Moto G Stylus 5G ''ਚ ਮਿਲਣਗੇ Samsung Galaxy S24 Ultra ਵਰਗੇ ਫੀਚਰਸ, ਜਾਣੋ ਕੀਮਤ

Saturday, May 11, 2024 - 04:20 AM (IST)

ਗੈਜੇਟ ਡੈਸਕ - Motorola ਨੇ ਆਪਣਾ ਨਵਾਂ ਸਮਾਰਟਫੋਨ Moto G Stylus 5G (2024) ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਅਮਰੀਕੀ ਬਾਜ਼ਾਰ 'ਚ ਆਪਣਾ ਨਵਾਂ ਫੋਨ ਪੇਸ਼ ਕੀਤਾ ਹੈ, ਜੋ ਸੈਮਸੰਗ ਗਲੈਕਸੀ S24 ਅਲਟਰਾ ਵਰਗੇ ਸਟਾਈਲਸ ਦੇ ਨਾਲ ਆਉਂਦਾ ਹੈ। ਇਹ ਫੋਨ ਬ੍ਰਾਂਡ ਦੀ ਜੀ-ਸੀਰੀਜ਼ ਦਾ ਹਿੱਸਾ ਹੈ, ਜੋ ਮੋਟੋ ਜੀ ਸਟਾਈਲਸ (2023) ਦਾ ਉੱਤਰਾਧਿਕਾਰੀ ਹੈ।

ਇਹ ਫੋਨ ਵਿਗਨ ਲੈਦਰ ਫਿਨਿਸ਼ ਅਤੇ ਇਨ-ਬਿਲਟ ਸਟਾਈਲਸ ਦੇ ਨਾਲ ਆਉਂਦਾ ਹੈ। ਸਟਾਈਲਸ ਦੀ ਮਦਦ ਨਾਲ, ਤੁਸੀਂ ਨੋਟ ਲਿਖ ਸਕਦੇ ਹੋ, ਡੂਡਲ ਬਣਾ ਸਕਦੇ ਹੋ, ਫੋਟੋਆਂ ਨੂੰ ਐਡਿਟ ਕਰ ਸਕਦੇ ਹੋ ਅਤੇ ਹੋਰ ਬਹੁਤ ਸਾਰੇ ਕੰਮ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਸਮਾਰਟਫੋਨ ਦੀ ਕੀਮਤ ਅਤੇ ਹੋਰ ਖਾਸ ਫੀਚਰਸ।

ਇਹ ਵੀ ਪੜ੍ਹੋ- ਜ਼ਮਾਨਤ ਮਿਲਣ 'ਤੇ ਘਰ ਪੁੱਜੇ ਕੇਜਰੀਵਾਲ ਦੀ ਮਾਂ ਨੇ ਉਤਾਰੀ ਆਰਤੀ, ਪਿਤਾ ਨੇ ਲਾਇਆ ਗਲੇ

Moto G Stylus 5G (2024) ਦੀ ਕੀਮਤ
ਮੋਟੋਰੋਲਾ ਦਾ ਇਹ ਫੋਨ ਅਮਰੀਕੀ ਬਾਜ਼ਾਰ 'ਚ ਲਾਂਚ ਹੋਇਆ ਹੈ। ਇਸ ਦੀ ਕੀਮਤ $399.99 (ਲਗਭਗ 33,400 ਰੁਪਏ) ਹੈ। ਇਸ ਨੂੰ ਅਮਰੀਕਾ ਦੇ ਵੱਡੇ ਸ਼ਹਿਰਾਂ ਤੋਂ ਖਰੀਦਿਆ ਜਾ ਸਕਦਾ ਹੈ। ਕੰਪਨੀ ਨੇ ਇਸ ਨੂੰ ਦੋ ਰੰਗਾਂ ਦੇ ਵਿਕਲਪਾਂ - ਕੈਰੇਮਲ ਲੈਟੇ ਅਤੇ ਸਕਾਰਲੇਟ ਵੇਵ ਵਿੱਚ ਲਾਂਚ ਕੀਤਾ ਹੈ। ਹਾਲਾਂਕਿ ਇਸ ਫੋਨ ਦੇ ਭਾਰਤ 'ਚ ਲਾਂਚ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।

ਫੀਚਰਸ?
Moto G Stylus 5G (2024) ਵਿੱਚ 6.7-ਇੰਚ ਦੀ FHD+ ਪੋਲੇਡ ਡਿਸਪਲੇ ਹੈ। ਸਕ੍ਰੀਨ 120Hz ਰਿਫਰੈਸ਼ ਰੇਟ, 2.5D ਕ੍ਰਵਡ ਗਲਾਸ, 1200 ਨਿਟਸ ਦੀ ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦੀ ਹੈ। ਸਮਾਰਟਫੋਨ 'ਚ Qualcomm Snapdragon 6 Gen 1 ਪ੍ਰੋਸੈਸਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਹਨੀ ਟ੍ਰੈਪ 'ਚ ਫਸਿਆ ਵਿਅਕਤੀ, DRDO ਦੀ ਖੁਫੀਆ ਜਾਣਕਾਰੀ ਪਾਕਿਸਤਾਨ ਨੂੰ ਭੇਜੀ, CID ਨੇ ਕੀਤਾ ਗ੍ਰਿਫਤਾਰ

ਇਹ ਫ਼ੋਨ 8GB RAM + 256GB ਸਟੋਰੇਜ ਨਾਲ ਆਉਂਦਾ ਹੈ। ਤੁਸੀਂ ਮਾਈਕ੍ਰੋ SD ਕਾਰਡ ਦੀ ਮਦਦ ਨਾਲ ਸਟੋਰੇਜ ਨੂੰ 2TB ਤੱਕ ਵਧਾ ਸਕਦੇ ਹੋ। ਇਹ ਹੈਂਡਸੈੱਟ ਐਂਡ੍ਰਾਇਡ 14 'ਤੇ ਕੰਮ ਕਰਦਾ ਹੈ। ਸਮਾਰਟਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ, ਡਿਊਲ ਸਟੀਰੀਓ ਸਪੀਕਰ ਅਤੇ ਡਾਲਬੀ ਐਟਮਸ ਵਰਗੇ ਫੀਚਰਸ ਦਿੱਤੇ ਗਏ ਹਨ।

ਆਪਟਿਕਸ ਦੀ ਗੱਲ ਕਰੀਏ ਤਾਂ ਫੋਨ ਵਿੱਚ 50MP ਪ੍ਰਾਇਮਰੀ ਕੈਮਰਾ ਹੈ, ਜੋ ਕਿ 13MP ਅਲਟਰਾ-ਵਾਈਡ ਐਂਗਲ ਲੈਂਸ ਦੇ ਨਾਲ ਆਉਂਦਾ ਹੈ। ਕੰਪਨੀ ਨੇ ਫਰੰਟ 'ਚ 32MP ਸੈਲਫੀ ਕੈਮਰਾ ਦਿੱਤਾ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 30W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਵਿੱਚ 15W ਵਾਇਰਲੈੱਸ ਚਾਰਜਿੰਗ ਵੀ ਹੈ।

ਇਹ ਵੀ ਪੜ੍ਹੋ- ਬ੍ਰਿਜਭੂਸ਼ਣ ਸ਼ਰਨ ਦੀਆਂ ਵਧੀਆਂ ਮੁਸ਼ਕਲਾਂ, ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ ਦੋਸ਼ ਤੈਅ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Inder Prajapati

Content Editor

Related News