਼ੂਦ ਕਲਾਕ ਨੂੰ ਨਵਾਂ ਸਟਾਇਲ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਸ਼ੇਡ ਨੂੰ ਟਰਾਂਸਪੇਰੈਂਸੀ ਸੈਟਿੰਗਸ ਮਿਲਣੀ ਸ਼ੁਰੂ ਹੋਈ ਹੈ। ਕੁਝ ਬਦਲਾਅ ਦੇ ਅਨੁਸਾਰ ਲਾਂਚਰ ਅਤੇ ਕੰਪਨੀ ਦਾ  DeX ਸਟੇਸ਼ਨ 610MB ਦੇ ਇਸ ਅਪਡੇਟ ਦਾ ਹਿੱਸਾ ਹੋਣਗੇ।

ਦੂਜੇ ਵੇਵ ਦੇ ਦੇਸ਼ਾਂ ਲਈ ਹੁਣ ਬੀਟਾ ਟੈਸਟ ਸ਼ੁਰੂ ਨਹੀਂ ਹੋਇਆ ਹੈ। ਇਨ੍ਹਾਂ ਦੇਸ਼ਾਂ 'ਚ ਜਰਮਨੀ , ਸਪੇਨ , ਫਰਾਂਸ , ਪੋਲੈਂਡ , ਭਾਰਤ ਅਤੇ ਚੀਨ ਸ਼ਾਮਿਲ ਹੈ ਤਾਂ ਹੁਣ ਵੀ ਇਸ ਗੱਲ ਦੀ ਅਧਿਕਾਰਿਕ ਜਾਣਕਾਰੀ ਨਹੀਂ ਹੈ ਕਿ ਗਲੈਕਸੀ S8 ਅਤੇ ਗੈਲੇਕਸੀ S8 ਪਲੱਸ ਨੂੰ ਅਧਿਕਾਰਿਕ Oreo ਅਪਡੇਟ ਕਦੋਂ ਮਿਲੇਗਾ। ਇਸ ਤੋਂ ਪਹਿਲਾਂ ਸੈਮਸੰਗ ਤੁਰਕੀ ਆਫਸ਼ੀਅਲੀ ਨੇ ਕਿਹਾ ਸੀ ਕਿ ਇਹ ਅਪਡੇਟ 2018 ਦੀ ਸ਼ੁਰੂਆਤ 'ਚ ਆਵੇਗਾ ਅਤੇ ਇਹ ਅਪਡੇਟ ਹੁਣ ਸਾਰੇ ਖੇਤਰਾਂ ਲਈ ਆ ਸਕਦਾ ਹੈ।

ਸੈਮਸੰਗ ਗੈਲੇਕਸੀ 8 'ਚ ਬੇਂਜਲ ਲੈੱਸ ਡਿਜ਼ਾਇਨ ਨਾਲ 5.8 ਇੰਚ ਡਿਸਪਲੇਅ ਮੌਜ਼ੂਦ ਹੈ। ਇਸ ਫੋਨ ਦੇ ਫ੍ਰੰਟ ਪੈਨਲ 'ਚ ਕੋਈ ਫਿਜੀਕਲ ਬਟਨ ਮੌਜ਼ੂਦ ਨਹੀਂ ਹੈ। ਇਸਦਾ ਮਤਲਬ ਹੈ ਕਿ ਯੂਜ਼ਰ ਆਪਣੀ ਜ਼ਰੂਰਤਾਂ ਦੇ ਅਨੁਸਾਰ ਆਨ ਸਕਰੀਨ ਕੰਟਰੋਲਜ਼ ਨੂੰ ਕਸਟਮਾਈਜ਼ਡ ਕਰ ਸਕਦਾ ਹੈ। ਗੈਲੇਕਸੀ S8 'ਚ ਸਨੈਪਡ੍ਰੈਗਨ 835 ਪ੍ਰੋਸੈਸਰ ਮੌਜੂਦ ਹੈ।


Related News